ਚੀਨ ਵਿੱਚ ਅਚਾਨਕ ਇੱਕ ਬਿਲਡਿੰਗ ਡਿੱਗ ਜਾਣ ਨਾਲ ਉਸ ਦੇ ਮਲਬੇ ਵਿੱਚ 23 ਲੋਕ ਫਸ ਗਏ, ਜਦਕਿ 39 ਲਾਪਤਾ ਦੱਸੇ ਜਾ ਰਹੇ ਹਨ। ਚੀਨ ਦੇ ਸੈਂਟਰਲ ਸੂਬੇ ਹੁਨਾਨ ਦੇ ਸ਼ਹਿਰ ਚਾਂਗਸਾ ਵਿੱਚ ਹਾਦਸੇ ਦੀ ਸ਼ਿਕਾਰ ਹੋਈ 8 ਮੰਜ਼ਿਲਾ ਬਿਲਡਿੰਗ ਦੇ ਅੰਦਰ ਹੋਟਲ ਤੇ ਸਿਨੇਮਾ ਘਰ ਚੱਲ ਰਹੇ ਸਨ। ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ ਮਗਰੋਂ ਬਿਲਡਿੰਗ ਦੀ ਥਾਂ ਦੇ ਸਾਹਮਣੇ ਸੜਕ ਵਿੱਚ ਇੱਕ ਬਹੁਤ ਡੂੰਘਾ ਟੋਇਆ ਬਣ ਗਿਆ।
ਚਾਂਗਸਾ ਸ਼ਹਿਰ ਦੀ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਦਾ ਬਚਾਅ ਦਲ ਮੌਕੇ ‘ਤੇ ਮਲਬਾ ਹਟਾ ਕੇ ਅੰਦਰ ਫਸੇ ਹੋਏ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਹਿਰ ਦੇ ਮੇਅਰ ਝੇਂਗ ਜਿਆਨਜਿਨ ਨੇ ਰਿਪੋਰਟਾਂ ਵਿੱਚ ਦੱਸਆ ਕਿ ਹੁਣ ਤੱਕ 5 ਲੋਕਾਂ ਨੂੰ ਰੇਸਕਿਉ ਟੀਮ ਕੱਢ ਚੁੱਕੀ ਹੈ। ਬਾਕੀ ਲੋਕਾਂ ਨੂੰ ਕੱਢਣ ਲਈ ਮਲਬੇ ਵਿੱਚ ਮਸ਼ੀਨਾਂ ਰਾਹੀਂ ਰਾਹ ਬਣਾਇਆ ਜਾ ਰਿਹਾ ਹੈ, ਪਰ 39 ਲੋਕਾਂ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਹੋ ਸਕਿਆ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਹ ਲੋਕ ਵੀ ਮਲਬੇ ਅੰਦਰ ਦੱਬੇ ਹੋਏ ਹਨ ਜਾਂ ਹਾਦਸੇ ਤੋਂ ਪਹਿਲਾਂ ਹੀ ਉਥੋਂ ਨਿਕਲ ਚੁੱਕੇ ਹਨ।
ਬਿਲਡਿੰਗ ਵਿੱਚ ਹੋਟਲ ਤੇ ਸਿਨੇਮਾਘਰ ਤੋਂ ਇਲਾਵਾ ਰਿਹਾਇਸ਼ੀ ਫਲੈਟਸ ਵੀ ਬਣੇ ਹੋਏ ਸਨ, ਜਿਨ੍ਹਾਂ ਵਿੱਚ ਲੋਕ ਰਹਿ ਰਹੇ ਸਨ। ਇਸ ਦੇ ਚੱਲਦੇ ਜਾਨ-ਮਾਲ ਦੇ ਵੱਧ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਹਾਲਾਂਕਿ ਹਾਦਸੇ ਨੂੰ 24 ਘੰਟੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਸਿਟੀ ਅਥਾਰਿਟੀ ਨੇ ਮਰਨ ਜਾਂ ਜ਼ਖਮੀ ਹੋਣ ਵਾਲਿਆਂ ਦੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਸਰਕਾਰੀ ਮੀਡੀਆ ਵਿੱਚ ਫਾਇਰ ਫਾਈਟਰਸ ਨੂੰ ਭਾਰੀ ਮਸ਼ੀਨਾਂ ਦੀ ਮਦਦ ਨਾਲ ਕੰਕ੍ਰੀਟ ਤੇ ਮੈਟਲ ਦੇ ਟੁੱਕੜਿਆਂ ਨੂੰ ਕੱਟ ਕੇ ਰਾਹ ਬਣਾਉਣ ਦੀ ਕੋਸ਼ਿਸ਼ ਕਰਦੇ ਵਿਖਾਇਆ ਗਿਆ ਹੈ। ਨਾਲ ਰੇਸਕਿਊ ਟੀਮ ਬਿਲਡਿੰਗ ਦੇ ਮਲਬੇ ਵਿੱਚ ਚੀਕ ਰਹੇ ਲੋਕਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੀ। ਰੇਸਕਿਊ ਟੀਮ ਦੇ ਲੋਕ ਮੌਕੇ ਵਾਲੀ ਥਾਂ ‘ਤੇ ਪਹੁੰਚੇ ਆਮ ਲੋਕਾਂ ਦੀ ਮਦਦ ਨਾਲ ਮਨੁੱਖੀ ਚੇਨ ਬਣਾ ਕੇ ਮਲਬੇ ਨੂੰ ਹੱਥ ਨਾਲ ਹਟਾ ਕੇ ਮਾਹਰਾਂ ਲਈ ਥਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਵਿਖਾਈ ਦਿੱਤੇ।
ਸਰਕਾਰੀ ਮੀਡੀਆ ਵਿੱਚ ਆਈ ਰਿਪੋਰਟ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਨੂੰ ਹੀ ਖੋਜੀ ਕੁੱਤਿਆਂ ਨੇ ਮਲਬੇ ਵਿੱਚ ਜਿਊਂਦੇ ਲੋਕਾਂ ਦੇ ਦੱਬੇ ਹੋਣ ਦੇ ਸੰਕੇਤ ਦਿੱਤੇ। ਇਸ ਮਗਰੋਂ ਕਿਸੇ ਤਰ੍ਹਾਂ ਬੇਹੱਦ ਪਤਲਾ ਰਸਤਾ ਬਣਾ ਕੇ ਮਲਬੇ ਦੇ ਅੰਦਰੋਂ 5 ਜ਼ਖਮੀਆਂ ਨੂੰ ਕੱਢ ਕੇ ਹਸਪਤਾਲ ਭਰਤੀ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਹਾਲਾਂਕਿ ਹੁਣ ਤੱਕ ਅਥਾਰਿਟੀ ਆਫੀਸ਼ਿਅਲਸ ਨੇ ਇਸ ਹਾਦਸੇ ਦਾ ਸਪੱਸ਼ਟ ਕਾਰਨ ਵੀ ਨਹੀਂ ਦੱਸਿਆ ਹੈ, ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪੁਰਾਣੀ ਬਿਲਡਿੰਗ ‘ਤੇ ਲੋੜ ਤੋਂ ਵੱਧ ਨਿਰਮਾਣ ਲਏ ਜਾਣ ਕਰਕੇ ਭਾਰ ਕਰੇਕ ਇਹ ਢੇਰ ਹੋ ਗਈ।
ਦੂਜੇ ਪਾਸੇ ਇੱਕ ਟੀ.ਵੀ. ਰਿਪੋਰਟ ਮੁਤਾਬਕ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਸੇ ਵੀ ਕੀਮਤ ‘ਤੇ ਪੀੜਤਾਂ ਦੀ ਭਾਲ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਜਾਂਚ ਰਾਹੀਂ ਬਿਲਡਿੰਗ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਵੀ ਹੁਕਮ ਦਿੱਤੇ ਹਨ।
The post ਚੀਨ ‘ਚ ਅਚਾਨਕ ਡਿੱਗੀ 8 ਮੰਜ਼ਿਲਾ ਇਮਾਰਤ, ਅੰਦਰ ਚੱਲ ਰਿਹਾ ਸੀ ਹੋਟਲ ਤੇ ਸਿਨੇਮਾ, 39 ਲੋਕ ਲਾਪਤਾ appeared first on Daily Post Punjabi.
source https://dailypost.in/latest-punjabi-news/8-storey-building-collapses/