ਦਿੱਲੀ ‘ਚ ਅੱਜ ਸਵੇਰੇ 2 ਥਾਵਾਂ ‘ਤੇ ਲੱਗੀ ਭਿਆਨਕ ਅੱਗ, 6 ਫਾਇਰਫਾਈਟਰ ਜ਼ਖਮੀ, ਹਸਪਤਾਲ ‘ਚ ਭਰਤੀ

ਦਿੱਲੀ ‘ਚ ਸ਼ਨੀਵਾਰ ਸਵੇਰੇ ਦੋ ਥਾਵਾਂ ‘ਤੇ ਭਿਆਨਕ ਅੱਗ ਲੱਗ ਗਈ। ਦਿੱਲੀ ਦੇ ਆਨੰਦ ਪਰਬਤ ਇੰਡਸਟਰੀਅਲ ਏਰੀਏ ਵਿੱਚ ਇੱਕ ਫੈਕਟਰੀ ਵਿੱਚ ਅੱਗ ਲੱਗ ਗਈ। ਜਿਸ ‘ਚ ਅੱਗ ਬੁਝਾਉਣ ਦੀ ਕਾਰਵਾਈ ‘ਚ 6 ਫਾਇਰਫਾਈਟਰ ਜ਼ਖਮੀ ਹੋ ਗਏ ਹਨ ਅਤੇ ਜ਼ਖਮੀਆਂ ਨੂੰ ਬੀ.ਐੱਲ.ਕਪੂਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਅੱਗ ‘ਤੇ ਕਾਬੂ ਪਾਉਣ ਲਈ 10 ਫਾਇਰ ਟੈਂਡਰ ਮੌਕੇ ‘ਤੇ ਮੌਜੂਦ ਹਨ। ਇਸ ਦੇ ਨਾਲ ਹੀ ਦਿੱਲੀ ਦੇ ਆਜ਼ਾਦ ਮਾਰਕੀਟ ਇਲਾਕੇ ਵਿੱਚ ਵੀ ਪੰਜ ਦੁਕਾਨਾਂ ਨੂੰ ਅੱਗ ਲੱਗ ਗਈ। ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ। ਅੱਗ ਬੁਝਾਉਣ ਦਾ ਕਾਰਜ ਚੱਲ ਰਿਹਾ ਹੈ।

Fire breaks out at 2 places
Fire breaks out at 2 places

ਦਿੱਲੀ ਫਾਇਰ ਸਰਵਿਸ ਦੇ ਡਿਵੀਜ਼ਨਲ ਫਾਇਰ ਅਫਸਰ ਰਜਿੰਦਰ ਅਟਵਾਲ ਨੇ ਦੱਸਿਆ ਕਿ ਆਜ਼ਾਦ ਮਾਰਕੀਟ ਦੀਆਂ ਕੁਝ ਦੁਕਾਨਾਂ ਵਿੱਚ ਅੱਜ ਲੱਗੀ ਅੱਗ ਨੂੰ 20 ਫਾਇਰ ਟੈਂਡਰਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਹੈ। ਅੱਗ 3 ਇਮਾਰਤਾਂ ਵਿੱਚ ਫੈਲ ਗਈ ਸੀ।

p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post ਦਿੱਲੀ ‘ਚ ਅੱਜ ਸਵੇਰੇ 2 ਥਾਵਾਂ ‘ਤੇ ਲੱਗੀ ਭਿਆਨਕ ਅੱਗ, 6 ਫਾਇਰਫਾਈਟਰ ਜ਼ਖਮੀ, ਹਸਪਤਾਲ ‘ਚ ਭਰਤੀ appeared first on Daily Post Punjabi.



Previous Post Next Post

Contact Form