ਇਮਰਾਨ ਖਾਨ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਰਹੇ ਹਨ। ਉਨ੍ਹਾਂ ਦੀ ਕੁਰਸੀ ਜਾ ਚੁੱਕੀ ਹੈ। ਖਾਨ ਨੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਵਿਖਾਏ। ਰਿਆਸਤ-ਏ-ਮਦੀਨਾ ਦਾ ਵਾਅਦਾ ਕੀਤਾ, ਪਰ ਹੁਣ ਸੱਤਾ ਜਾਣ ਮਗਰੋਂ ਉਨ੍ਹਾਂ ਦਾ ਹਰ ਸੱਚ ਸਾਹਮਣੇ ਆ ਰਿਹਾ ਹੈ।
ਪਾਕਿਸਤਾਨ ਦੇ ਸੂਚਨਾ ਮੰਤਰਾਲੇ ਮੁਤਾਬਕ ਇਮਰਾਨ ਆਪਣੇ ਆਲੀਸ਼ਾਨ ਅਤੇ ਕਈ ਏਕੜ ਵਿੱਚ ਫੈਲੇ ਘਰ (ਬਨੀਗਾਲਾ) ਤੋਂ ਪੀਐੱਮ ਹਾਊਸ ਤੱਕ ਹੈਲੀਕਾਪਟਰ ਰਾਹੀਂ ਸਫਰ ਕਰਦੇ ਸਨ। 15 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਖਾਨ ਹਰ ਰੋਜ਼ ਕੰਗਾਲ ਮੁਲਕ ਦੇ ਖਜ਼ਾਨੇ ਤੋਂ ਇਮਰਾਨ 8 ਲੱਖ ਰੁਪਏ (ਪਾਕਿਸਤਾਨੀ ਕਰੰਸੀ) ਚੂਨਾ ਲਾਉਂਦੇ ਰਹੇ।
ਦਿਲਚਸਪ ਗੱਲ ਇਹ ਹੈ ਕਿ ਅਗਸਤ 2018 ‘ਚ ਜਦੋਂ ਇਮਰਾਨ ਵਜ਼ੀਰ-ਏ-ਆਜ਼ਮ ਬਣੇ ਤਾਂ ਉਨ੍ਹਾਂ ਨੇ ਕਿਹਾ ਸੀ- ਮੇਰੀ ਸਰਕਾਰ ਦਾ ਖਜ਼ਾਨਾ ਖਾਲੀ ਹੈ। ਅਸੀਂ ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਾਂਗੇ। ਮੈਂ ਸਾਈਕਲ ਰਾਹੀਂ ਦਫ਼ਤਰ ਜਾਵਾਂਗਾ। ਮੇਰੇ ਮੰਤਰੀਆਂ ਨਾਲ ਕੋਈ ਸਕਿਓਰਿਟੀ ਕਾਰਕੇਡ ਨਹੀਂ ਹੋਵੇਗਾ। ਗਵਰਨਰ ਹਾਊਸ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕੀਤਾ ਜਾਵੇਗਾ। ਸਾਰੀਆਂ ਸਰਕਾਰੀ ਗੱਡੀਆਂ ਵੇਚੀਆਂ ਜਾਣਗੀਆਂ। ਹਰ ਮੰਤਰੀ ਸਿਰਫ਼ ਨਿੱਜੀ ਗੱਡੀ ਦੀ ਵਰਤੋਂ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਸ਼ਾਹਬਾਜ਼ ਸ਼ਰੀਫ ਸਰਕਾਰ ‘ਚ ਸੂਚਨਾ ਮੰਤਰਾਲੇ ਦੀ ਜ਼ਿੰਮੇਵਾਰੀ ਤੇਜ਼-ਤਰਾਰ ਮਰੀਅਮ ਔਰੰਗਜ਼ੇਬ ਨੂੰ ਸੌਂਪੀ ਗਈ ਹੈ। ਸੀਨੀਅਰ ਪੱਤਰਕਾਰਾਂ ਰਿਜ਼ਵਾਨ ਰਾਜ਼ੀ ਅਤੇ ਅਸਦ ਅਲੀ ਤੂਰ ਨੇ ਇਮਰਾਨ ਦੀ ਘਰੇਲੂ ਯਾਤਰਾ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੇ ਮੁਤਾਬਕ- ਇਮਰਾਨ ਬਨੀਗਾਲਾ ਤੋਂ ਪੀਐੱਮ ਹਾਊਸ ਸਥਿਤ ਆਪਣੇ ਦਫਤਰ ਆਉਣ-ਜਾਣ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰਦੇ ਸਨ।
- ਇਸ ਦੇ ਬਾਲਣ ਅਤੇ ਰੱਖ-ਰਖਾਅ ‘ਤੇ ਹਰ ਰੋਜ਼ 8 ਲੱਖ ਰੁਪਏ ਖਰਚ ਹੁੰਦੇ ਸਨ।
- ਬਨੀਗਾਲਾ ਤੋਂ ਪੀ.ਐੱਮ. ਹਾਊਸ ਦੀ ਦੂਰੀ ਸਿਰਫ਼ 15 ਕਿਲੋਮੀਟਰ ਹੈ।
- 2 ਲੱਖ 75 ਹਜ਼ਾਰ ਰੁਪਏ ਹਰ ਘੰਟੇ ਈਂਧਨ ਦੀ ਕੀਮਤ ‘ਤੇ ਖਰਚ ਕੀਤੇ ਗਏ।
- ਮੋਟੇ ਤੌਰ ‘ਤੇ ਕੁੱਲ ਖਰਚੇ ਦਾ ਅੰਕੜਾ ਲਗਭਗ 1 ਅਰਬ ਪਾਕਿਸਤਾਨੀ ਰੁਪਏ ਹੈ।
The post ਹੈਲੀਕਾਪਟਰ ਰਾਹੀਂ ਦਫਤਰ ਜਾਂਦੇ ਰਹੇ ਇਮਰਾਨ, ਘਰ ਤੋਂ ਸਿਰਫ਼ 15 ਕਿਮੀ. ਦੂਰ, ਰੋਜ਼ਾਨਾ ਫ਼ੂਕੇ 8 ਲੱਖ ਰੁਪਏ appeared first on Daily Post Punjabi.
source https://dailypost.in/latest-punjabi-news/imran-khan-travelled/