
ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਰੂਸ ਤੋਂ ਤੇਲ, ਕੋਲਾ ਤੇ ਕੁਦਰਤੀ ਗੈਸ ਦਰਾਮਦ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਰੂਸ ਵੱਲੋਂ ਯੁਕਰੇਨ ’ਤੇ ਕੀਤੇ ਗਏ ਹਮਲੇ ਨੂੰ ਵੇਖਦਿਆਂ ਲਗਾਈ ਗਈ ਹੈ। ਬਾਇਡਨ ਨੇ ਵ੍ਹਾਈਟ ਹਾਊਸ ਵਿਚ ਕਿਹਾ ਕਿ ਮੈਂ ਅੱਜ ਐਲਾਨ ਕਰਦਾ ਹਾਂ ਕਿ ਅਮਰੀਕਾ ਰੂਸ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਨੂੰ ਨਿਸ਼ਾਨਾਬਣਾ ਰਿਹਾ ਹੈ। ਅਸੀਂ ਰੂਸ ਤੋਂ ਤੇਲ, ਗੈਸ ਤੇ ਐਨਰਜੀ ਦੀਆਂ ਸਾਰੀਆਂ ਦਰਾਮਦ ’ਤੇ ਪਾਬੰਦੀ ਲਗਾ ਰਹੇ ਹਾਂ। ਇਸ ਦਾ ਮਤਲਬ ਇਹ ਹੈ ਕਿ ਹੁਣ ਰੂਸ ਦਾ ਤੇਲ ਅਮਰੀਕਾ ਦੀਆਂ ਬੰਦਰਗਾਹਾਂ ’ਤੇ ਨਹੀਂ ਆਵੇਗਾ ਅਤੇ ਅਮਰੀਕੀ ਲੋਕ ਪੁਤਿਨ ਦੀ ਜੰਗੀ ਮਸ਼ੀਨ ਨੂੰ ਵੱਡੀ ਸੱਟ ਮਾਰਨਗੇ।
ਯੂ ਕੇ ਨੇ ਵੀ ਇਸ ਸਾਲ ਦੇ ਅੰਤ ਤੱਕ ਰੂਸ ਤੋਂ ਤੇਲ ਦੀ ਦਰਾਮਦ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਬਿਜ਼ਨਸ ਸੈਕਟਰੀ ਕਵਾਸੀ ਕਵਾਰਤੇਂਗ ਨੇ ਇਸਦੀ ਪੁਸ਼ਟੀ ਕੀਤੀ ਹੈ।
ਯੂ ਕੇ ਐਨਰਜੀ ਵਿਭਾਗ ਨੇ ਕਿਹਾ ਹੈ ਕਿ ਰੂਸ ਤੋਂ ਦਰਾਮਦ ਫ਼ੌਰੀ ਨਹੀਂ ਰੋਕੀ ਜਾਵੇਗੀ ਬਲਕਿ ਸਪਲਾਈ ਚੈਨ, ਸਪੋਰਟਿੰਗ ਇੰਡਸਟਰੀ ਤੇ ਖਪਤਕਾਰਾਂ ਨੂੰ ਐਡਜਸਟਮੈਂਟ ਲਈ ਢੁਕਵਾਂ ਸਮਾਂ ਦਿੱਤਾ ਜਾਵੇਗਾ। ਇਸ ਵਿਚ ਕਿਹਾ ਗਿਆ ਕਿ ਬੋਰਿਸ ਜੋਸਨ ਦੀ ਸਰਕਾਰ ਤੇਲ ਬਾਰੇ ਨਵੀਂ ਟਾਸਕ ਫੋਰਸ ਨਾਲ ਰਲ ਕੇ ਕੰਮ ਕਰੇਗੀ ਤਾਂ ਜੋ ਇਸ ਅਰਸੇ ਦੌਰਾਨ ਬਦਲਵੀਂ ਸਪਲਾਈ ਦੇ ਹੱਲ ਲੱਭੇ ਜਾ ਸਕਣ।
The post ਅਮਰੀਕਾ ਨੇ ਰੂਸ ਤੋਂ ਤੇਲ,ਕੋਲਾ,ਗੈਸ ਲੈਣੀ ਕੀਤੀ ਬੰਦ, UK ਨੇ ਵੀ ਕੀਤਾ ਐਲਾਨ first appeared on Punjabi News Online.
source https://punjabinewsonline.com/2022/03/09/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a8%e0%a9%87-%e0%a8%b0%e0%a9%82%e0%a8%b8-%e0%a8%a4%e0%a9%8b%e0%a8%82-%e0%a8%a4%e0%a9%87%e0%a8%b2%e0%a8%95%e0%a9%8b%e0%a8%b2%e0%a8%be/