ਸੀਆਈਐਸਐਫ ਨੇ ਵੀਰਵਾਰ ਨੂੰ ਗੁਹਾਟੀ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੌਰਾਨ ਵ੍ਹੀਲ ਚੇਅਰ ‘ਤੇ ਜਾ ਰਹੀ 80 ਸਾਲਾ ਮਹਿਲਾ ਯਾਤਰੀ ਦੇ ਕੱਪੜੇ ਉਤਰਵਾਕੇ ਤਲਾਸ਼ੀ ਲਏ ਜਾਣ ਦੇ ਦੋਸ਼ ਵਿੱਚ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ। ਇਹ ਔਰਤ ਆਪਣੀ ਪੋਤੀ ਦੇ ਨਾਲ ਗੁਹਾਟੀ ਦੇ ਪ੍ਰਸਿੱਧ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਈ ਸੀ ਅਤੇ ਦਿੱਲੀ ਜਾਣ ਵਾਲੀ ਫਲਾਈਟ ‘ਚ ਸਵਾਰ ਹੋਣ ਵਾਲੀ ਸੀ।
ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਗੁਹਾਟੀ ਹਵਾਈ ਅੱਡੇ ਸਮੇਤ ਦੇਸ਼ ਦੇ 64 ਹੋਰ ਨਾਗਰਿਕ ਹਵਾਈ ਅੱਡਿਆਂ ਦੀ ਸੁਰੱਖਿਆ ਨੂੰ ਸੰਭਾਲਦਾ ਹੈ। ਆਪਣੇ ਅਧਿਕਾਰਤ ਟਵੀਟ ਵਿੱਚ, ਫੋਰਸ ਨੇ ਕਿਹਾ, “ਲੋੜਵੰਦ ਯਾਤਰੀਆਂ ਦੀ ਸੁਰੱਖਿਆ ਅਤੇ ਸਨਮਾਨ ਨਾਲ-ਨਾਲ ਚੱਲਦੇ ਹਨ। CISF ਨੇ ਗੁਹਾਟੀ ਹਵਾਈ ਅੱਡੇ ‘ਤੇ ਮੰਦਭਾਗੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰਸ ਨੇ ਕਿਹਾ, ”ਸੰਬੰਧਿਤ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। CISF ਦੇ ਡਿਪਟੀ ਇੰਸਪੈਕਟਰ ਜਨਰਲ ਨੇ ਯਾਤਰੀ ਨਾਲ ਗੱਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਵ੍ਹੀਲਚੇਅਰ ‘ਤੇ ਬੈਠੀ ਮਹਿਲਾ ਯਾਤਰੀ ਦੀ ਤਲਾਸ਼ੀ ਲਈ ਉਤਰਵਾਏ ਕੱਪੜੇ, CISF ਦੇ ਜਵਾਨ ਮੁਅੱਤਲ appeared first on Daily Post Punjabi.