ਲੋਕ ਸਭਾ ‘ਚ ਸਾਂਸਦ ਮਨੀਸ਼ ਤਿਵਾੜੀ ਬੋਲੇ , ‘ਪ੍ਰਮਾਣੂ ਮੁੱਦੇ ‘ਤੇ ਪਾਕਿਸਤਾਨ ਨਾਲ ਗੱਲਬਾਤ ਦੀ ਲੋੜ’

ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਸਦਨ ਵਿਚ ਸਿਫਰ ਕਾਲ ਦੌਰਾਨ ਪਾਕਿਸਤਾਨ ਵਿਚ ਮਿਜ਼ਾਈਲ ਡਿਗਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਜਦੋਂ ਭਾਰਤੀ ਮਿਜ਼ਾਈਲ ਪਾਕਿਸਤਾਨੀ ਸਰਹੱਦ ਵਿਚ ਡਿੱਗੀ ਤਾਂ ਪਾਕਿਸਤਾਨ ਜਵਾਬੀ ਕਾਰਵਾਈ ਦੀ ਤਿਆਰੀ ਕਰ ਲੱਗਾ ਸੀ।

ਤਿਵਾੜੀ ਨੇ ਕਿਹਾ ਕਿ ਇਸ ਮਿਜ਼ਾਈਲ ਦੇ ਰੇਂਜ ਵਿਚ ਕਈ ਨਾਗਰਿਕ ਜਹਾਜ਼ ਸਨ ਅਤੇ ਕੋਈ ਅਣਸੁਖਾਵੀਂ ਘਟਨਾ ਹੋ ਸਕਦੀ ਸੀ। ਅਸੀਂ ਉਸ ਦਿਨ ਕਿਸਮਤ ਵਾਲੇ ਰਹੇ ਪਰ ਹੁਣ ਸਾਨੂੰ ਪ੍ਰਮਾਣੂ ਮੁੱਦਿਆਂ ਉਤੇ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਵੀਡੀਓ ਲਈ ਕਲਿੱਕ ਕਰੋ -:

This image has an empty alt attribute; its file name is 11-11.gif

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

This image has an empty alt attribute; its file name is 8_6xxjwAFLo-HD-1.jpg

ਉਨ੍ਹਾਂ ਕਿਹਾ ਕਿ ਰੱਖਿਆ ਮੰਤਰਾਲੇ ਰਾਜਨਾਥ ਸਿੰਘ ਨੇ ਇਸ ਮੁੱਦੇ ‘ਤੇ 15 ਮਾਰਚ ਨੂੰ ਸੰਸਦ ਵਿਚ ਬਿਆਨ ਦਿੱਤਾ ਸੀ ਤੇ ਇਹ ਸੂਚਿਤ ਕੀਤਾ ਸੀ ਕਿ ਘਟਨਾ ਨੂੰ ਲੈ ਕੇ ਕੋਰਟ ਆਫ ਇਨਕੁਆਰੀ ਦਾ ਹੁਕਮ ਦਿੱਤਾ ਗਿਆ ਹੈ। ਰੱਖਿਆ ਮੰਤਰਾਲੇ ਮੁਤਾਬਕ ਮਿਜ਼ਾਈਲ ਯੂਨਿਟ ਦੇ ਰੈਗੂਲਰ ਰੱਖ-ਰਖਾਅ ਤੇ ਨਿਰੀਖਣ ਦਰਾਨ 9 ਮਾਰਚ ਦੀ ਸ਼ਾਮ ਨੂੰ ਲਗਭਗ 7 ਵਜੇ ਗਲਤੀ ਨਾਲ ਇਕ ਮਿਜ਼ਾਈਲ ਚਲ ਗਈ ਸੀ।

ਇਹ ਵੀ ਪੜ੍ਹੋ : ਪੰਚਾਇਤ ਮੰਤਰੀ ਬੋਲੇ-‘ਕਾਂਗਰਸ ਸਰਕਾਰ ‘ਚ ਪਿੰਡਾਂ ਨੂੰ ਗ੍ਰਾਂਟਾਂ ਦੇਣ ‘ਚ ਹੋਇਆ ਘਪਲਾ, ਇਕ ਮਹੀਨੇ ‘ਚ ਕਰਾਂਗੇ ਬੇਨਕਾਬ’

ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲ ਦੇ ਪਾਕਿਸਤਾਨ ਦੇ ਇੱਕ ਖੇਤਰ ਵਿਚ ਉਤਰਨ ਦੀ ਜਾਣਕਾਰੀ ਮਿਲੀ। ਰੱਖਿਆ ਮੰਤਰੀ ਨੇ 15 ਮਾਰਚ ਨੂੰ ਲੋਕ ਸਭਾ ਵਿਚ ਕਿਹਾ ਸੀ ਕਿ ਹਾਲਾਂਕਿ ਇਸ ਘਟਨਾ ‘ਤੇ ਅਫਸੋਸ ਹੈ ਪਰ ਰਾਹਤ ਇਹ ਹੈ ਕਿ ਦੁਰਘਟਨਾ ਵਿਚ ਕਿਸੇ ਨੂੰ ਸੱਟ ਨਹੀਂ ਆਈ।

The post ਲੋਕ ਸਭਾ ‘ਚ ਸਾਂਸਦ ਮਨੀਸ਼ ਤਿਵਾੜੀ ਬੋਲੇ , ‘ਪ੍ਰਮਾਣੂ ਮੁੱਦੇ ‘ਤੇ ਪਾਕਿਸਤਾਨ ਨਾਲ ਗੱਲਬਾਤ ਦੀ ਲੋੜ’ appeared first on Daily Post Punjabi.



Previous Post Next Post

Contact Form