ਯੂਕੇ ਅੰਦਰ ਵਧ ਰਹੀ ਮਹਿੰਗਾਈ

ਦਵਿੰਦਰ ਸਿੰਘ ਸੋਮਲ
ਯੂਕੇ ਅੰਦਰ ਪਿਛਲੇ ਕੁਝ ਮਹੀਨਿਆਂ ਤੋ “ਕੌਸਟ ਆਫ ਲਿਵਿੰਗ ਕਰਾਈਸਸ” ਭਾਵ ਲੋਕਾ ਦੀਆ ਰੋਜ ਮਰਾ ਦੀਆ ਜਰੂਰਤਾ ਵਿੱਚ ਮਹਿੰਗਾਈ ਸੰਕਟ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ।
ਜਿੱਥੇ ਵਿਰੋਧੀ ਧਿਰਾ ਵਲੋ ਬੌਰਿਸ ਸਰਕਾਰ ਉੱਤੇ ਵਧ ਰਹੀ ਮਹਿੰਗਾਈ ਨੂੰ ਲੇਕੇ ਤਨਕੀਦ ਹੋ ਰਹੀ ਹੈ ਉੱਥੇ ਸਰਕਾਰ ਦਾ ਕਹਿਣਾ ਹੈ ਕੀ ਅਸੀ ਦੂਸਰੀ ਵਿਸ਼ਵ ਜੰਗ ਤੋ ਬਾਅਦ ਹੁਣ ਸਬਤੋ ਵੱਡੇ ਸੰਕਟ ਦਾ ਸਾਹਮਣਾ ਕੀਤਾ ਹੈ ਉਹਨਾਂ ਦਾ ਇਸ਼ਾਰਾ ਕੋਵਿਡ ਮਹਾਂਮਾਰੀ ਵੱਲ ਨੂੰ ਹੁੰਦਾ ਜਿਸਨੇ ਨਾ ਸਿਰਫ ਬਰਤਾਨੀਆ ਬਲਕਿ ਪੂਰੇ ਵਿਸ਼ਵ ਦਾ ਅਰਥਚਾਰਾ ਉੱਥਲ ਪੁੱਥਲ ਕਰਤਾ ਹੈ।
ਯੂਕੇ ਚਾਂਸਲਰ ਰਿਸ਼ੀ ਸੌਨਕ ਨੇ ਬੀਤੇ ਕੱਲ ਪਾਰਲੀਮੈਂਟ ਅੰਦਰ ਸਪਰਿੰਗ ਸਟੇਟਮੇਟ ਜਾਰੀ ਕੀਤੀ ਜਿਸਨੂੰ ਮਿੰਨੀ ਬੱਜਟ ਦਾ ਨਾਂਮ ਵੀ ਦਿੱਤਾ ਜਾਂਦਾ ਹੈ।
ਜਿਕਰਯੋਗ ਹੈ ਕੀ ਯੂਕੇ ਅੰਦਰ ਵਧ ਰਹੀ ਮਹਿੰਗਾਈ ਦਰ ਕਾਰਣ ਇਂਗਲਿਸ਼ ਖਜਾਨਚੀ ਰਿਸ਼ੀ ਸੌਨਕ ਉੱਤੇ ਕਾਫੀ ਦਬਾਅ ਹੈ। ਮਹਿੰਗਾਈ ਦਰ ਪਿਛਲੇ ਤੀਹ ਸਾਲਾ ਅੰਦਰ ਸਬਤੋ ਤੇਜੀ ਨਾਲ ਵਧੀ ਹੈ ਜੋ ਕੀ ਫਰਵਰੀ ਤੱਕ 6.2% ਦੱਸੀ ਜਾਂਦੀ ਹੈ।
ਚਾਂਸਲਰ ਨੇ ਹੋਰ ਕਦਮਾ ਦੇ ਨਾਲ ਫਿਊਲ ਡਿਊਟੀ ਘੱਟ ਕਰਨ ਦਾ ਵੀ ਐਲਾਨ ਕੀਤਾ ਹੈ।ਉਹਨਾਂ ਆਖਿਆ ਕੇ ਸਪਰਿੰਗ ਸਟੇਟਮੈਂਟ ਵਾਲੇ ਇਹਨਾਂ ਕਦਮਾ ਨਾਲ ਮਹਿਨਤਕਸ਼ ਬਰਤਾਨਵੀ ਪਰਿਵਾਰਾ ਲਈ ਜੋ ਚੁਣੌਤੀਆ ਵਾਲਾ ਮਹੀਨੇ ਅੱਗੇ ਆ ਰਹੇ ਨੇ ਉਹਨਾਂ ਵਿੱਚੋ ਨਿਕਲਣ ਲਈ ਮੱਦਦ ਮਿਲੇਗੀ।
ਇੱਕ ਥਿੰਕ ਟੈਕ ਰੈਜੂਲੋਸ਼ਨ ਫਾਊਨਡੇਸ਼ਨ ਦਾ ਕਹਿਣਾ ਹੈ ਕੀ 1.3 ਮਿਲਿਅਨ( ਤੇਰਾਂ ਲੱਖ )ਹੋਰ ਲੋਕ ਅਗਲੇ ਵਰੇ ਗਰੀਬੀ ਵਿੱਚ ਧੱਕੇ ਜਾਣਗੇ।
ਪ੍ਰਧਾਨ ਮੰਤਰੀ ਬੌਰਿਸ ਜੋਨਸਨ ਨੇ ਆਖਿਆ ਹੈ ਕੇ ਇਸ ਵੇਲੇ ਵਧ ਰਹੀ ਮਹਿੰਗਾਈ ਕੋਸਟ ਉਫ ਲਿਵਿੰਗ ਸਾਡੇ ਲਈ ਇਕੱਲੀ ਸਬਤੋ ਵੱਡੀ ਸਮੱਸਿਆ ਹੈ ਜਿਸਦਾ ਅਸੀ ਹੱਲ ਕੱਢਣਾ ਹੈ ਅਤੇ ਜਰੂਰ ਕੱਢਾਂਗੇ।

The post ਯੂਕੇ ਅੰਦਰ ਵਧ ਰਹੀ ਮਹਿੰਗਾਈ first appeared on Punjabi News Online.



source https://punjabinewsonline.com/2022/03/25/%e0%a8%af%e0%a9%82%e0%a8%95%e0%a9%87-%e0%a8%85%e0%a9%b0%e0%a8%a6%e0%a8%b0-%e0%a8%b5%e0%a8%a7-%e0%a8%b0%e0%a8%b9%e0%a9%80-%e0%a8%ae%e0%a8%b9%e0%a8%bf%e0%a9%b0%e0%a8%97%e0%a8%be%e0%a8%88/
Previous Post Next Post

Contact Form