ਚੀਨ ਨੇ 90 ਲੱਖ ਦੀ ਆਬਾਦੀ ਵਾਲੇ ਉਤਰੀ-ਪੂਰਬੀ ਸ਼ਹਿਰ ਚਾਂਗਚੁਨ ਵਿੱਚ ਲਾਕਡਾਊਨ ਲਾਉਣ ਦੇ ਆਦੇਸ਼ ਦਿੱਤੇ ਹਨ। ਚੀਨ ਨੇ ਇਹ ਆਦੇਸ਼ ਕਰੋਨਾਵਾਇਰਸ ਦੇ ਮਾਮਲੇ ਵਧਣ ਕਾਰਨ ਦਿੱਤਾ ਹੈ। ਇਸ ਤਹਿਤ ਇਸ ਖੇਤਰ ਦੇ ਲੋਕਾਂ ਨੂੰ ਘਰਾਂ ਵਿੱਚ ਰਹਿਣਾ ਹੋਵੇਗਾ ਤੇ ਤੀਜੇ ਗੇੜ ਦੀ ਟੈਸਟਿੰਗ ਵਿੱਚੋਂ ਲੰਘਣਾ ਹੋਵੇਗਾ, ਜਦੋਂਕਿ ਗ਼ੈਰ-ਜ਼ਰੂਰੀ ਕਾਰੋਬਾਰ ਬੰਦ ਕਰ ਦਿੱਤੇ ਗਏ ਹਨ ਅਤੇ ਆਵਾਜਾਈ ਸੰਪਰਕ ਵੀ ਮੁਲਤਵੀ ਕੀਤੇ ਗਏ ਹਨ। ਚੀਨ ਵਿੱਚ ਅੱਜ ਕਰੋਨਾ ਦੇ 397 ਹੋਰ ਮਾਮਲੇ ਆਏ ਹਨ, ਜਿਨ੍ਹਾਂ ਵਿੱਚੋਂ 98 ਜਿਲਿਨ ਸੂਬੇ ਨਾਲ ਸਬੰਧਿਤ ਹਨ। ਸ਼ਹਿਰ ਦੇ ਅੰਦਰ ਸਿਰਫ਼ ਦੋ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਅਧਿਕਾਰੀਆਂ ਨੇ ਮਹਾਮਾਰੀ ਨੂੰ ਖ਼ਤਮ ਕਰਨ ਦੀ ਚੀਨ ਦੀ ਨੀਤੀ ਤਹਿਤ ਇੱਕ ਜਾਂ ਵੱਧ ਮਾਮਲੇ ਵਾਲੇ ਖੇਤਰਾਂ ਵਿੱਚ ਲਾਕਡਾਊਨ ਲਾਉਣ ਦਾ ਆਦੇਸ਼ ਦਿੱਤਾ ਹੈ।
The post ਚੀਨ ਦੇ ਇਸ ਸ਼ਹਿਰ ਵਿੱਚ ਲਾਕਡਾਊਨ ਲਾਉਣ ਦੇ ਆਦੇਸ਼ ! first appeared on Punjabi News Online.
source https://punjabinewsonline.com/2022/03/12/%e0%a8%9a%e0%a9%80%e0%a8%a8-%e0%a8%a6%e0%a9%87-%e0%a8%87%e0%a8%b8-%e0%a8%b8%e0%a8%bc%e0%a8%b9%e0%a8%bf%e0%a8%b0-%e0%a8%b5%e0%a8%bf%e0%a9%b1%e0%a8%9a-%e0%a8%b2%e0%a8%be%e0%a8%95%e0%a8%a1%e0%a8%be/
Sport:
PTC News