ਜੇਲੇਂਸਕੀ ਦੀ ਚੇਤਾਵਨੀ, ‘ਇਹ ਮਿਲਣ ਤੇ ਗੱਲ ਕਰਨ ਦਾ ਸਮਾਂ, ਜੇ ਰੂਸ ਨੇ ਜੰਗ ਨਾ ਰੋਕੀ ਤਾਂ ਭੁਗਤਣੇ ਪੈਣਗੇ ਨਤੀਜੇ’

ਰੂਸ ਤੇ ਯੂਕਰੇਨ ਦਰਮਿਆਨ ਜੰਗ ਦਾ ਅਆਜ 23ਵਾਂ ਦਿਨ ਹੈ। ਇਸ ਯੁੱਧ ਵਿਚ ਰੂਸ ਆਏ ਦਿਨ ਯੂਕਰੇਨ ‘ਤੇ ਜ਼ਿਆਦਾ ਹਮਲਾਵਰ ਹੁੰਦਾ ਜਾ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਸ਼ਨੀਵਾਰ ਨੂੰ ਰੂਸ ਵਿਚ ਸ਼ਾਂਤੀ ਵਾਰਤਾ ਦੀ ਅਪੀਲ ਕੀਤੀ। ਇੱਕ ਵੀਡੀਓ ਮੈਸੇਜ ਵਿਚ ਜੇਲੇਂਸਕੀ ਨੇ ਕਿਹਾ ਕਿ ਸਾਡਾ ਪ੍ਰਸਤਾਵ ਸਾਰਿਆਂ ਦੇ ਸਾਹਮਣੇ ਹੈ। ਇਹ ਮਿਲਣ ਤੇ ਗੱਲ ਕਰਨ ਦਾ ਸਮਾਂਹੈ। ਅਜਿਹਾ ਨਾ ਹੋਣ ‘ਤੇ ਰੂਸ ਨੂੰ ਇੰਨੇ ਨੁਕਸਾਨ ਦਾ ਸਾਹਮਣਾ ਕਰਨਾ ਹੋਵੇਗਾ ਜਿਸ ਦੀ ਭਰਪਾਈ ਕਈ ਪੀੜ੍ਹੀਆਂ ਵੀ ਨਹੀਂ ਕਰ ਸਕਣਗੀਆਂ।

ਜੇਲੇਂਸਕੀ ਬੋਲੇ ਮੈਂ ਚਾਹੁੰਦਾ ਹਾਂ ਕਿ ਹੁਣ ਹਰ ਕੋਈ ਮੇਰੀ ਗੱਲ ਸੁਣੇ। ਵਿਸ਼ੇਸ਼ ਤੌਰ ਤੋਂ ਮੈਂ ਚਾਹੁੰਦਾ ਹਾਂ ਕਿ ਲੋਕ ਮੈਨੂੰ ਮਾਸਕੋ ਵਿਚ ਸੁਣਨ। ਇਹ ਮਿਲਣ ਦਾ ਸਮਾਂ ਹੈ, ਗੱਲ ਕਰਨ ਦਾ ਸਮਾਂ ਹੈ। ਯੂਕਰੇਨ ਲਈ ਆਪਣੀ ਅਖੰਡਤਾ ਤੇ ਇਨਸਾਫ ਬਹਾਲ ਕਰਨ ਦਾ ਸਮਾਂ ਹੈ।

मारियुपोल की थिएटर बिल्डिंग। यहां अभी भी सैकड़ों लोगों के फंसे होने की आशंका है।

ਦੋਵੇਂ ਦੇਸ਼ਾਂ ਵਿਚ ਹਫਤਿਆਂ ਤੋਂ ਗੱਲਬਾਤ ਚੱਲ ਰਹੀ ਹੈ ਪਰ ਵਿਵਾਦ ਹੱਲ ਕਰਨ ਨੂੰ ਲੈ ਕੇ ਹੁਣ ਤੱਕ ਕੋਈ ਸਫਲਤਾ ਹੱਥ ਨਹੀਂ ਲੱਗੀ। ਜੇਲੇਂਸਕੀ ਨੇ ਕਿਹਾ ਕਿ ਰੂਸੀ ਸੈਨਾ ਜਾਣਬੁਝ ਕੇ ਸ਼ਹਿਰਾਂ ਵਿਚ ਹਿਊਮੈਨੀਟੇਰੀਅਨ ਸਪਲਾਈ ਨੂੰ ਰੋਕ ਰਹੀ ਹੈ। ਇਹ ਇੱਕ ਵਾਰ ਕ੍ਰਾਈਮ ਹੈ ਅਤੇ ਰੂਸ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

ਇਹ ਵੀ ਪੜ੍ਹੋ : CM ਮਾਨ ਦੀ ਕੈਬਨਿਟ ਅੱਜ ਚੁੱਕੇਗੀ ਸਹੁੰ, 10 MLA ਬਣਨਗੇ ਮੰਤਰੀ, ਦੁਪਹਿਰ 2 ਵਜੇ ਹੋਵੇਗੀ ਪਹਿਲੀ ਬੈਠਕ

ਮਾਰੀਯੂਪੋਲ ਸ਼ਹਿਰ ਦੇ ਇੱਕ ਥੀਏਟਰ ‘ਤੇ 16 ਮਾਰਚ ਨੂੰ ਹੋਏ ਰੂਸੀ ਹਮਲੇ ਬਾਰੇ ਬੋਲਦੇ ਹੋਏ ਜੇਲੇਂਸਕੀ ਨੇ ਕਿਹਾ ਕਿ ਕਿੰਨ ਲੋਕ ਮਾਰੇ ਗਏ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹਮਲੇ ਦੌਰਾਨ ਇਸ ਥੀਏਟਰ ਵਿਚ ਹਜ਼ਾਰਾਂ ਲੋਕਾਂ ਨੇ ਪਨਾਹ ਲਈ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ 130 ਤੋਂ ਵੱ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ ਜਦੋਂ ਕਿ ਅਜੇ ਵੀ ਸੈਂਕੜੇ ਲੋਕ ਉਥੇ ਫਸੇ ਹੋਏ ਹਨ।

The post ਜੇਲੇਂਸਕੀ ਦੀ ਚੇਤਾਵਨੀ, ‘ਇਹ ਮਿਲਣ ਤੇ ਗੱਲ ਕਰਨ ਦਾ ਸਮਾਂ, ਜੇ ਰੂਸ ਨੇ ਜੰਗ ਨਾ ਰੋਕੀ ਤਾਂ ਭੁਗਤਣੇ ਪੈਣਗੇ ਨਤੀਜੇ’ appeared first on Daily Post Punjabi.



Previous Post Next Post

Contact Form