ਇਮਰਾਨ ਖਾਨ ਸਰਕਾਰ ਨੂੰ ਜਾਦੂ-ਟੂਣੇ ਨਾਲ ਬਚਾਉਣ ‘ਚ ਲੱਗੀ ਪਤਨੀ ਬੁਸ਼ਰਾ ਬੀਬੀ!

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਦੋਵੇਂ ਚਰਚਾ ਵਿੱਚ ਹਨ। ਇੱਕ ਪਾਸੇ ਇਮਰਾਨ ਖਾਨ ਸਰਾਕਰ ਖਿਲਾਫ ਵਿਰੋਧੀ ਧਿਰ ਬੇਭਰੋਸਗੀ ਮਤਾ ਪੇਸ਼ ਕਰਨ ਦੀ ਤਿਆਰੀ ਵਿੱਚ ਹੈ ਤਾਂ ਦੂਜੇ ਪਾਸੇ ਚਰਚਾ ਹੈ ਕਿ ਬੁਸ਼ਰਾ ਬੀਬੀ ਜਾਦੂ-ਟੂਣੇ ਰਾਹੀਂ ਪਤੀ ਦੀ ਸੱਤਾ ਬਚਾਉਣ ਵਿੱਚ ਲੱਗੀ ਹੋਈ ਹੈ।

Wife Bushra Bibi trying
Wife Bushra Bibi trying

ਵਿਰੋਧੀ ਧਿਰ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਬੁਸ਼ਰਾ ਬੀਬੀ ਅੱਜਕੱਲ੍ਹ ਜਾਦੂ ਟੂਣੇ ਵਿੱਚ ਬਿਜ਼ੀ ਹੈ ਤਾਂਕਿ ਪਤੀ ਇਮਰਾਨ ਖਾਨ ਦੀ ਸਰਕਾਰ ਨੂੰ ਬਚਾਇਆ ਜਾ ਸਕੇ। ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੇ ਭਰਾ ਤੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਇਹ ਦੋਸ਼ ਲਾਇਆ ਹੈ। ਉਨ੍ਹਾਂ ਕਿਾਹ ਕਿ ਇਮਰਾਨ ਖਾਨ ਦੇ ਘਰ ਵਿੱਚ ਕਈ ਟਨ ਮੀਟ ਮੰਗਾਇਆ ਗਿਆ ਹੈ ਤੇ ਉਸ ਨੂੰ ਜਾਦੂ-ਟੂਣੇ ਲਈ ਸਾੜਿਆ ਜਾ ਰਿਹਾ ਹੈ।

ਸ਼ਾਹਬਾਜ਼ ਸ਼ਰੀਫ ਨੇ ਆਪਣਏ ਬਿਆਨ ਵਿੱਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ‘ਤੇ ਇਸ਼ਾਰਿਆਂ ਵਿੱਚ ਨਿਸ਼ਾਨਾ ਵਿੰਨ੍ਹਿਆ ਹੈ, ਜੋ ਖੁਦ ਨੂੰ ਪੀਰ ਦੱਸਦੀ ਹੈ। ਇਸ ਤੋਂ ਪਹਿਲਾਂ ਵੀ ਉਸ ‘ਤੇ ਟੂਣੇ-ਟੋਟਕੇ ਕਰਨ ਦੇ ਦੋਸ਼ ਲੱਗਦੇ ਰਹੇ ਹਨ।

ਇੱਕ ਟੀ.ਵੀ. ਇੰਟਰਵਿਊ ਵਿੱਚ ਵਿੱਚ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਇੱਕ ਪਾਸੇ ਦੇਸ਼ ਵਿੱਚ ਬੱਚੇ ਦੁੱਧ ਲਈ ਤਰਸ ਰਹੇ ਹਨ ਤੇ ਉਨ੍ਹਾਂ ਲਈ ਪੌਸ਼ਟਿਕ ਖਾਣੇ ਲਈ ਕਮੀ ਹੈ, ਦੂਜੇ ਪਾਸੇ ਇਮਰਾਨ ਖਾਨ ਦੇ ਬੰਗਲੇ ‘ਤੇ ਜਾਦੂ-ਟੂਣੇ ਲਈ ਵੱਡੇ ਪੱਧਰ ‘ਤੇ ਮਾਸ ਸਾੜਿਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

ਦੱਸ ਦੇਈਏ ਕਿ ਪਾਕਿਸਤਾਨ ਦੀ ਸੰਸਦ ਵਿੱਚ ਅੱਜ ਇਮਰਾਨ ਖਾਨ ਸਰਕਾਰ ਖਿਲਾਫ ਬੇਭਰੋਸੇਗੀ ਮਤਾ ਪੇਸ਼ ਕੀਤਾ ਜਾਣਾ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਹੁਣ ਸੋਮਵਾਰ ਨੂੰ ਸੰਸਦ ਵਿੱਚ ਕਾਰਵਾਈ ਸ਼ਰੂ ਹੋਵੇਗੀ। ਅਜਿਹੇ ਵਿੱਚ ਇਮਰਾਨ ਖਾਨ ਨੂੰ ਤਿੰਨ ਦਿਨ ਦੀ ਮੋਹਲਤ ਮਿਲ ਗਈ ਹੈ।

ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੇ ਇੱਕ ਨਿੱਜੀ ਪ੍ਰੋਗਰਾਮ ਵਿੱਚ 2018 ਵਿੱਚ ਇਮਰਾਨ ਖਾਨ ਨੇ ਬੁਸ਼ਰਾ ਬੀਬੀ ਨਾਲ ਵਿਆਹ ਕੀਤਾ ਸੀ। ਵਿਆਹ ਦੇ 6 ਮਹੀਨਿਆਂ ਬਾਅਦ ਉਹ ਪੀ.ਐੱਮ. ਬਣ ਗਏ ਸਨ। ਪਾਕਿਸਤਾਨ ਦੇ ਲੋਕ ਵੀ ਉਸ ਨੂੰ ਪਿੰਕ ਬੀਬੀ ਜਾਂ ਪੀਰਨੀ ਕਹਿੰਦੇ ਹਨ। ਆਮ ਤੌਰ ‘ਤੇ ਉਹ ਲੋਕਾਂ ਸਾਹਮਣੇ ਨਹੀਂ ਨਿਕਲਦੀ ਹੈ।

The post ਇਮਰਾਨ ਖਾਨ ਸਰਕਾਰ ਨੂੰ ਜਾਦੂ-ਟੂਣੇ ਨਾਲ ਬਚਾਉਣ ‘ਚ ਲੱਗੀ ਪਤਨੀ ਬੁਸ਼ਰਾ ਬੀਬੀ! appeared first on Daily Post Punjabi.



source https://dailypost.in/latest-punjabi-news/wife-bushra-bibi-trying/
Previous Post Next Post

Contact Form