ਦਵਿੰਦਰ ਸਿੰਘ ਸੋਮਲ
ਪਿਛਲੇ ਕੁਝ ਦਿਨਾ ਦਾ ਜਦੋ ਦਾ ਵਿਰੋਧੀ ਧਿਰਾ ਦੇ ਗੱਠਜੋੜ ਨੇ ਪਾਕਿਸਤਾਨੀ ਪਾਰਲੀਮੈਂਟ ਅੰਦਰ ਬੇਭਰੋਸਗੀ ਦਾ ਮਤਾ ਦਾਖਿਲ ਕਰਵਾਇਆ ਹੋਇਆ ਉਸ ਸਮੇ ਤੋ ਹੀ ਖਾਨ ਸਰਕਾਰ ਉੱਤੇ ਤਲਵਾਰ ਲਟਕ ਰਹੀ ਹੈ। ਇਸ ਮਤੇ ਦੀ ਸਫਲਤਾ ਲਈ ਵਿਰੋਧੀ ਧਿਰਾ ਨੂੰ 172 ਮੈਬਰਸ ਆਫ ਪਾਰਲੀਮੈਂਟ ਦੀ ਜਰੂਰਤ ਹੈ (ਜੋ ਕੀ ਜਾਪ ਰਿਹਾ ਹੈ ਕੀ ਵਿਰੋਧੀ ਧਿਰਾ ਪਾਸ ਹੈ )
ਕਿਉਕਿ 172 ਦਾ ਅੰਕੜਾ ਲੋੜੀਦਾ ਹੈ ਤਹਾਨੂੰ ਪਾਕਿਸਤਾਨ ਦੀ ਸੰਸਦ ‘ਚ ਬਹੁਮਤ ਲਈ।
ਸੱਤਾਧਾਰੀ ਤਹਰੀਕ ਏ ਇੰਨਸਾਫ ਨੂੰ ਚੌਣਾ ‘ਚ 155 ਸੀਟਾ ਮਿਲੀਆ ਸੰਨ ਅਤੇ ਉਹਨਾਂ ਨੇ ਗੱਠਜੋੜ ਕਰਕੇ ਸਰਕਾਰ ਬਣਾਈ ਸੀ। ਪਿਛਲੇ ਵਰੇ ਖਾਨ ਸਾਹਬ ਨੇ ਜਦੋ ਖੁਦ ਬਹੁਮਤ ਸਾਬਿਤ ਕੀਤਾ ਸੀ ਤੇ ਉਹਨਾਂ ਨੇ ਲੋੜੀਦੀਆ 172 ਤੋ ਛੇ ਵੋਟਾ ਜਿਆਦਾ ਹਾਸਿਲ ਕੀਤੀਆ ਸੰਨ।
ਗੱਠਜੋੜ ਦੀਆ ਧਿਰਾ ਅੰਦਰ “MQM” ਮੁੱਤਹਾਇਦਾ ਕੌਮੀ ਮੂਵਮੈਂਟ ਇਹ ਧਿਰ ਜੋ ਇਮਰਾਨ ਖਾਨ ਸਰਕਾਰ ਦੇ ਗੱਠਜੋੜ ਦਾ ਇੱਕ ਬੇਹਦ ਜਰੂਰੀ ਹਿੱਸਾ ਸੀ ਉਹਨਾਂ ਬੀਤੇ ਕੱਲ ਖਾਨ ਨਾਲ ਤੋੜ ਵਿਛੋੜਾ ਕਰ ਪਾਕਿਸਤਾਨ ‘ਚ ਵਿਰੋਧੀ ਧਿਰਾ ਦਾ ਜੋ ਗੱਠਜੋੜ ਹੈ ਉਸ ਨਾਲ ਤੁਰਣ ਦਾ ਫੈਸਲਾ ਐਲਾਨ ਦਿੱਤਾ ਹੈ।
ਤਿੰਨ ਅਪ੍ਰੈਲ ਨੂੰ ਬੇਭਰੋਸਗੀ ਦੇ ਮਤੇ ਉੱਤੇ ਵੋਟਿੰਗ ਹੋ ਸਕਦੀ ਹੈ ਅਤੇ ਜੇਕਰ ਹਲਾਤ ਇਹੋ ਹੀ ਰਹਿੰਦੇ ਨੇ ਅਤੇ ਇਹਨਾਂ ਹਲਾਤਾ ‘ਚ ਕੋਈ ਤਬਦੀਲੀ ਨਹੀ ਆਉਦੀ ਤਾਂ ਖਾਨ ਸਾਹਬ ਦੀ ਸਰਕਾਰ ਦਾ ਜਾਣਾ ਤਕਰੀਬਨ-੨ ਤੈਅ ਹੈ।ਪੰਜਾਬ ਦੀ ਸਿਆਸੀ ਜਮਾਤ ਮੁਸਲਿਮ ਲੀਗ ਕਾਫ ਵੀ ਕਾਫੀ ਅਹਿਮ ਹਿੱਸਾ ਹੈ ਖਾਨ ਦੀ ਸਰਕਾਰ ਦਾ ਅਤੇ ਉਹਨਾਂ ਨੇ ਵੀ ਤਕਰੀਬਨ ਖਾਨ ਦਾ ਪੱਲਾ ਛੱਡਣ ਦਾ ਮਨ ਬਣਾ ਲਿਆ ਸੀ ਪਰ ਅਖਰੀਲੇ ਮੌਕੇ ਤੇ ਉਹਨਾਂ ਨੂੰ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਦੇ ਕੇ ਰੋਕ ਲਿਆ ਗਿਆ।ਕਾਬਿਲ ਏ ਗੌਰ ਹੈ ਕੀ ਸੀਐਮ ਸ਼ਿੱਪ ਦੀ ਚੌਧਰੀ ਪਰਵੇਜ ਇਲਾਹੀ (ਮੁਸਲਿਮ ਲੀਗ ਕਾਫ ਦੇ ਆਗੂ)ਨੂੰ ਵਿਰੋਧੀ ਧਿਰਾ ਨੇ ਵੀ ਪੇਸ਼ਕਸ਼ ਕੀਤੀ ਸੀ ਅਤੇ ਤਕਰੀਬਨ ਗੱਲ ਫਾਈਨਲ ਵੀ ਹੋ ਚੱਲੀ ਸੀ ਪਰ ਮੁਸਲਿਮ ਲੀਗ ਨਵਾਜ਼ ਅਤੇ ਕਾਫ ਵਿਚਕਾਰ ਪੁਰਾਣੀਆ ਤਲਖੀਆ ਨੇ ਵਿਸ਼ਵਾਸ਼ ਡੁਲਾ ਦਿੱਤਾ।ਚੌਧਰੀ ਪਰਿਵਾਰ ਨੂੰ ਪਾਕਿਸਤਾਨ ਦੀ ਸਿਆਸਤ ਦਾ ਬਹੁਤ ਅਹਿਮ ਹਿੱਸਾ ਮੰਨਿਆ ਜਾਂਦਾ ਭਾਵੇ ਉਹਨਾਂ ਦੀ ਪਾਰਟੀ ਛੋਟੀ ਹੈ ਪਰ ਫਿਰ ਵੀ ਉਹਨਾਂ ਦੇ ਸਿਆਸੀ ਮੇਲ ਮਿਲਾਪ ਤਕਰੀਬਨ ਪਾਕਿਸਤਾਨ ਦੀ ਹਰ ਧਿਰ ਨਾਲ ਹੈ ਅਤੇ ਸਿਆਸੀ ਜੋੜ ਤੋੜ ਦੇ ਉਹਨਾਂ ਨੂੰ ਮਾਹਿਰ ਮੰਨਿਆ ਜਾਂਦਾ।ਪਰ ਜਾਪਦਾ ਹੈ ਅਤੇ ਬਹੁਤ ਸਾਰੇ ਸਿਆਸੀ ਤਜੀਆਕਾਰਾ ਦਾ ਵੀ ਮੰਨਣਾ ਹੈ ਕੀ ਖਾਨ ਸਾਹਬ ਨੇ ਦੇਰ ਕਰਤੀ ਇਹੀ ਕਦਮ ਭਾਵ ਚੌਧਰੀ ਪਰਵੇਜ ਇਲਾਹੀ ਨੂੰ ਪੰਜਾਬ ਦੇਣ ਦਾ ਮਹਿਨਾ ਪਹਿਲਾ ਜਾਂ ਜਦੋ ਬੇਭਰੋਸਗੀ ਦਾ ਮਤਾ ਦਾਖਿਲ ਹੀ ਹੋਇਆ ਸੀ ਉਸੇ ਸਮੇ ਚੁੱਕ ਲੇਦੇ ਤਾਂ ਹਲਾਤ ਪੀਟੀਆਈ ਦੇ ਹੱਕ ‘ਚ ਹੋ ਸਕਦੇ ਸੀ।ਇਸ ਸਮੇ ਖਾਨ ਸਾਹਬ ਲਈ ਸਥਿਤੀ ਬੇਹੱਦ ਨਾਜੂਕ ਹੈ।
ਐਤਵਾਰ ਨੂੰ ਪੀਟੀਆਈ ਦੇ ਹੋਏ ਬੜੇ ਵੱਡੇ ਜਲਸੇ ‘ਚ ਖਿਤਾਬ ਕਰਦਿਆ ਪੀਐਮ ਖਾਨ ਨੇ ਕਿਹਾ ਹੈ ਕੀ ਆਜ਼ਾਦ ਵਿਦੇਸ਼ ਨੀਤੀ ਬਣਾਉਣ ਕਰਕੇ ਸਾਨੂੰ ਗੈਰ ਮੁੱਲਖੀ ਧਮਕੀਆ ਮਿਲ ਰਹੀਆ ਨੇ ਉਹਨਾਂ ਨੇ ਕਿਹਾ ਕੇ “ਕੁਝ ਲੋਕ ਜਾਣ ਬੁੱਝ ਕੇ ਅਤੇ ਕੁਝ ਅਨਜਾਣੇ ‘ਚ ਇਸਤੇਮਾਲ ਹੋ ਰਹੇ ਨੇ”ਆਪਣੇ ਹੀ ਮੁੱਲਖ ਪਾਕਿਸਤਾਨ ਵਿਰੁੱਧ।
ਇਮਰਾਨ ਖਾਨ ਨੇ ਇਸ ਜਲਸੇ ‘ਚ ਇੱਕ ਖੱਤ ਦਾ ਜਿਕਰ ਕੀਤਾ ਹੈ ਜਿਸ ਅੰਦਰ ਖਾਨ ਸਾਹਬ ਮੁਤਾਬਿਕ ਉਹਨਾਂ ਦੀ ਹਕੂਮਤ ਨੂੰ ਧਮਕਾਇਆ ਜਾ ਰਿਹਾ।ਬੀਤੇ ਕੱਲ ਉਸ ਖੱਤ ਵਾਰੇ ਹੋਰ ਜਾਣਕਾਰੀ ਦਿੰਦਿਆ ਖਾਨ ਹਕੂਮਤ ਨੇ ਕਿਹਾ ਕੀ ਸਾਡੇ ਇੱਕ ਅਬੈਸਡੰਰ ਨੂੰ ਕਿਸੇ ਵਿਦੇਸ਼ੀ ਮੁੱਲਖ ਦੇ ਐਬੰਸਡਰ ਨੇ ਇਹ ਗੱਲਾ ਰਸਮੀ ਮੁਲਾਕਾਤ ‘ਚ ਆਖੀਆ ਜਿਸ ‘ਚ ਹਕੂਮਤ ਦਾ ਦਾਅਵਾ ਹੈ ਕੀ ਦੂਜਾ ਦੇਸ਼ ਜਿਸਦਾ ਨਾਂਮ ਨਹੀ ਦੱਸਿਆ ਜਾ ਰਿਹਾ ਉਸ ਦਾ ਕਹਿਣਾ ਹੈ ਜਾਂ ਹਕੂਮਤ ਨੇ ਜੋ ਇਸ ਗੱਲਬਾਤ ਤੋ ਸਮਝਿਆ ਹੈ ਕੇ ਉਸ ਦੇਸ਼ ਦੇ ਐਬੰਸਡਰ ਦਾ ਕਹਿਣਾ ਹੈ ਕੀ ਇਮਰਾਨ ਖਾਨ ਨਾਲ ਨਹੀ ਚੱਲਿਆ ਜਾ ਸਕਦਾ।
ਜਾਪਦਾ ਤਾਂ ਇਹੀ ਹੈ ਕੇ ਕਿਤੇ ਨਾ ਕਿਤੇ ਖਾਨ ਸਾਹਬ ਵੀ ਤਿਆਰ ਨੇ ਕੇ ਜੇਕਰ ਹਕੂਮਤ ਜਾਂਦੀ ਤਾਂ ਲੋਕਾ ‘ਚ ਨੈਰਟਿਵ ਇਹ ਹੀ ਰੱਖਣਾ ਕੇ ਮੈਨੂੰ ਤਾਂ ਸਾਜਿਸ਼ ਕਰਕੇ ਹਟਾਇਆ ਗਿਆ ਤੇ ਨਾਲ ਹੀ ਪੀਟੀਆਈ ਪਾਕਿਸਤਾਨ ਤਹਰੀਕ ਏ ਇੰਨਸਾਫ ਇਹ ਡਿਬੇਟ ਵੀ ਬਣਾ ਰਹੀ ਹੇ ਕੇ ਇੱਕ ਪਾਸੇ ਖਾਨ ਹੈ ਤੇ ਦੂਜੇ ਪਾਸੇ ਉਹ ਲੋਕਾ ਨੇ ਜਿਹਨਾਂ ਉੱਪਰ ਹਰ ਤਰਾ ਦੇ ਇਲਜਾਮ ਨੇ।
ਹਲਾਤ ਇਸ ਸਮੇ ਇਸਲਾਮਾਬਾਦ ਅੰਦਰ ਬਹੁਤ ਹੀ ਕਸ਼ੀਦਾ ਬਣੇ ਹੋਏ ਨੇ ਕਿਉਕਿ ਸਿਆਸੀ ਦਰਜਾ ਹਰਾਰਤ ਸਿਖਰਾ ਉੱਪਰ ਹੈ।
The post ਕੀ ਬਚ ਸਕੇਗੀ ਖਾਨ ਸਰਕਾਰ ? first appeared on Punjabi News Online.
source https://punjabinewsonline.com/2022/04/01/%e0%a8%95%e0%a9%80-%e0%a8%ac%e0%a8%9a-%e0%a8%b8%e0%a8%95%e0%a9%87%e0%a8%97%e0%a9%80-%e0%a8%96%e0%a8%be%e0%a8%a8-%e0%a8%b8%e0%a8%b0%e0%a8%95%e0%a8%be%e0%a8%b0/