ਯੂਕਰੇਨ ਨੂੰ ਨੋ-ਫਲਾਇੰਗ ਜ਼ੋਨ ਐਲਾਨਣ ਵਿਰੁੱਧ ਪੁਤਿਨ ਦੀ ਚਿਤਾਵਨੀ, “ਅਜਿਹਾ ਕਰਨ ਵਾਲਾ ਦੇਸ਼ ਮੰਨਿਆ ਜਾਵੇਗਾ ਦੁਸ਼ਮਣ”

ਰੂਸ ਤੇ ਯੂਕਰੇਨ ਵਿਚਾਲੇ 11ਵੇਂ ਦਿਨ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਕਿਸੇ ਤੀਸਰੇ ਪੱਖ ਵੱਲੋਂ ਯੂਕਰੇਨ ‘ਤੇ ਨੋ-ਫਲਾਇੰਗ ਜ਼ੋਨ ਐਲਾਨ ਕਰਨ ਨੂੰ ਮਾਸਕੋ ਜੰਗ ਵਿੱਚ ਸ਼ਾਮਿਲ ਹੋਣਾ ਕਰਾਰ ਦੇਵੇਗਾ। ਮਹਿਲਾ ਪਾਇਲਟਾਂ ਨਾਲ ਇੱਕ ਬੈਠਕ ਵਿੱਚ ਸ਼ਨੀਵਾਰ ਨੂੰ ਪੁਤਿਨ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਚੁੱਕੇ ਗਏ ਕਿਸੇ ਵੀ ਕਦਮ ਨੂੰ ਰੂਸ ਇਕ ਦਖ਼ਲਅੰਦਾਜ਼ੀ ਮੰਨੇਗਾ ਅਤੇ ਰੂਸ ਦੀ ਫੌਜ ਦੇ ਪ੍ਰਤੀ ਖਤਰੇ ਦੇ ਤੌਰ ‘ਤੇ ਦੇਖੇਗਾ। ਉਨ੍ਹਾਂ ਕਿਹਾ ਕਿ ਅਸੀਂ ਉਸੇ ਪਲ ਉਸਨੂੰ ਫੌਜੀ ਕਾਰਵਾਈ ਵਿੱਚ ਸ਼ਾਮਿਲ ਮੰਨਾਂਗੇ।

Putin warns 3rd parties
Putin warns 3rd parties

ਪੁਤਿਨ ਨੇ ਕਿਹਾ ਕਿ ਕੀਵ ਦਾ ਇਹ ਕਦਮ ਯੂਕਰੇਨ ਦੀ ਹੋਂਦ ਨੂੰ ਖਤਰੇ ਵਿੱਚ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਇਸ ਨੂੰ ਜਾਰੀ ਰੱਖਦਾ ਹੈ ਤਾਂ ਉਹ ਇੱਕ ਦੇਸ਼ ਵਜੋਂ ਯੂਕਰੇਨ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਦੇਣਗੇ। ਰੂਸੀ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸ ਯੂਕਰੇਨ ਵਿੱਚ ਅਤਿ-ਰਾਸ਼ਟਰਵਾਦੀ ਤਾਕਤਾਂ ਨਾਲ ਸਹਿਯੋਗ ਕਰਨ ਦੀ ਬ੍ਰਿਟੇਨ ਦੀ ਇੱਛਾ ਅਤੇ ਕੀਵ ਸ਼ਾਸਨ ਨੂੰ ਬ੍ਰਿਟਿਸ਼ ਹਥਿਆਰਾਂ ਦੀ ਸਪਲਾਈ ਨੂੰ ਨਹੀਂ ਭੁੱਲੇਗਾ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਓ ਯੂਕਰੇਨ ਵਿੱਚ ਕੀਵ ਸ਼ਾਸਨ ਅਤੇ ਅਤਿ-ਰਾਸ਼ਟਰਵਾਦੀ ਤਾਕਤਾਂ ਨਾਲ ਬ੍ਰਿਟਿਸ਼ ਸਹਿਯੋਗ ਨੂੰ ਯਾਦ ਕਰੀਏ । ਇਨ੍ਹਾਂ ਦਿਨਾਂ ਵਿੱਚ ਬ੍ਰਿਟਿਸ਼ ਹਥਿਆਰਾਂ ਦੀ ਲਗਾਤਾਰ ਸਪਲਾਈ ਹੋ ਰਹੀ ਹੈ, ਜਿਨ੍ਹਾਂ ਦੀ ਵਰਤੋਂ ਡੋਨਬਾਸ ਦੀ ਨਾਗਰਿਕ ਆਬਾਦੀ ਅਤੇ ਰੂਸੀ ਫੌਜ ਦੇ ਵਿਰੁੱਧ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ‘ਚ ਸੰਘਰਸ਼ ਵਿਰਾਮ ਦਾ ਐਲਾਨ, ਲੋਕਾਂ ਨੂੰ ਸ਼ਹਿਰ ਛੱਡਣ ਦਾ ਹੁਕਮ

ਮਾਸਕੋ ਨੇ ਦੱਸਿਆ ਕਿ ਅਸਲ ਵਿੱਚ ਲੰਡਨ ਨੇ ਆਪਣੀ ਵਿਦੇਸ਼ ਨੀਤੀ ਨੂੰ ਰੂਸੀ ਰਾਸ਼ਟਰੀ ਹਿੱਤਾਂ ਨੂੰ ਜਿੰਨਾ ਸੰਭਵ ਹੋ ਸਕੇ ਉੰਨਾ ਨੁਕਸਾਨ ਪਹੁੰਚਾਉਣ ਵੱਲ ਮੋੜ ਦਿੱਤਾ ਹੈ। ਆਰਟੀ ਦੇ ਅਨੁਸਾਰ ਮੰਤਰਾਲੇ ਨੇ ਕਿਹਾ ਹੁਣ ਦੇ ਲਈ ਬ੍ਰਿਟਿਸ਼ ਵਿਦੇਸ਼ ਮੰਤਰੀ ਐਲਿਜ਼ਾਬੈਥ ਟਰਸ ਆਪਣੇ ਹਮਵਤਨਾਂ ਨੂੰ ਯੂਕਰੇਨ ਲਈ ਲੜਨ ਦੀ ਅਪੀਲ ਕਰ ਰਹੀ ਹੈ ਅਤੇ ਹਾਊਸ ਆਫ ਕਾਮਨਜ਼ ਵਿੱਚ ਸਾਰੇ ਰੂਸੀਆਂ ਨੂੰ ਬ੍ਰਿਟੇਨ ਤੋਂ ਬਾਹਰ ਭੇਜਣ ਲਈ ਬੁਲਾ ਰਹੀ ਹੈ।

Putin warns 3rd parties
Putin warns 3rd parties

ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਨਾਟੋ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਦੇਸ਼ ਦੇ ਉੱਤੋਂ ਹਵਾਈ ਖੇਤਰ ਨੂੰ ਨੋ-ਫਲਾਇੰਗ ਜ਼ੋਨ ਐਲਾਨ ਕੀਤਾ ਜਾਵੇ। ਨਾਟੋ ਦਾ ਕਹਿਣਾ ਹੈ ਕਿ ਅਜਿਹਾ ਨੋ-ਫਲਾਇੰਗ ਜ਼ੋਨ ਐਲਾਨ ਕਰਨ ਨਾਲ ਯੂਕ੍ਰੇਨ ਦੇ ਉੱਤੋਂ ਸਾਰੇ ਅਣਅਧਿਕਾਰਤ ਜਹਾਜ਼ਾਂ ਤੇ ਪਾਬੰਦੀ ਲੱਗ ਜਾਵੇਗੀ ਜਿਸ ਨਾਲ ਪ੍ਰਮਾਣੂ ਹਥਿਆਰਬੰਦ ਨਾਲ ਲੈਸ ਰੂਸ ਨਾਲ ਯੂਰਪੀਅਨ ਦੇਸ਼ਾਂ ਦੀ ਵੱਡੇ ਪੱਧਰ ‘ਤੇ ਜੰਗ ਛਿੱੜ ਜਾਵੇਗੀ ।

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਯੂਕਰੇਨ ਨੂੰ ਨੋ-ਫਲਾਇੰਗ ਜ਼ੋਨ ਐਲਾਨਣ ਵਿਰੁੱਧ ਪੁਤਿਨ ਦੀ ਚਿਤਾਵਨੀ, “ਅਜਿਹਾ ਕਰਨ ਵਾਲਾ ਦੇਸ਼ ਮੰਨਿਆ ਜਾਵੇਗਾ ਦੁਸ਼ਮਣ” appeared first on Daily Post Punjabi.



source https://dailypost.in/news/international/putin-warns-3rd-parties/
Previous Post Next Post

Contact Form