ਜ਼ੇਲੇਂਸਕੀ ਨੇ ਬਾਇਡਨ ਨਾਲ ਕੀਤੀ ਗੱਲਬਾਤ, ਵਿੱਤੀ ਮਦਦ ਤੇ ਰੂਸ ਖਿਲਾਫ਼ ਪਾਬੰਦੀਆਂ ਜਾਰੀ ਰੱਖਣ ਦੀ ਕੀਤੀ ਮੰਗ

ਯੂਕਰੇਨ ਵਿੱਚ ਰੂਸੀ ਹਮਲੇ 11ਵੇਂ ਦਿਨ ਜਾਰੀ ਹਨ। ਇਸ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨਾਲ ਫੋਨ ‘ਤੇ ਗੱਲਬਾਤ ਕੀਤੀ । ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਰੂਸ ਖਿਲਾਫ਼ ਵਿੱਤੀ ਮਦਦ ਤੇ ਪਾਬੰਦੀਆਂ ‘ਤੇ ਚਰਚਾ ਕਰਨ ਲਈ ਐਤਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਜੋ ਬਾਇਡੇਨ ਨਾਲ ਫੋਨ ‘ਤੇ ਗੱਲਬਾਤ ਕੀਤੀ, ਕਿਉਂਕਿ ਉਨ੍ਹਾਂ ਦੇ ਦੇਸ਼ ਨੂੰ ਰੂਸੀ ਫੌਜਾਂ ਦੇ ਸਖਤ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Zelensky holds phone call
Zelensky holds phone call

ਇਸ ਸਬੰਧੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਗੱਲਬਾਤ ਦੇ ਏਜੰਡੇ ਵਿੱਚ ਸੁਰੱਖਿਆ ਦੇ ਮੁੱਦੇ, ਯੂਕਰੇਨ ਲਈ ਆਰਥਿਕ ਸਹਾਇਤਾ ਅਤੇ ਰੂਸ ਦੇ ਖਿਲਾਫ ਸਖਤ ਪਾਬੰਦੀਆਂ ਨੂੰ ਜਾਰੀ ਰੱਖਣਾ ਸ਼ਾਮਿਲ ਸੀ । ਯੂਕਰੇਨੀ ਨੇਤਾ ਵੀਡੀਓ ਕਾਨਫਰੰਸਿੰਗ ਰਾਹੀਂ ਅਮਰੀਕੀ ਸੰਸਦ ਮੈਂਬਰਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਜ਼ੇਲੇਂਸਕੀ ਨੇ ਸੰਕਟਗ੍ਰਸਤ ਦੇਸ਼ ਨੂੰ ਹੋਰ ਮਦਦ ਦੇਣ ਅਤੇ ਰੂਸੀ ਤੇਲ ਆਯਾਤ ਨੂੰ ਬਲੈਕਲਿਸਟ ਕਰਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ: ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ‘ਚ ਸੰਘਰਸ਼ ਵਿਰਾਮ ਦਾ ਐਲਾਨ, ਲੋਕਾਂ ਨੂੰ ਸ਼ਹਿਰ ਛੱਡਣ ਦਾ ਹੁਕਮ

ਯੂਕਰੇਨ ਦੇ ਨੇਤਾ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਵਿੱਚ ਅਮਰੀਕੀ ਸੰਸਦ ਮੈਂਬਰਾਂ ਨੇ 10 ਅਰਬ ਡਾਲਰ ਦੇ ਵਾਧੂ ਸਹਾਇਤਾ ਪੈਕੇਜ ਦਾ ਵਾਅਦਾ ਕੀਤਾ । ਪਰ ਵ੍ਹਾਈਟ ਹਾਊਸ ਨੇ ਹੁਣ ਤੱਕ ਤੇਲ ਦੀ ਪਾਬੰਦੀ ਤੋਂ ਇਨਕਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕੀਮਤਾਂ ਵਧਣਗੀਆਂ ਅਤੇ ਰਿਕਾਰਡ ਮਹਿੰਗਾਈ ਕਾਰਨ ਪਹਿਲਾਂ ਤੋਂ ਹੀ ਅਮਰੀਕੀ ਖਪਤਕਾਰਾਂ ਨੂੰ ਨੁਕਸਾਨ ਹੋਵੇਗਾ। ਪੱਛਮੀ ਸਹਿਯੋਗੀਆਂ ਤੋਂ ਯੂਕਰੇਨ ਨੂੰ ਹਥਿਆਰ, ਗੋਲਾ ਬਾਰੂਦ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ 24 ਫਰਵਰੀ ਤੋਂ ਸ਼ੁਰੂ ਹੋਏ ਰੂਸੀ ਹਮਲੇ ਦੇ ਖਿਲਾਫ ਯੂਕਰੇਨ ਨੂੰ ਸਮਰਥਨ ਅਤੇ ਮਜ਼ਬੂਤ ​​ਕਰਨ ਲਈ ਵਿਆਪਕ ਪਾਬੰਦੀਆਂ ਵੀ ਲਗਾਈਆਂ ਹਨ।

Zelensky holds phone call
Zelensky holds phone call

ਅਮਰੀਕਾ ਨੇ ਪਿਛਲੇ ਹਫ਼ਤੇ 35 ਕਰੋੜ ਡਾਲਰ ਦੇ ਫੌਜੀ ਉਪਕਰਨਾਂ ਨੂੰ ਅਧਿਕਾਰਤ ਕੀਤਾ ਸੀ ਜੋ ਅਮਰੀਕੀ ਇਤਿਹਾਸ ਵਿੱਚ ਅਜਿਹਾ ਸਭ ਤੋਂ ਵੱਡਾ ਪੈਕੇਜ ਹੈ । ਪੋਲੈਂਡ ਦੀ ਸਰਹੱਦ ‘ਤੇ ਯੂਕਰੇਨੀ ਸ਼ਰਨਾਰਥੀਆਂ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਸੀ ਕਿ ਵਾਸ਼ਿੰਗਟਨ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰੂਸੀ ਫੌਜ ਵੱਲੋਂ ਯੂਕਰੇਨ ਵਿੱਚ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਕਾਰਨ ਲੋਕ ਬਹੁਤ ਡਰੇ ਹੋਏ ਹਨ। ਯੂਕਰੇਨ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦਾ ਪਲਾਇਨ ਹੋ ਰਿਹਾ ਹੈ। ਲੋਕ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਜ਼ੇਲੇਂਸਕੀ ਨੇ ਬਾਇਡਨ ਨਾਲ ਕੀਤੀ ਗੱਲਬਾਤ, ਵਿੱਤੀ ਮਦਦ ਤੇ ਰੂਸ ਖਿਲਾਫ਼ ਪਾਬੰਦੀਆਂ ਜਾਰੀ ਰੱਖਣ ਦੀ ਕੀਤੀ ਮੰਗ appeared first on Daily Post Punjabi.



source https://dailypost.in/news/international/zelensky-holds-phone-call/
Previous Post Next Post

Contact Form