ਸਿੱਖ ਕੌਸ਼ਲ ਆਫ ਸੈਂਟਰਲ ਕੈਲੀਫੋਰਨੀਆਂ ਵੱਲੋਂ ਯੂਕਰੇਨ ‘ਤੇ ਰੂਸੀ ਫੌਜੀ ਹਮਲੇ ਦੀ ਨਿੰਦਾ

 

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਸੈਂਟਰਲ ਕੈਲੀਫੋਰਨੀਆ ਸਿੱਖ ਕੌਂਸਲ ਦੇ ਪ੍ਰਮੁੱਖ ਮੈਂਬਰਾਂ ਦੀ ਮਹੀਨੇਵਾਰ ਵਿਸ਼ੇਸ਼ ਮੀਟਿੰਗ ਗੁਰਦੁਆਰਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੋਸਾਇਟੀ, ਕਰੰਦਰਜ਼ ਵਿਖੇ ਸ. ਸੁਖਦੇਵ ਸਿੰਘ ਚੀਮਾਂ (ਜਰਨਲ ਸਕੱਤਰ) ਦੀ ਪ੍ਰਧਾਨਗੀ ਹੇਠ ਹੋਈ। ਜਿੱਥੇ ਸਿੱਖ ਸੰਗਤ ਨਾਲ ਜੁੜੇ ਮੁੱਦਿਆਂ ਅਤੇ ਗੁਰੂਘਰਾਂ ਵਿੱਚ ਆਉਣ ਵਾਲੇ ਮੁੱਖ ਪ੍ਰੋਗਰਾਮਾਂ ਬਾਰੇ ਵਿਚਾਰਾ ਹੋਈਆਂ। ਇਸੇ ਦੌਰਾਨ ਸਿੱਖ ਕੌਸ਼ਲ ਆਫ ਸੈਂਟਰਲ ਕੈਲੀਫੋਰਨੀਆਂ ਦੇ ਸਮੂੰਹ ਮੈਂਬਰਾਂ ਨੇ ਇਕ ਵਿਸ਼ੇਸ਼ ਮਤੇ ਰਾਹੀ ਰੂਸ ਦੁਆਰਾ ਯੂਕਰੇਨ ਉੱਪਰ ਕੀਤੇ ਜਾ ਰਹੇ ਹਥਿਆਰਬੰਦ ਨਸ਼ਲਵਾਦੀ ਹਮਲਿਆਂ ਦੀ ਨਿੰਦਾ ਕੀਤੀ। ਇਸ ਸਮੇਂ ਸਥਾਨਿਕ ਨਾਗਰਿਕਾਂ ਦੀਆਂ ਮੌਤਾਂ ਲਈ ਸ਼ੌਕ ਪ੍ਰਗਟ ਕੀਤਾ ਗਿਆ। ਯੂਕਰੇਨ ਵਿੱਚ ਫਸੇ ਭਰਤੀ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕਰ ਰਹੀਆਂ ਵੱਖ-ਵੱਖ ਸਰਕਾਰਾ, ਸੰਸਥਾਵਾ ਅਤੇ ਸਿੱਖ ਜੱਥੇਬੰਦੀਆ ਦੀ ਸ਼ਲਾਘਾ ਵੀ ਕੀਤੀ ਗਈ। ਇਸ ਸਮੇਂ ਚਿੰਤਾ ਪ੍ਰਗਟ ਕਰਦੇ ਹੋਏ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਵੀ ਕੀਤੀ ਗਈ।

The post ਸਿੱਖ ਕੌਸ਼ਲ ਆਫ ਸੈਂਟਰਲ ਕੈਲੀਫੋਰਨੀਆਂ ਵੱਲੋਂ ਯੂਕਰੇਨ ‘ਤੇ ਰੂਸੀ ਫੌਜੀ ਹਮਲੇ ਦੀ ਨਿੰਦਾ first appeared on Punjabi News Online.



source https://punjabinewsonline.com/2022/03/16/%e0%a8%b8%e0%a8%bf%e0%a9%b1%e0%a8%96-%e0%a8%95%e0%a9%8c%e0%a8%b8%e0%a8%bc%e0%a8%b2-%e0%a8%86%e0%a8%ab-%e0%a8%b8%e0%a9%88%e0%a8%82%e0%a8%9f%e0%a8%b0%e0%a8%b2-%e0%a8%95%e0%a9%88%e0%a8%b2%e0%a9%80/
Previous Post Next Post

Contact Form