ਪੰਜਾਬ ਕਾਂਗਰਸ ਦੀ ਮੀਟਿੰਗ ਦੌਰਾਨ ਚਰਨਜੀਤ ਚੰਨੀ ਨਾਲ ਕਾਂਗਰਸੀਆਂ ਨੇ ਕੀਤੀ ਬਦਸਲੂਕੀ !

ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਵਿਖੇ ਕਾਂਗਰਸ ਵੱਲੋਂ ਵੀ ਇੱਕ ਅਹਿਮ ਬੈਠਕ ਬੁਲਾਈ ਗਈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪਾਰਟੀ ਦੀ ਬੈਠਕ ਬੁਲਾਈ ਸੀ ਜਿਸ ਵਿੱਚ ਮਾਲਵੇ ਦੇ ਕਾਂਗਰਸੀ ਆਗੂਆਂ ਨਾਲ ਗੱਲਬਾਤ ਕੀਤੀ ਗਈ ਸੀ। ਇਸ ਬੈਠਕ ਵਿੱਚ ਨਵਜੋਤ ਸਿੰਘ ਸਿੱਧੂ ਸਣੇ ਕਈ ਉਮੀਦਵਾਰ ਵੀ ਮੌਜੂਦ ਸਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਤਸੱਲੀਬਖ਼ਸ਼ ਕਾਰਗੁਜ਼ਾਰੀ ਨਾ ਹੋਣ ’ਤੇ ਕਈ ਉਮੀਦਵਾਰਾਂ ਨੇ ਚਰਨਜੀਤ ਸਿੰਘ ਚੰਨੀ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਬੈਠਕ ਵਿੱਚ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ।
ਇਨ੍ਹਾਂ ਦੋਹਾਂ ਨੂੰ ਵੀ ਬੈਠਕ ਵਿੱਚ ਮੌਜੂਦ ਕਾਂਗਰਸੀ ਆਗੂਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਚਰਨਜੀਤ ਸਿੰਘ ਚੰਨੀ ਨਾਲ ਬਦਸਲੂਕੀ ਦੀ ਵੀ ਖ਼ਬਰ ਹੈ। ਖਬਰਾਂ ਮੁਤਾਬਕ ਜਦੋਂ ਸਾਬਕਾ ਸੀਐੱਮ ਚੰਨੀ ਕਮਰੇ ਦੇ ਅੰਦਰ ਦਾਖਿਲ ਹੋਏ ਤਾਂ ਚੰਨੀ ਨੇ ਗੁਰਪ੍ਰੀਤ ਸਿੰਘ ਜੀ ਪੀ ਨਾਲ ਹੱਥ ਮਿਲਾਉਣ ਲਈ ਅੱਗੇ ਕੀਤਾ ਤਾਂ ਉਹਨਾਂ ਹੱਥ ਪਰ੍ਹਾਂ ਕਰਨ ਲਈ ਕਿਹਾ ਤੇ ਇਹ ਤੱਕ ਕਹਿ ਦਿੱਤਾ ਕਿ ਕਾਹਦੇ ਸੀਐਮ ਹੋ ਆਪਣੇ ਹੀ ਬੰਦੇ ਨੂੰ ਹਰਾਉਣ ਵਿੱਚ ਲੱਗੇ ਹੋਏ ਸੀ।ਚੰਨੀ ਤਕਰੀਬਨ 10 ਮਿੰਟ ਅੰਦਰ ਰਹੇ। ਕਿਸੇ ਨੇ ਵੀ ਉਹਨਾਂ ਨਾਲ ਸਹੀ ਢੰਗ ਨਾਲ ਗੱਲ ਨਹੀਂ ਕੀਤੀ। ਫਿਰ ਉਹ ਪਾਰਟੀ ਦਫਤਰ ਤੋਂ ਚਲੇ ਗਏ। ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਬੱਸੀ ਪਠਾਣਾਂ ਵਿਧਾਨ ਸਭਾ ਸੀਟ ਤੋਂ ਹਾਰੇ ਗੁਰਪ੍ਰੀਤ ਸਿੰਘ ਨੇ ਚੋਣਾਂ ਵਿੱਚ ਪਾਰਟੀ ਦੀ ਕਰਾਰੀ ਹਾਰ ਲਈ ਚਰਨਜੀਤ ਸਿੰਘ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ। ਗੁਰਪ੍ਰੀਤ ਸਿੰਘ ਨੇ ਕਿਹਾ, “ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਪਸੰਦ ਨਹੀਂ ਕੀਤਾ। ਸਿਹਤ ਸੇਵਾਵਾਂ, ਸਿੱਖਿਆ ਤੇ ਰੁਜ਼ਗਾਰ ਮੁੱਖ ਮੰਤਰੀ ਦੇ ਤਿੰਨ ਮੁੱਖ ਕੰਮ ਹੁੰਦੇ ਹਨ। ਮੁੱਖ ਮੰਤਰੀ ਦਾ ਕੰਮ ਬੱਕਰੀਆਂ ਦਾ ਦੁੱਧ ਕੱਢਣ ਦਾ, ਨੱਚਣ ਦਾ ਜਾਂ ਬਰਸੀਮ ਬੀਜਣਾ ਨਹੀਂ ਹੈ।””ਮੁੱਖ ਮੰਤਰੀ ਨੇ 36000 ਕਰਮਚਾਰੀਆਂ ਨੂੰ ਪੱਕੇ ਕਰਨ ਦੀ ਗੱਲ ਕੀਤੀ, ਰੇਤਾ ਸਸਤਾ ਕਰਨ ਦੀ ਗੱਲ ਕੀਤੀ ਸੀ। ਬਹੁਤ ਘੱਟ ਅਮਲ ਹੋਇਆ ਇਸ ਲਈ ਲੋਕਾਂ ਨੇ ਵੋਟਾਂ ਨਹੀਂ ਦਿੱਤੀਆਂ। ਹਾਈ ਕਮਾਂਡ ਦਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨੇ ਜਾਣਾ ਪਾਰਟੀ ਨੂੰ ਬਹੁਤ ਮਹਿੰਗਾ ਪਿਆ ਹੈ।” ਗੁਰਪ੍ਰੀਤ ਜੀਪੀ ਵਿਰੁੱਧ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ ਮਨੋਹਰ ਸਿੰਘ ਵੀ ਆਜ਼ਾਦ ਉਮੀਦਵਾਰ ਸਨ।
ਵਿਧਾਇਕ ਪਰਗਟ ਸਿੰਘ ਨੇ ਆਖਿਆ ਹੈ, “ਇਸ ਤਰ੍ਹਾਂ ਨਹੀਂ ਹੁੰਦਾ। ਇਹ ਟੀਮਾਂ ਜਿੱਤਦੀਆਂ ਵੀ ਹਨ ਟੀਮਾਂ ਹਾਰਦੀਆਂ ਵੀ ਹਨ। ਸਾਨੂੰ ਸਾਂਝੇ ਤੌਰ ‘ਤੇ ਜ਼ਿੰਮੇਦਾਰੀ ਲੈਣੀ ਪਵੇਗੀ। ਕਿਤੇ ਨਾ ਕਿਤੇ ਸਾਡੇ ਤੋਂ ਕੁਤਾਹੀ ਹੋਈ ਹੈ।”

The post ਪੰਜਾਬ ਕਾਂਗਰਸ ਦੀ ਮੀਟਿੰਗ ਦੌਰਾਨ ਚਰਨਜੀਤ ਚੰਨੀ ਨਾਲ ਕਾਂਗਰਸੀਆਂ ਨੇ ਕੀਤੀ ਬਦਸਲੂਕੀ ! first appeared on Punjabi News Online.



source https://punjabinewsonline.com/2022/03/17/%e0%a8%aa%e0%a9%b0%e0%a8%9c%e0%a8%be%e0%a8%ac-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a6%e0%a9%80-%e0%a8%ae%e0%a9%80%e0%a8%9f%e0%a8%bf%e0%a9%b0%e0%a8%97-%e0%a8%a6%e0%a9%8c/
Previous Post Next Post

Contact Form