
ਓਨਟਾਰੀਓ ਦੇ ਡੰਪ ਟਰੱਕ ਡਰਾਈਵਰਾਂ ਵਲੋਂ ਜਾਰੀ ਪ੍ਰਦਰਸ਼ਨ ਦੌਰਾਨ ਪੰਜਾਬੀ ਟਰੱਕ ਡਰਾਈਵਰ ਨੂੰ ਛੁਰਾ ਮਾਰ ਕੇ ਜ਼ਖਮੀ ਕਰਨ ਵਾਲੇ ਵਿਅਕਤੀ ਖਿਲਾਫ ਇਰਾਦਾ ਏ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਵਲੋਂ ਹਮਲਾਵਰ ਦੀ ਪਛਾਣ 33 ਸਾਲਾ ਦੇ ਕੈਰਿਗਟਨ ਗੁਡਨ ਵਜੋਂ ਕੀਤੀ ਗਈ ਹੈ।
ਯਾਰਕ ਰੀਜਨਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਹਮਲਾਵਰ ਇਮਾਰਤ ਵੱਲ ਜਾ ਰਿਹਾ ਸੀ ਤਾਂ ਟਰੱਕ ਡਰਾਈਵਰਾਂ ਨਾਲ ਉਸਦੀ ਬਹਿਸਬਾਜੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਟਰੱਕ ਡਰਾਈਵਰਾਂ ਦੇ ਰੋਸ ਮੁਜ਼ਾਹਰੇ ਕਾਰਨ ਪਰੇਸ਼ਾਨ ਸੀ ਅਤੇ ਜਦੋਂ ਉਹ ਉਸਾਰੀ ਅਧੀਨ ਇਮਾਰਤ ‘ਚ ਦਾਖ਼ਲ ਨਾ ਹੋ ਸਕਿਆ ਤਾਂ ਉਸ ਨੇ ਛੁਰੇ ਨਾਲ ਟਰੱਕ ਡਰਾਈਵਰ ‘ਤੇ ਹਮਲਾ ਕਰ ਦਿੱਤਾ। ਦੂਜੇ ਪਾਸੇ 42 ਸਾਲਾ ਜ਼ਖ਼ਮੀ ਟਰੱਕ ਡਰਾਈਵਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
ਡੰਪ ਟਰੱਕ ਐਸੋਸੀਏਸ਼ਨ ਨੇ ਇਸ ਘਟਨਾ ਤੋਂ ਬਾਅਦ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਸ਼ਾਂਤਮਈ ਤਰੀਕੇ ਨਾਲ ਰੋਸ ਵਿਖਾਵਾ ਕਰ ਰਹੇ ਡਰਾਈਵਰਾਂ ‘ਤੇ ਹਮਲਾ ਕੀਤਾ ਗਿਆ ਹੈ ਤੇ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਜੇਕਰ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਕੋਈ ਕੰਪਨੀ ਪ੍ਰਭਾਵਿਤ ਹੋ ਰਹੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਡਰਾਈਵਰਾਂ ਉਪਰ ਹਮਲੇ ਕਰਵਾਏ ਜਾਣ।
The post ਪੰਜਾਬੀ ਟਰੱਕ ਡਰਾਈਵਰ ਨੂੰ ਛੁਰਾ ਮਾਰ ਕੇ ਜ਼ਖਮੀ ਕਰਨ ਵਾਲੇ ਵਿਅਕਤੀ ਖਿਲਾਫ ਦੋਸ਼ ਆਇਦ first appeared on Punjabi News Online.
source https://punjabinewsonline.com/2022/04/01/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%9f%e0%a8%b0%e0%a9%b1%e0%a8%95-%e0%a8%a1%e0%a8%b0%e0%a8%be%e0%a8%88%e0%a8%b5%e0%a8%b0-%e0%a8%a8%e0%a9%82%e0%a9%b0-%e0%a8%9b%e0%a9%81/
Sport:
PTC News