ਮਾਰਚ ਮਹੀਨੇ ‘ਚ ਹੀ ਗਰਮੀ ਨੇ ਤੋੜੇ ਰਿਕਾਰਡ

ਉੱਤਰ ਭਾਰਤ ‘ਚ ਮੌਸਮ ਨੇ ਇੱਕ ਵਾਰ ਫ਼ਿਰ ਤੋਂ ਕਰਵਟ ਬਦਲੀ ਹੈ। ਕੜਾਕੇ ਦੀ ਠੰਢ ਤੋਂ ਬਾਅਦ ਹੁਣ ਗਰਮੀ ਨੇ ਬੇਹਾਲ ਕਰਕੇ ਰੱਖਿਆ ਹੋਇਆ ਹੈ। ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ (ਬਠਿੰਡਾ) ਦਰਜ ਕੀਤਾ ਗਿਆਹੈ । ਹਰਿਆਣਾ ‘ਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ (ਨਾਰਨੌਲ) ਦਰਜ ਕੀਤਾ ਗਿਆ। 38 ਡਿਗਰੀ ਨਾਲ ਹਰਿਆਣਾ ‘ਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿਤੇ ਹਨ। ਅਗਲੇ ਇੱਕ ਹਫ਼ਤੇ ਤੱਕ ਇਸ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅਗਲੇ ਇੱਕ ਹਫ਼ਤੇ ਤੱਕ ਪੰਜਾਬ, ਹਰਿਆਣਾ ਤੇ ਰਾਜਧਾਨੀ ਚੰਡੀਗੜ੍ਹ ‘ਚ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫ਼ਿਲਹਾਲ ਮੌਸਮ ਵਿਭਾਗ ਨੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਜਤਾਈ ਹੈ।

The post ਮਾਰਚ ਮਹੀਨੇ ‘ਚ ਹੀ ਗਰਮੀ ਨੇ ਤੋੜੇ ਰਿਕਾਰਡ first appeared on Punjabi News Online.



source https://punjabinewsonline.com/2022/03/20/%e0%a8%ae%e0%a8%be%e0%a8%b0%e0%a8%9a-%e0%a8%ae%e0%a8%b9%e0%a9%80%e0%a8%a8%e0%a9%87-%e0%a8%9a-%e0%a8%b9%e0%a9%80-%e0%a8%97%e0%a8%b0%e0%a8%ae%e0%a9%80-%e0%a8%a8%e0%a9%87-%e0%a8%a4%e0%a9%8b/
Previous Post Next Post

Contact Form