ਅੱਜ ਭਗਵੰਤ ਮਾਨ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਸਮਾਰੋਹ ਵਿੱਚ ਲਗਭਗ 2 ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੂਰੀ ਕੈਬਨਿਟ ਸਣੇ ਮੌਜੂਦ ਰਹਿਣਗੇ। ਕੇਜਰੀਵਾਲ ਇਸ ਸਮਾਰੋਹ ਵਿੱਚ ਪਹੁੰਚਣ ਲਈ ਰਵਾਨਾ ਹੋ ਚੁੱਕੇ ਹਨ।

ਖਟਕੜ ਕਲਾਂ ਲਈ ਨਿਕਲਣ ਵੇਲੇ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਅੱਜ ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਨਵੀਂ ਉਮੀਦ ਦੀ ਇਸ ਸੁਨਹਿਰੀ ਸਵੇਰ ਵਿੱਚ ਅੱਜ ਪੂਰਾ ਪੰਜਾਬ ਇਕੱਠਾ ਹੋ ਕੇ ਇੱਕ ਖੁਸ਼ਹਾਲ ਪੰਜਾਬ ਬਣਾਉਣ ਦੀ ਸਹੁੰ ਚੁੱਕੇਗਾ। ਉਸ ਇਤਿਹਾਸਕ ਪਲ ਦਾ ਸਾਕਸ਼ੀ ਬਣਨ ਲਈ ਮੈਂ ਵੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਲਈ ਰਵਾਨਾ ਹੋ ਗਿਆ ਹਾਂ।
ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

ਦੱਸ ਦੇਈਏ ਕਿ ਭਗਵੰਤ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਦਰਅਸਲ ਉਹ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਕਾਫੀ ਪ੍ਰਭਾਵਿਤ ਹਨ। ਕਾਮੇਡੀਅਨ ਵਜੋਂ ਸਫਲਤਾ ਹਾਸਲ ਕਰਨ ਤੋਂ ਬਾਅਦ ਤੋਂ ਹੀ ਉਹ ਇਥੇ ਆਉਂਦੇ ਰਹੇ ਹਨ। ਉਨ੍ਹਾਂ ਨੇ ਇਥੋਂ ਹੀ 2011 ਵਿੱਚ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਇਸ ਦਾ ਐਲਾਨ ਖਟਕੜ ਕਲਾਂ ਤੋਂ ਹੋ ਹੋਇਆ ਸੀ।
ਇਥੇ ਉਨ੍ਹਾਂ ਨੇ ਜ਼ਿੰਦਗੀ ਦਾ ਪਹਿਲਾ ਸਿਆਸੀ ਭਾਸ਼ਣ ਦਿੱਤਾ ਸੀ। ਕਾਮੇਡੀਅਨ ਤੋਂ ਲੈ ਕੇ ਪਹਿਲੀ ਵਾਰ ਸੰਗਰੂਰ ਸੀਟ ਤੋਂ ਸਾਂਸਦ ਚੁਣੇ ਜਾਣ ‘ਤੇ ਵੀ ਉਹ ਉਥੇ ਆਏ ਸਨ। ਨਵੀਂ ਗੱਡੀ ਖਰੀਦਣ ‘ਤੇ ਵੀ ਉਹ ਖਟਕੜ ਕਲਾਂ ਨਤਮਸਤਕ ਹੋਣ ਜਾਂਦੇ ਹਨ।
The post ਕੇਜਰੀਵਾਲ ਖਟਕੜ ਕਲਾਂ ਲਈ ਰਵਾਨਾ, ਬੋਲੇ-‘ਅੱਜ ਪੂਰਾ ਪੰਜਾਬ ਖੁਸ਼ਹਾਲ ਪੰਜਾਬ ਬਣਾਉਣ ਦੀ ਸਹੁੰ ਚੁੱਕੇਗਾ’ appeared first on Daily Post Punjabi.