![]()
ਕੀਵ ਦੇ ਪੋਡਿਲਸਕਾਈ ਜਿਲ੍ਹੇ ਵਿਚ ਰੂਸੀ ਫੌਜ ਨੇ ਸ਼ੌਪਿੰਗ ਸੈਂਟਰ ਅਤੇ ਆਮ ਲੋਕਾਂ ਦੇ ਘਰਾਂ ਉੱਤੇ ਬੰਬਾਰੀ ਕੀਤੀ, ਜਿਸ ਵਿਚ 8 ਜਣਿਆਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਰੂਸੀ ਫੌਜ ਉੱਤੇ ਜੰਗੀ ਅਪਰਾਧ ਕਰਨ ਦਾ ਇਲ਼ਜਾਮ ਲਾਇਆ ਹੈ , ਮੁਲਕ ਦੇ ਮਾਰੀਓਪੋਲ ਸ਼ਹਿਰ ਨੂੰ ਜ਼ਬਰਦਸਤ ਘੇਰਾ ਪਾਇਆ ਗਿਆ ਹੈ ਅਤੇ ਬੰਬਾਰੀ ਸਿਟੀ ਸੈਂਟਰ ਤੱਕ ਪਹੁੰਚ ਗਈ ਹੈ। ਮਾਕੀਓਪੋਲ ਸ਼ਹਿਰ ਵਿਚ 3 ਲ਼ੱਖ ਲੋਕ ਬਿਨਾਂ ਬਿਜਲੀ, ਪਾਣੀ ਅਤੇ ਖਾਣੇ ਤੋਂ ਫਸੇ ਹੋਏ ਹਨ, ਇੱਥੇ ਬੰਬਾਰੀ ਨਾਲ 90 ਫੀਸਦ ਇਮਾਰਤਾ ਢਹਿ ਢੇਰੀ ਹੋ ਚੁੱਕੀਆਂ ਹਨ।ਪਰ ਯੂਕਰੇਨ ਸਰਕਾਰ ਨੇ ਰੂਸ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਕਿ ਇਸ ਸ਼ਹਿਰ ਨੂੰ ਉਸ ਦੇ ਹਵਾਲੇ ਕਰ ਦਿੱਤਾ ਜਾਵੇ। ਦੂਜੇ ਪਾਸੇ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਦਾ ਸ਼ੇਅਰ ਬਜਾਰ ਪਹਿਲੀ ਵਾਰ ਖੁੱਲ ਗਿਆ ਹੈ, ਪਰ ਮੁਲਕ ਦੀ ਰਾਜਧਾਨੀ ਵਿਚ ਲੋਕ ਭੋਜਨ ਅਤੇ ਵਧਦੀ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ।
The post ਯੂਕਰੇਨ ਨੇ ਮਾਰੀਓਪੋਲ ਸ਼ਹਿਰ ਰੂਸ ਹਵਾਲੇ ਕਰਨ ਤੋਂ ਕੀਤਾ ਇਨਕਾਰ first appeared on Punjabi News Online.
source https://punjabinewsonline.com/2022/03/22/%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%a8%e0%a9%87-%e0%a8%ae%e0%a8%be%e0%a8%b0%e0%a9%80%e0%a8%93%e0%a8%aa%e0%a9%8b%e0%a8%b2-%e0%a8%b8%e0%a8%bc%e0%a8%b9%e0%a8%bf%e0%a8%b0/