ਅਟਾਰੀ ਬਾਰਡਰ ਪਹੁੰਚੇ ਪਦਮਸ਼੍ਰੀ ਨਾਨਾ ਪਾਟੇਕਰ, ਵੇਖੀ ਪਰੇਡ, ਅੱਜ ਮੈਰਾਥਨ ‘ਚ ਹੋਣਗੇ ਸ਼ਾਮਲ

ਬੀ.ਐੱਸ.ਐੱਫ. ਜਵਾਨਾਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਸ਼ਨੀਵਾਰ ਨੂੰ ਪਦਮਸ਼੍ਰੀ ਤੇ ਅਭਿਨੇਤਾ ਨਾਨਾ ਪਾਟੇਕਰ ਅਟਾਰੀ ਬਾਰਡਰ ਪਹੁੰਚੇ। ਉਨ੍ਹਾਂ ਉਥੇ ਰਿਟ੍ਰੀਟ ਸੈਰੇਮਨੀ ਦਾ ਵੀ ਆਨੰਦ ਲਿਆ। 27 ਮਾਰਚ ਐਤਵਾਰ ਨੂੰ ਬੀ.ਐੱਸ.ਐੱਫ. ਦੀ ਮੈਰਾਥਨ ‘ਚ ਵੀ ਉਹ ਹਿੱਸਾ ਲੈਣਗੇ। ਮੈਰਾਥਨ ਤਿੰਨ ਥਾਵਾਂ ਤੋਂ ਰਵਾਨਾ ਹੋ ਕੇ ਅਟਾਰੀ ਤੱਕ ਜਾਏਗੀ। ਜੇਤੂਆਂ ਨੂੰ 50 ਹਜ਼ਾਰ ਇਨਾਮ ਮਿਲੇਗਾ।

Padamsri nana patekar
Padamsri nana patekar

ਸ਼ਨੀਵਾਰ ਨੂੰ ਅਟਾਰੀ ਬਾਰਡਰ ਵਿੱਚ ਬੀ.ਐੱਸ.ਐੱਫ. ਨਾਲ ਮੁਲਾਕਾਤ ਕਰਨ ਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਦੇ ਲਈ ਬਾਲੀਵੁੱਡ ਐਕਟਰ ਪਦਮਸ਼੍ਰੀ ਨਾਨਾ ਪਾਟੇਕਰ ਅਟਾਰੀ ਬਾਰਡਰ ਪਹੁੰਚੇ। ਉਨ੍ਹਾਂ ਨੇ ਪਹਿਲਾਂ ਬੀ.ਐੱਸ.ਐੱਫ. ਜਵਾਨਾਂ ਨਾਲ ਮੁਲਾਕਾਤ ਕੀਤੀ। ਉਸ ਤੋਂ ਬਾਅਦ ਉ੍ਹਾਂ ਨੂੰ ਬੀ.ਐੱਸ.ਐੱਫ. ਦੀ ਹੈਟ ਦੇ ਕੇ ਸਨਮਾਨਤ ਕੀਤਾ ਗਿਆ। ਨਾਨਾ ਪਾਟੇਕਰ ਨੇ ਮਿਊਜ਼ੀਅਮ ਵਿੱਚ ਬੀ.ਐੱਸ.ਐੱਫ. ਦੀ ਐਕਟੀਵਿਟੀ ਨੂੰ ਆਡੀਓ-ਵੀਡੀਓ ਪ੍ਰੈਜ਼ੈਂਟੇਸ਼ਨ ਰਾਹੀਂ ਦੇਖਿਆ। ਫਿਰ ਉਨ੍ਹਾਂ ਨੇ ਰਿਟ੍ਰੀਟ ਸੈਰੇਮਨੀ ਦਾ ਵੀ ਮਜ਼ਾ ਲਿਆ। ਨਾਨਾ ਪਾਟੇਕਰ ਨੇ ਬੀ.ਐੱਸ.ਐੱਫ. ਜਵਾਨਾਂ ਦੀ ਸਰਹੱਦ ਦੀ ਰੱਖਿਆ ਲਈ ਤਾਰੀਫ ਕੀਤੀ।

Padamsri nana patekar
Padamsri nana patekar

ਬੀ.ਐੱਸ.ਐੱਫ. ਵੱਲੋਂ ਐਤਵਾਰ ਨੂੰ ਸਵੇਰੇ ਆਯੋਜਿਤ ਕੀਤੀ ਜਾਣ ਵਾਲੀ ਮੈਰਾਥਨ ਵਿੱਚ ਵੀ ਨਾਨਾ ਪਾਟੇਕਰ ਹਿੱਸਾ ਲੈਣਗੇ। ਇਹ ਮੈਰਾਥਨ ਗੋਲਡਨ ਗੇਟ ਤੋਂ ਸ਼ੁਰੂ ਹੋ ਕੇ ਅਟਾਰੀ ਤੱਕ ਜਾਏਗੀ, ਜਿਸ ਵਿੱਚ ਬੀ.ਐੱਸ.ਐੱਫ. ਜਵਾਨ ਦੌੜਨਗੇ।

ਵੀਡੀਓ ਲਈ ਕਲਿੱਕ ਕਰੋ -:

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ 42 ਕਿਲੋਮੀਟਰ ਦੀ ਰਨ ਗੋਲਡਨ ਗੇਟ ਤੋਂ ਅਟਾਰੀ ਤੱਕ ਜਾਵੇਗੀ। ਫਿਰ 21 ਕਿਲੋਮੀਟਰ ਦੀ ਰਨ ਵਾਰ ਮਮੋਰੀਅਲ ਤੋਂ ਅਟਾਰੀ ਤੱਕ ਤੇ ਫਿਰ 5 ਕਿਲੋਮੀਟਰ ਦੀ ਰਨ 6862 ਰੈਸਟੋਰੈਂਟ ਤੋਂ ਚੱਲੇਗੀ ਤੇ ਅਟਾਰੀ ਤੱਕ ਜਾਏਗੀ। ਇਸ ਦੌੜ ਵਿੱਚ ਜਿੱਤਣ ਵਾਲਿਆਂ ਨੂੰ 50 ਹਜ਼ਾਰ, 40 ਹਜ਼ਾਰ ਤੇ 20 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਵਿੱਚ ਬੀ.ਐੱਸ.ਐੱਫ. ਜਵਾਨਾਂ ਨਾਲ ਸਿਵਲੀਅਨ ਵੀ ਹਿੱਸਾ ਲੈਣਗੇ।

The post ਅਟਾਰੀ ਬਾਰਡਰ ਪਹੁੰਚੇ ਪਦਮਸ਼੍ਰੀ ਨਾਨਾ ਪਾਟੇਕਰ, ਵੇਖੀ ਪਰੇਡ, ਅੱਜ ਮੈਰਾਥਨ ‘ਚ ਹੋਣਗੇ ਸ਼ਾਮਲ appeared first on Daily Post Punjabi.



source https://dailypost.in/latest-punjabi-news/padamsri-nana-patekar/
Previous Post Next Post

Contact Form