ਭਾਰਤ ਛੱਡ ਰਿਹਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਪਰਿਵਾਰ ?

ਬਲਾਤਕਾਰ ਤੇ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਪਰਿਵਾਰ ਵਿਦੇਸ਼ ਸ਼ਿਫਟ ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਪਰਿਵਾਰ ਸ਼ਿਫਟ ਹੋ ਰਿਹਾ ਹੈ। ਡੇਰਾ ਮੁਖੀ ਵੱਲੋਂ ਹਾਲ ਹੀ ਵਿਚ ਲਿਖੀ ਚਿੱਠੀ ਵਿਚ ਵੀ ਇਸ ਦਾ ਜ਼ਿਕਰ ਕੀਤਾ ਸੀ। ਪਤਾ ਲੱਗਾ ਹੈ ਕਿ ਡੇਰਾ ਮੁਖੀ ਦਾ ਪਰਿਵਾਰ ਲੰਡਨ ਵਿਚ ਸ਼ਿਫਟ ਹੋਵੇਗਾ, ਹਾਲਾਂਕਿ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਪਰਿਵਾਰ ਕੁਝ ਹੀ ਦਿਨਾਂ ਵਿਚ ਬਾਹਰ ਚਲਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਪੜ੍ਹਾਈ ਲਈ ਰਾਮ ਰਹੀਮ ਤੋਂ ਇਸ ਸਬੰਧੀ ਇਜਾਜ਼ਤ ਮੰਗੀ ਸੀ। ਹੁਣ ਰਾਮ ਰਹੀਮ ਨੇ ਇਸ ਸਬੰਧੀ ਹਾਮੀ ਭਰ ਦਿੱਤੀ ਹੈ। ਡੇਰੇ ਦੇ ਬੁਲਾਰੇ ਜਤੇਂਦਰ ਖੁਰਾਣਾ ਨੇ ਮੰਨਿਆ ਹੈ ਕਿ ਪੜ੍ਹਾਈ ਲਈ ਡੇਰਾ ਮੁਖੀ ਦਾ ਪਰਿਵਾਰ ਬਾਹਰ ਜਾ ਰਿਹਾ ਹੈ। ਉਹ ਦੇਸ਼ ਤੋਂ ਬਾਹਰ ਜਾ ਰਹੇ ਹਨ, ਇਸ ਬਾਰੇ ਕੁਝ ਪਤਾ ਨਹੀਂ। ਫਿਲਹਾਲ ਪਰਿਵਾਰ ਡੇਰੇ ਦੇ ਅੰਦਰ ਹੀ ਹੈ। ਉਨ੍ਹਾਂ ਕਿਹਾ ਕਿ ਚਿੱਠੀ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਪਰਿਵਾਰ ਬੱਚਿਆਂ ਦੀ ਪੜ੍ਹਾਈ ਲਈ ਬਾਹਰ ਜਾ ਰਿਹਾ ਹੈ। ਇਸ ਲਈ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਉਹ ਦੇਸ਼ ਤੋਂ ਬਾਹਰ ਜਾ ਰਿਹਾ ਹੈ। ਫਿਲਹਾਲ ਪਰਿਵਾਰ ਡੇਰੇ ਦੇ ਅੰਦਰ ਹੀ ਹੈ।

The post ਭਾਰਤ ਛੱਡ ਰਿਹਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਪਰਿਵਾਰ ? first appeared on Punjabi News Online.



source https://punjabinewsonline.com/2022/03/30/%e0%a8%ad%e0%a8%be%e0%a8%b0%e0%a8%a4-%e0%a8%9b%e0%a9%b1%e0%a8%a1-%e0%a8%b0%e0%a8%bf%e0%a8%b9%e0%a8%be-%e0%a8%a1%e0%a9%87%e0%a8%b0%e0%a8%be-%e0%a8%b8%e0%a8%bf%e0%a8%b0%e0%a8%b8%e0%a8%be-%e0%a8%ae/
Previous Post Next Post

Contact Form