ਰੂਸ-ਯੂਕਰੇਨ ਦੀ ਜੰਗ 25 ਦਿਨਾਂ ਤੋਂ ਜਾਰੀ ਹੈ। ਯੂਕਰੇਨ ਦੇ ਕਈ ਸਹਿਰ ਰੂਸੀ ਹਮਲਿਆਂ ਨਾਲ ਤਬਾਹ ਹੋ ਚੁੱਕੇ ਹਨ ਪਰ ਫਿਰ ਵੀ ਉਥੇ ਦੇ ਲੋਕਾਂ ਨੇ ਹਿੰਮਤ ਨਹੀਂ ਹਾਰੀ ਹੈ। ਉਨ੍ਹਾਂ ਵਿੱਚ ਅਜੇ ਵੀ ਮਰ-ਮਿਟਣ ਦਾ ਜਜ਼ਬਾ ਹੈ। ਇਸ ਦਾ ਅੰਦਾਜ਼ਾ ਇੱਕ 98 ਸਾਲ ਦੀ ਬਜ਼ੁਰਗ ਔਰਤ ਨੂੰ ਵੇਖ ਕੇ ਲਾਇਆ ਜਾ ਸਕਦਾ ਹੈ ਜਿਸ ਨੇ ਦੇਸ਼ ਲਈ ਹਥਿਆਰ ਚੁੱਕਣ ਦੀ ਪੇਸ਼ਕਸ਼ ਕੀਤੀ ਹੈ।
ਯੂਕਰੇਨੀ ਵਿਦੇਸ਼ ਮੰਤਰਾਲਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਪੋਸਟ ਵਿੱਚ ਦੱਸਿਆ ਕਿ 98 ਸਾਲਾਂ ਔਰਤ ਓਲਹਾ ਤੇਵਰਡੋਖਲਿਬੋਵਾ ਦੇਸ਼ ਦੀ ਮਦਦ ਲਈ ਅੱਗੇ ਆਈ ਹੈ। ਓਲਹਾ ਨੇ ਦੂਜੀ ਵਿਸ਼ਵ ਜੰਗ ਵਿੱਚ ਵੀ ਸਰਗਰਮੀ ਨਾਲ ਹਿੱਸਾ ਲਿਆ ਸੀ।
ਉਹ ਇੱਕ ਯੋਧਾ ਰਹਿ ਚੁੱਕੀ ਹੈ। ਉਹ ਮੁੜ ਆਪਣੇ ਮਾਤ ਭੂਮੀ ਦੀ ਰੱਖਿਆ ਲਈ ਤਿਆਰ ਸੀ ਪਰ ਸਾਰੇ ਗੁਣਾਂ ਤੇ ਤਜਰਬੇ ਦੇ ਬਾਵਜੂਦ ਉਨ੍ਹਾਂ ਦੀ ਉਮਰ ਕਰਕੇ ਅਸੀਂ ਉਨ੍ਹਾਂ ਦੀ ਮਦਦ ਨਹੀਂ ਲੈ ਸਕਦੇ। ਅਸੀਂ ਉਮੀਦ ਕਰਦੇ ਹਾਂ ਕਿ ਉਹ ਜਲਦ ਹੀ ਕੀਵ ਵਿੱਚ ਇਕ ਹੌਰ ਜਿੱਤ ਦਾ ਜਸ਼ਨ ਮਨਾਉਣਗੇ!
ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

ਦੱਸ ਦੇਈਏ ਕਿ ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਲਗਭਗ 6.5 ਮਿਲੀਅਨ ਲੋਕ ਯੂਕਰੇਨ ਦੇ ਅੰਦਰ ਬੇਘਰ ਹੋਏ ਹਨ ਤੇ ਹੋਰ 3.2 ਮਿਲੀਅਨ ਸੁਰੱਖਿਆ ਪੱਖੋਂ ਦੇਸ਼ ਛੱਡ ਕੇ ਭੱਜ ਗਏ ਹਨ।
The post ਯੂਕਰੇਨ-ਰੂਸ ਜੰਗ : 98 ਸਾਲਾਂ ਔਰਤ ਵੱਲੋਂ ਫੌਜ ‘ਚ ਭਰਤੀ ਹੋਣ ਦੀ ਪੇਸ਼ਕਸ਼, ਲੜ ਚੁੱਕੀ ਸੀ ਦੂਜੀ ਵਿਸ਼ਵ ਜੰਗ appeared first on Daily Post Punjabi.
source https://dailypost.in/news/98-years-woman/
(@MFA_Ukraine)