ਅੰਮ੍ਰਿਤਸਰ – ਬੀਐਸਐਫ ਹੈੱਡਕੁਆਟਰ ਵਿੱਚ ਐਤਵਾਰ ਸਵੇਰੇ ਇੱਕ ਜਵਾਨ ਨੇ ਮੈੱਸ ਵਿੱਚ ਤਾਬੜਤੋੜ ਗੋਲੀਆਂ ਵਰਾਈਆਂ । ਫਾਇਰਿੰਗ ਵਿੱਚ 4 ਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ । ਜਦਕਿ ਫਾਇਰਿੰਗ ਕਿਰਨ ਵਾਲੇ ਜਵਾਨ ਨੇ ਜਵਾਨ ਨੇ ਖੁਦ ਨੂੰ
ਗੋਲੀ ਮਾਰ ਲਈ । ਮ੍ਰਿਤਕ ਸਤਿਅੱਪਾ ਐਸਕੇ ਬਟਾਲੀਅਨ 144 ਦਾ ਜਵਾਨ ਸੀ । ਇਸ ਘਟਨਾਕ੍ਰਮ ਦਾ ਕਾਰਨ ਡਿਊਟੀ ਦਾ ਵਿਵਾਦ ਦੱਸਿਆ ਜਾ ਰਿਹਾ ਹੈ।
ਖਾਸਾ ਸਥਿਤ ਬੀਐਸਐਫ ਦੀ ਮੈਸ ‘ਚ 144 ਬਟਾਲੀਅਨ ਦੇ ਜਵਾਨ ਨਾਸ਼ਤਾ ਕਰ ਰਹੇ ਸੀ । ਇਸ ਦੌਰਾਨ ਐਸ ਕੇ ਗੁੱਸੇ ‘ਚ ਭਰਿਆ ਪੀਤਾ ਆਇਆ ਤੇ ਆਉਣਸਾਰ ਅੰਨ੍ਹੇਵਾਹ ਗੋਲੀਆਂ ਚਲਾਉਣ ਲੱਗਾ। ਮੈੱਸ ‘ਚ ਨਿਕਲ ਕੇ ਉਹ ਬਾਹਰ ਆ ਕੇ ਕਾਰਬਾਈਨ ਨਾਲ ਗੋਲੀਆਂ ਚਲਾਉਣ ਲੱਗਾ। ਅਖ਼ੀਰ ਫੜੇ ਜਾਣ ਦੇ ਡਰੋਂ ਸਤਿਆਪਾ ਨੇ ਖੁੱਦ ਨੂੰ ਗੋਲੀ ਮਾਰ ਲਈ । ਇਸ ਦੌਰਾਨ ਚਾਰ ਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਗੋਲੀਆਂ ਚਲਾਉਣ ਵਾਲਾ ਜਵਾਨ ਹਸਪਤਾਲ ਜਾ ਕੇ ਦਮ ਤੋੜ ਗਿਆ ।
The post ਅੰਮ੍ਰਿਤਸਰ – ਬੀਐਸਐਫ ਹੈੱਡਕੁਆਟਰ ‘ਚ ਗੋਲੀਬਾਰੀ – ਜਵਾਨ ਨੇ 4 ਸਾਥੀਆਂ ਨੂੰ ਗੋਲੀ ਮਾਰ ਕੇ ਖੁਦਕਸ਼ੀ ਕੀਤੀ first appeared on Punjabi News Online.
source https://punjabinewsonline.com/2022/03/06/bsf-khassa-firing-jawan-fired-and-injured-colleagues/
Sport:
PTC News