ਰੂਸ-ਯੂਕਰੇਨ ਜੰਗ : ਗੋਲੀਬਾਰੀ ‘ਚ ਅਮਰੀਕੀ ਪੱਤਰਕਾਰ ਦੀ ਹੋਈ ਮੌਤ, ਰੂਸੀ ਹਮਲੇ ‘ਚ 35 ਦੀ ਗਈ ਜਾਨ

ਰੂਸ-ਯੂਕਰੇਨ ਜੰਗ ਦਾ ਅੱਜ 18ਵਾਂ ਦਿਨ ਹੈ। ਹਾਲਾਤ ਬੇਹੱਦ ਖਰਾਬ ਹੁੰਦੇ ਜਾ ਰਹੇ ਹਨ। ਯੂਕਰੇਨੀ ਪੁਲਿਸ ਮੁਤਾਬਕ ਰੂਸੀ ਸੈਨਾ ਨੇ ਰਾਜਧਾਨੀ ਕੀਵ ਕੋਲ ਇਰਪਿਨ ਸ਼ਹਿਰ ‘ਚ ਇੱਕ ਅਮਰੀਕੀ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਦਾ ਨਾਂ ਬ੍ਰੇਂਟ ਰੇਨਾਡ ਸੀ, ਉਹ ਇੱਕ ਐਵਾਰਡ ਵਿਨਿੰਗ ਫਿਲਮਮੇਕਰ ਤੇ ਪੱਤਰਕਾਰ ਸੀ।

ਰੇਨਾਡ ਦਾ ਸਾਥੀ ਪੱਤਰਕਾਰ ਜੁਆਨ ਅਰਡੋਂਡੋ ਜ਼ਖਮੀ ਹੈ। ਰੇਨਾਡ ਕੋਲ ਅਮਰੀਕੀ ਪਾਸਪੋਰਟ ਤੇ ਨਿਊਯਾਰਕ ਟਾਈਮਸ ਦਾ ਇੱਕ ਆਊਟਡੇਟੇਡ ਆਈਕਾਰਡ ਮਿਲਿਆ। 51 ਸਾਲ ਦੇ ਰੇਨਾਡ ਨੂੰ ਗਰਦਨ ਵਿਚ ਗੋਲੀ ਮਾਰੀ ਗਈ ਸੀ।

ਯੂਕਰੇਨ ਦੇ ਪੱਛਮੀ ਇਲਾਕੇ ਵਿਚ ਲੀਵ ਸ਼ਹਿਰ ਕੋਲ ਮੌਜੂਦ ਇੱਕ ਮਿਲਟਰੀ ਬੇਸ ‘ਤੇ ਰੂਸ ਨੇ ਕਰੂਜ਼ ਮਿਜ਼ਾਈਲਾਂ ਦਾਗੀਆਂ। ਦਾਗੀਆਂ ਗਈਆਂ ਮਿਜ਼ਾਈਲਾਂ ਦੀ ਗਿਣਤੀ 30 ਤੋਂ ਵੀ ਵੱਧ ਸੀ। ਇਸ ਹਮਲੇ ਵਿਚ ਹੁਣ ਤ੍ਰਕ 35 ਲੋਕਾਂ ਦੀ ਮੌਤ ਹੋਈ ਹੈ ਤੇ 57 ਜ਼ਖਮੀ ਹਨ।

ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”

ਯੁੱਧ ਕਾਰਨ ਮਚੀ ਭੱਜਦੌੜ ਨਾਲ ਕੋਰੋਨਾ ਮਹਾਮਾਰੀ ਦੀ ਨਵੀਂ ਲਹਿਰ ਸ਼ੁਰੂ ਹੋਣ ਦੀ ਚੇਤਾਵਨੀ ਮੈਡੀਕਲ ਮਾਹਿਰਾਂ ਨੇ ਦੇ ਦਿੱਤੀ ਹੈ। ਇਸ ਨਵੀਂ ਲਹਿਰ ਦੀ ਚਪੇਟ ਵਿਚ ਭਾਰਤ ਸਣੇ ਸਮੁੱਚੀ ਦੁਨੀਆ ਦੇ ਆਉਣ ਦੀ ਸੰਭਾਵਨਾ ਹੈ ਕਿਉਂਕਿ ਯੂਕਰੇਨ ਤੋਂ ਵੱਡੇ ਪੈਮਾਨੇ ‘ਤੇ ਐਮਰਜੈਂਸੀ ਹਾਲਾਤ ਵਿਚ ਲੋਕਾਂ ਨੂੰ ਬਿਨਾਂ ਕੋਵਿਡ ਟੈਸਟ ਦੇ ਕੱਢਿਆ ਗਿਆ ਹੈ ਜਾਂ ਫਿਰ ਉਨ੍ਹਾਂ ਨੇ ਭੱਜ ਕੇ ਦੂਜੇ ਦੇਸ਼ਾਂ ਵਿਚ ਸ਼ਰਨ ਲਈ ਹੈ।

The post ਰੂਸ-ਯੂਕਰੇਨ ਜੰਗ : ਗੋਲੀਬਾਰੀ ‘ਚ ਅਮਰੀਕੀ ਪੱਤਰਕਾਰ ਦੀ ਹੋਈ ਮੌਤ, ਰੂਸੀ ਹਮਲੇ ‘ਚ 35 ਦੀ ਗਈ ਜਾਨ appeared first on Daily Post Punjabi.



Previous Post Next Post

Contact Form