
ਯੂਕਰੇਨ ਦੇ ਉੱਤਰੀ-ਪੂਰਬੀ ਸ਼ਹਿਰ ਖਾਰਕਿਵ ਦੇ ਨੇੜੇ ਮੇਰੇਫਾ ਵਿੱਚ ਇੱਕ ਕਮਿਊਨਿਟੀ ਸੈਂਟਰ ਅਤੇ ਇੱਕ ਸਕੂਲ ਵਿੱਚ ਹੋਏ ਬੰਬ ਧਮਾਕੇ ਵਿੱਚ 21 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੇਰਫਾ ਦੇ ਮੇਅਰ ਵੇਨਿਆਮਿਨ ਸਿਤੋਵ ਨੇ ਕਿਹਾ ਕਿ ਹਮਲਾ ਵੀਰਵਾਰ ਤੜਕੇ ਹੋਇਆ। ਖਾਰਕਿਵ ਖੇਤਰ ਭਾਰੀ ਬੰਬਾਰੀ ਦੇ ਅਧੀਨ ਹੈ ਕਿਉਂਕਿ ਰੂਸੀ ਫੌਜਾਂ ਇਸ ਖੇਤਰ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਯੂਕਰੇਨ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਕੀਵ ਦੇ ਉੱਤਰ-ਪੂਰਬ ‘ਚ ਚੇਰਨੀਹੀਵ ਸ਼ਹਿਰ ‘ਚ ਗੋਲੀਬਾਰੀ ‘ਚ ਇੱਕ ਔਰਤ, ਉਸ ਦਾ ਪਤੀ ਅਤੇ ਤਿੰਨ ਬੱਚੇ ਮਾਰੇ ਗਏ। ਕੀਵ ਅਤੇ ਮਾਸਕੋ ਵਿਚਕਾਰ ਸ਼ਾਂਤੀ ਸਮਝੌਤਾ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਠੋਸ ਨਤੀਜਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕ੍ਰੇਮਲਿਨ ਜੰਗਬੰਦੀ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ।
ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਫੌਜੀ ਜਵਾਨਾਂ ਨੇ 24 ਫਰਵਰੀ ਤੋਂ ਸ਼ੁਰੂ ਹੋਏ ਰੂਸ ਦੇ ਹਮਲੇ ਤੋਂ ਬਾਅਦ ਹੁਣ ਤੱਕ ਯਾਨੀ 17 ਮਾਰਚ ਤੱਕ ਉੱਸਦੇ ਲਗਭਗ 14,000 ਫੌਜੀਆਂ ਨੂੰ ਮਾਰ ਦਿੱਤਾ ਹੈ। ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਨੇ 86 ਰੂਸੀ ਜਹਾਜ਼ ਅਤੇ 108 ਹੈਲੀਕਾਪਟਰ ਵੀ ਤਬਾਹ ਕਰ ਦਿੱਤੇ ਹਨ। ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ ਕਿ ਹੁਣ ਤੱਕ ਰੂਸ ਨੇ 444 ਟੈਂਕ, 1435 ਬਖਤਰਬੰਦ ਜੰਗੀ ਵਾਹਨ ਅਤੇ ਤਿੰਨ ਜੰਗੀ ਬੇੜੇ ਗੁਆ ਦਿੱਤੇ ਹਨ।
The post ਰੂਸੀ ਫੌਜ ਨੇ ਯੂਕਰੇਨ ਦੇ ਮੇਰਫਾ ‘ਚ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ‘ਤੇ ਕੀਤਾ ਹਮਲਾ, 21 ਮੌਤਾਂ first appeared on Punjabi News Online.
source https://punjabinewsonline.com/2022/03/18/%e0%a8%b0%e0%a9%82%e0%a8%b8%e0%a9%80-%e0%a8%ab%e0%a9%8c%e0%a8%9c-%e0%a8%a8%e0%a9%87-%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%a6%e0%a9%87-%e0%a8%ae%e0%a9%87%e0%a8%b0%e0%a8%ab/