
ਪੋਲੈਂਡ ਬਾਰਡਰ ਗਾਰਡ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹੁਣ ਤੱਕ 20 ਲੱਖ ਤੋਂ ਕੁਝ ਘੱਟ ਰਫਿਊਜੀ ਯੂਕਰੇਨ ਤੋਂ ਪੋਲੈਂਡ ਵਿੱਚ ਦਾਖਲ ਹੋਏ ਹਨ। ਵਾਰਸਾ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮਾਜੇ ਦੋਸਤੋਜ਼ਸਕੀ ਮੁਤਾਬਕ ਲਗਭਗ 5 ਲੱਖ ਲੋਕ ਯੂਕਰੇਨ ਛੱਡ ਕੇ ਅੱਗੇ ਵਧ ਵੀ ਚੁੱਕੇ ਹਨ। ਵੀਰਵਾਰ ਨੂੰ 52,500 ਲੋਕਾਂ ਨੇ ਪੋਲੈਂਡ ਦੀ ਸਰਹੱਦ ਪਾਰ ਕੀਤੀ। ਇਸ ਤੋਂ ਬਾਅਦ ਪੋਲੈਂਡ ਪਹੁੰਚਣ ਵਾਲੇ ਲੋਕਾਂ ਦੀ ਕੁੱਲ ਗਿਣਤੀ 19,99,500 ਨੂੰ ਪਹੁੰਚ ਗਈ ਹੈ। ਇਨ੍ਹਾਂ ਵਿੱਚ ਵਧੇਰੇ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਹੈ। ਪੋਲੈਂਡ ਦੀ ਸਰਕਾਰ ਵੱਲੋਂ ਸਟੇਡੀਅਮਾਂ ਅਤੇ ਕਾਨਫ਼ਰੰਸ ਸੈਂਟਰਾਂ ਵਿੱਚ ਰਫਿਊਜੀਆਂ ਦੇ ਰੁਕਣ ਲਈ ਆਰਜੀ ਤੌਰ ‘ਤੇ ਕੁਝ ਦਿਨਾਂ ਲਈ ਹੀ ਕੀਤੇ ਗਏ ਸਨ। ਹੁਣ ਪੋਲੈਂਡ ਸਰਕਾਰ ਵੱਲੋਂ ਵਧੇਰੇ ਕੌਮਾਂਤਰੀ ਸਹਾਇਤਾ ਦੀ ਮਦਦ ਕੀਤੀ ਜਾ ਰਹੀ ਹੈ।ਸਰਕਾਰ ਦਾ ਕਹਿਣਾ ਹੈ ਕਿ ਇਹ ਕੰਮ ਕੋਈ ਫਰਾਟਾ ਦੌੜ ਵਾਂਗ ਨਹੀਂ ਸਗੋਂ ਮੈਰਾਥਨ ਵਾਂਗ ਲੰਬਾ ਸਮਾਂ ਚੱਲਾਉਣਾ ਪਵੇਗਾ।
The post 20 ਲੱਖ ਲੋਕ ਯੂਕਰੇਨ ਛੱਡ ਪੋਲੈਂਡ ਪਹੁੰਚੇ first appeared on Punjabi News Online.
source https://punjabinewsonline.com/2022/03/19/20-%e0%a8%b2%e0%a9%b1%e0%a8%96-%e0%a8%b2%e0%a9%8b%e0%a8%95-%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%9b%e0%a9%b1%e0%a8%a1-%e0%a8%aa%e0%a9%8b%e0%a8%b2%e0%a9%88%e0%a8%82%e0%a8%a1/