ਰਾਜਸਥਾਨ ਦੇ ਕੋਟਾ ਸਿਨੇਮਾ ਹਾਲ ਵਿੱਚ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੀ ਸਕ੍ਰੀਨਿੰਗ ਦੇ ਮੱਦੇਨਜ਼ਰ, ਅਧਿਕਾਰੀਆਂ ਨੇ ਸੋਮਵਾਰ ਨੂੰ 22 ਮਾਰਚ ਤੋਂ 21 ਅਪ੍ਰੈਲ ਤੱਕ ਪੂਰੇ ਜ਼ਿਲ੍ਹੇ ਵਿੱਚ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਇਹ ਕਦਮ ਕਈ ਤਿਉਹਾਰਾਂ ਤੋਂ ਪਹਿਲਾਂ ਸਾਵਧਾਨੀ ਵਜੋਂ ਚੁੱਕਿਆ ਗਿਆ ਹੈ। ਰਾਜਸਥਾਨ ਦੇ ਕੋਟਾ ਵਿੱਚ ਅੱਜ ਯਾਨੀ 22 ਮਾਰਚ ਤੋਂ 21 ਅਪ੍ਰੈਲ ਤੱਕ ਧਾਰਾ 144 ਲਾਗੂ ਰਹੇਗੀ।
ਜ਼ਿਲ੍ਹਾ ਕੁਲੈਕਟਰ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਰਾਜਕੁਮਾਰ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਭੀੜ ਇਕੱਠੀ ਕਰਨ, ਰੋਸ ਪ੍ਰਦਰਸ਼ਨ ਕਰਨ, ਜਲੂਸ ਕੱਢਣ ਅਤੇ ਮਾਰਚ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੌਰਾਨ ਚੇਤੀ ਚੰਦ, ਮਹਾਵੀਰ ਜਯੰਤੀ, ਗੁੱਡ ਫਰਾਈਡੇ, ਵਿਸਾਖੀ, ਜੁਮਾ-ਤੁਲ-ਵਿਦਾ ਦੇ ਤਿਉਹਾਰ ਕਰਵਾਏ ਜਾਣਗੇ। ਸਰਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਹੁਕਮ ਸਰਕਾਰੀ ਕੰਮਾਂ, ਕੋਵਿਡ ਟੀਕਾਕਰਨ ਅਤੇ ਪੁਲਿਸ ਪ੍ਰੋਗਰਾਮਾਂ ‘ਤੇ ਲਾਗੂ ਨਹੀਂ ਹੋਵੇਗਾ। ਫਿਲਮ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਨੇ ਇਸ ਪਾਬੰਦੀ ਦਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਨੇ ਇਸ ਮਾਮਲੇ ‘ਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਦਖਲ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਕੋਟਾ ‘ਚ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਇਕ ਮਹੀਨੇ ਲਈ ਧਾਰਾ 144 ਲਾਗੂ, ਭਾਜਪਾ ਨੇ ਜ਼ਾਹਰ ਕੀਤੀ ਨਾਰਾਜ਼ਗੀ appeared first on Daily Post Punjabi.