ਦਵਿੰਦਰ ਸਿੰਘ ਸੋਮਲ
Ukraine ਉੱਤੇ ਰਸ਼ੀਆ ਦੇ ਹਮਲੇ ਦੇ ਡਰ ਨੂੰ ਵੇਖਦਿਆ ਯੂਐਸ ਵਲੋ ਕੋਈ 2,000 troops ਫੌਜੀ ਪੌਲੈਂਡ ਅਤੇ ਜਰਮਨੀ ਅੰਦਰ ਭੇਜੇ ਜਾ ਰਹੇ ਨੇ।
ਇੱਕ ਹਜ਼ਾਰ ਫੌਜੀ ਜੋ ਪਹਿਲਾ ਤੋ ਜਰਮਨ ਅੰਦਰ ਹੈ ਉਹਨਾ ਨੂੰ ਰੁਮੇਨੀਆ ਘੱਲਿਆ ਜਾ ਰਿਹਾ।
ਭਾਵੇਕਿ ਤਕਰੀਬਨ ਇੱਕ ਲੱਖ ਰੂਸੀ ਫੌਜੀ ਯੁਕਰੇਨ ਦੀਆ ਸਰਹੱਦਾ ਤੇ ਪੂਤਿਨ ਨੇ ਖੜਾਇਆ ਹੋਇਆ ਹੈ ਪਰ ਮੋਸਕੋ ਨੇ ਯੁਕਰੇਨ ਤੇ ਹਮਲਾ ਕਰਨ ਦੀ ਗੱਲ ਦੀ ਤਰਦੀਦ ਕੀਤੀ ਹੈ।
ਯੂਐਸ ਵਲੋ ਯੂਰਪ ਅੰਦਰ ਸੋਲਜਰ ਭੇਜਣ ਦੀ ਰਸ਼ੀਆ ਨੇ ਨਿਖੇਧੀ ਕਰਦਿਆ ਕਿਹਾ ਕੇ ਇਹ ਇੱਕ ਵਿਨਾਸ਼ਕਾਰੀ ਕੱਦਮ ਹੈ ਜਿਸ ਨਾਲ ਦੋਹਾ ਪਾਸਿਆ ਅੰਦਰ ਤਣਾਅ ਹੋਰ ਵਧੇਗਾ ਅਤੇ ਇਸ ਮਸਲੇ ਦਾ ਸਿਆਸੀ ਹੱਲ ਨਿਕਲੇ ਇਸਦਾ ਸਕੋਪ ਘਟੇਗਾ।
ਨੈਟੋ ਸੈਕਰਟਰੀ ਜਨਰਲ Jens Stoltenberg ਨੇ ਕਿਹਾ ਕੇ ਨੈਟੋ ਨੇ ਬੇਲਾਰੂਸ ਅੰਦਰ ਰਸ਼ੀਅਨ ਫੇਜ ਦੀ ਵੱਡੀ ਹੱਲਚਲ ਵੇਖੀ ਹੈ ਰਫਲੀ ਕੋਈ ਤੀਹ ਹਜ਼ਾਰ ਰਸ਼ੀਅਨ ਫੌਜੀ ਬੇਲਾਰੂਸ ਨੂੰ ਭੇਜੇ ਗਏ ਨੇ ਜੋ ਕੀ ਕੋਲਡ ਵਾਰ ਤੋ ਬਾਅਦ ਰਸ਼ੀਆ ਦੀ ਸਬਤੋ ਵੱਡੀ ਡਿਪਲੋਏਮੈਂਟ ਹੈ। ਇਸਤੇ ਮੋਸਕੋ ਦਾ ਕਹਿਣਾ ਹੈ ਕੀ ਦੋਵਾ ਮੁੱਲਖ ਦੇ ਫੌਜੀ ਸਾਂਝੇ ਸੈਨਿਕ ਅਭਿਆਸ ਵਿੱਚ ਹਿੱਸਾ ਲੇ ਰਹੇ ਨੇ।
The post Ukraine RUSSIA ਦੇ ਮਸਲੇ ਦੇ ਚਲਦਿਆ USA ਵਲੋ ਪੂਰਬੀ ਯੂਰਪ ਅੰਦਰ ਆਪਣੇ ਸੈਨਿਕ ਭੇਜਣ ਦਾ ਫੈਸਲਾ …… first appeared on Punjabi News Online.
source https://punjabinewsonline.com/2022/02/04/ukraine-russia-%e0%a8%a6%e0%a9%87-%e0%a8%ae%e0%a8%b8%e0%a8%b2%e0%a9%87-%e0%a8%a6%e0%a9%87-%e0%a8%9a%e0%a8%b2%e0%a8%a6%e0%a8%bf%e0%a8%86-usa-%e0%a8%b5%e0%a8%b2%e0%a9%8b-%e0%a8%aa%e0%a9%82%e0%a8%b0/