ਭਾਰਤ ਦੀ ਪਹਿਲੀ ਮਹਿਲਾ ਡਾਕਟਰ ਆਨੰਦੀਗੋਪਾਲ ਜੋਸ਼ੀ ਜੀ ਦੀ ਬਰਸੀ ‘ਤੇ ਤੋਮਰ ਨੇ ਭੇਟ ਕੀਤੀ ਸ਼ਰਧਾਂਜਲੀ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਟਵੀਟ ਕਰਕੇ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਸ਼੍ਰੀਮਤੀ ਆਨੰਦੀਗੋਪਾਲ ਜੋਸ਼ੀ ਜੀ ਦੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਜਿਸ ਦੌਰ ਵਿਚ ਔਰਤਾਂ ਦੀ ਸਿੱਖਿਆ ਵੀ ਮੁਸ਼ਕਲ ਸੀ, ਅਜਿਹੇ ਸਮੇਂ ਵਿਦੇਸ਼ ਜਾ ਕੇ ਡਾਕਟਰੀ ਦੀ ਡਿਗਰੀ ਹਾਸਲ ਕਰਨਾ ਆਪਣੇ ਆਪ ਵਿਚ ਇੱਕ ਮਿਸਾਲ ਹੈ।

ਡਾ. ਆਨੰਦੀ ਗੋਪਾਲ ਜੋਸ਼ੀ ਦਾ ਜਨਮ 31 ਮਾਰਚ 1865 ਵਿਚ ਪੁਣੇ ਜ਼ਿਲ੍ਹੇ ਦੇ ਕਲਿਆਣ ਵਿਚ ਜ਼ਿਮੀਂਦਾਰਾਂ ਇੱਕ ਰੂੜੀਵਾਦੀ ਮਰਾਠੀ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ। ਆਨੰਦੀ ਜਦੋਂ ਸਿਰਫ 9 ਸਾਲ ਦੇ ਸੀ ਤਾਂ ਉਨ੍ਹਾਂ ਦਾ ਵਿਆਹ 25 ਸਾਲ ਦੇ ਇੱਕ ਵਿਧੁਰ ਗੋਪਾਲਰਾਵ ਜੋਸ਼ੀ ਨਾਲ ਕਰ ਦਿੱਤਾ ਗਿਆ ਸੀ। 14 ਸਾਲ ਦੀ ਉਮਰ ਵਿਚ ਆਨੰਦੀ ਮਾਂ ਬਣ ਚੁੱਕੀ ਸੀ ਪਰ 10 ਦਿਨਾਂ ਦੇ ਅੰਦਰ ਹੀ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ। ਬੱਚੇ ਨੂੰ ਗੁਆਉਣ ਦੇ ਦਰਦ ਨੇ ਆਨੰਦੀ ਨੂੰ ਦੁਖੀ ਕਰਨ ਦੇ ਨਾਲ ਹੀ ਇੱਕ ਟੀਚਾ ਵੀ ਦਿੱਤਾ। ਉਨ੍ਹਾਂ ਨੇ ਨਿਸ਼ਚੈ ਕਰ ਲਿਆ ਕਿ ਉਹ ਇੱਕ ਦਿਨ ਡਾਕਟਰ ਬਣ ਕੇ ਰਹੇਗੀ। ਉਨ੍ਹਾਂ ਦੇ ਇਸ ਸੰਕਲਪ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਪਤੀ ਗੋਪਾਲਰਾਵ ਜੋਸ਼ੀ ਨੇ ਪੂਰੀ ਮਦਦ ਕੀਤੀ।

ਡਾਕਟਰ ਬਣਨ ਦੇ ਫੈਸਲੇ ਨਾਲ ਰਿਸ਼ਤੇਦਾਰ ਦੇ ਨਾਲ-ਨਾਲ ਬਹੁਤ ਸਾਰੇ ਲੋਕ ਉਨ੍ਹਾਂ ਦੇ ਵਿਰੋਧ ਵਿਚ ਖੜ੍ਹੇ ਹੋ ਗਏ ਪਰ ਆਨੰਦੀ ਆਪਣੇ ਡਾਕਟਰ ਬਣਨ ਦੇ ਟੀਚੇ ਨੂੰ ਹਾਸਲ ਕਰਨ ਲਈ ਸਾਰੀਆਂ ਆਲੋਚਨਾਵਾਂ ਨੂੰ ਸਹਿੰਦੇ ਹੋਏ ਅੱਗੇ ਵਧਦੀ ਰਹੀ।

ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”

ਆਨੰਦੀ ਨੇ ਪੇਂਸਿਲਵੇਨੀਆ ਦੇ ਮਹਿਲਾ ਮੈਡੀਕਲ ਕਾਲਜ ਵਿਚ ਡਾਕਟਰੀ ਪ੍ਰੋਗਰਾਮ ਵਿਚ ਦਾਖਲਾ ਲਿਆ। ਆਨੰਦੀਬਾਈ ਨੇ ਸਾਲ 1886 ਵਿਚ 21 ਸਾਲ ਦੀ ਉਮਰ ਵਿਚ ਐੱਮਡੀ ਦੀ ਡਿਗਰੀ ਹਾਸਲ ਕਰ ਲਈ ਜੋ ਐੱਮਡੀ ਦੀ ਡਿਗਰੀ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਬਣੀ। ਉਸੇ ਸਾਲ ਆਨੰਦੀਬਾਈ ਭਾਰਤ ਪਰਤ ਆਈ। ਡਾਕਟਰ ਬਣ ਕੇ ਦੇਸ਼ ਪਰਤੀ ਆਨੰਦੀ ਦਾ ਵਿਸ਼ਾਲ ਸਵਾਗਤ ਕੀਤਾ ਗਿਆ। ਬਾਅਦ ਵਿਚ ਉਨ੍ਹਾਂ ਨੂੰ ਕੋਹਲਾਪੁਰ ਰਿਆਸਤ ਦੇ ਅਲਬਰਟ ਐਡਵਰਡ ਹਸਪਤਾਲ ਦੇ ਮਹਿਲਾ ਵਾਰਡ ਵਿਚ ਡਾਕਟਰ ਇੰਚਾਰਜ ਵਜੋਂ ਨਿਯੁਕਤੀ ਮਿਲੀ।

The post ਭਾਰਤ ਦੀ ਪਹਿਲੀ ਮਹਿਲਾ ਡਾਕਟਰ ਆਨੰਦੀਗੋਪਾਲ ਜੋਸ਼ੀ ਜੀ ਦੀ ਬਰਸੀ ‘ਤੇ ਤੋਮਰ ਨੇ ਭੇਟ ਕੀਤੀ ਸ਼ਰਧਾਂਜਲੀ appeared first on Daily Post Punjabi.



Previous Post Next Post

Contact Form