ਕੀਵ ‘ਚ ਦਾਖਲ ਹੋਏ ਰੂਸੀ ਸੈਨਿਕ, ਯੂਕਰੇਨ ਦਾ ਦਾਅਵਾ ‘ਰੂਸ ਦੇ 300 ਪੈਰਾਟਰੂਪਰਸ ਨਾਲ ਭਰੇ ਪਲੇਨ ਮਾਰ ਗਿਰਾਏ

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ ਤੀਜਾ ਦਿਨ ਹੈ। ਸ਼ਨੀਵਾਰ ਨੂੰ ਰਾਜਧਾਨੀ ਕੀਵ ਸਣੇ ਯੂਕਰੇਨ ਦੇ ਸਾਰੇ ਅਹਿਮ ਸ਼ਹਿਰਾਂ ਵਿਚ ਧਮਾਕੇ ਹੋਏ ਹਨ। ਰੂਸੀ ਸੈਨਿਕ ਰਾਜਧਾਨੀ ਕੀਵ ਵਿਚ ਦਾਖਲ ਹੋ ਗਏ ਹਨ ਤੇ ਯੂਕਰੇਨੀ ਸੈਨਿਕਾਂ ਨਾਲ ਉਨ੍ਹਾਂ ਦੀ ਆਹਮਣੇ-ਸਾਹਮਣੇ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ। ਇਸ ਦਰਮਿਆਨ ਯੂਕਰੇਨ ਨੇ 300 ਰੂਸੀ ਪੈਰਾਟੂਪਰਸ ਨਾਲ ਭਰੇ ਦੋ ਪਲੇਨ ਮਾਰ ਗਿਰਾਉਣ ਦਾ ਦਾਅਵਾ ਕੀਤਾ ਹੈ। ਰੂਸੀ ਸੈਨਿਕਾਂ ਨੇ ਕੀਵ ਦੇ ਏਅਰਪੋਰਟ ‘ਤੇ ਕਬਜ਼ਾ ਕਰ ਲਿਆ ਹੈ।

ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਰੂਸ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ। ਇਸ ਪ੍ਰਸਤਾਵ ਦੇ ਪੱਖ ਵਿਚ 11 ਤੇ ਵਿਰੋਧ ਵਿਚ 1 ਵੋਟ ਪਿਆ। ਚੀਨ ਤੇ ਯੂਏਈ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਹਾਲਾਂਕਿ ਰੂਸ ਨੇ ਵੀਟੋ ਪਾਵਰ ਦਾ ਇਸਤੇਮਾਲ ਇਸ ਨਿੰਦਾ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”

ਰੂਸ ਤੇ ਯੂਕਰੇਨ ਵਿਚਾਲੇ ਜੰਗ ਵਿਚਾਲੇ ਭਾਰੀ ਨੁਕਸਾਨ ਹੋ ਰਿਹਾ ਹੈ। ਹੁਣ ਤੱਕ ਕਈ ਸੈਨਿਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਤਬਾਹੀ ਪਿੱਛੋਂ ਰੂਸ ਮੁੜ ਗੱਲਬਾਤ ਕਰਨ ਲਈ ਮੰਨ ਗਿਆ ਹੈ। ਯੂਕਰੇਨ ਵੀ ਗੱਲਬਾਤ ਕਰਨ ਦਾ ਚਾਹਵਾਨ ਹੈ। ਉਨ੍ਹਾਂ ਨੇ ਪੁਤਿਨ ਨੂੰ ਗੱਲਬਾਤ ਕਰਨ ਲਈ ਬੁਲਾਇਆ ਹੈ। ਪੁਤਿਨ ਵੀ ਗੱਲਬਾਤ ਲਈ ਆਪਣਾ ਵਫਦ ਭੇਜਣ ਜਾ ਰਹੇ ਹਨ।

ਰੂਸ ਵੱਲੋਂ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੀਵ ਨਾਲ ਗੱਲਬਾਤ ਕਰਨ ਲਈ ਇੱਕ ਵਫ਼ਦ ਮਿੰਸਕ ਵਿੱਚ ਭੇਜਣ ਲਈ ਤਿਆਰ ਹਨ। ਵਿਦੇਸ਼ ਮੰਤਰਾਲੇ, ਰੱਖਿਆ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਸਣੇ ਇੱਕ ਰੂਸੀ ਕੂਟਨੀਤਕ ਵਫ਼ਦ ਨੂੰ ਮਿੰਸਕ ਭੇਜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ਦੀ ਨਿਆਇਕ ਹਿਰਾਸਤ 10 ਮਾਰਚ ਤੱਕ ਵਧੀ, ਪੁੱਛਗਿੱਛ ‘ਚ ਨਹੀਂ ਕਰ ਰਿਹਾ ਸਹਿਯੋਗ

ਇਸ ਤੋਂ ਪਹਿਲਾਂ ਰੂਸ ਦੇ ਵਿਦੇਸ਼ ਮੰਤਰੀ ਸਰਗੀ ਲੇਵਰੋਵ ਕਿਹਾ ਸੀ ਕਿ ਜੇ ਕੀਵ ਵਿੱਚ ਯੂਕਰੇਨ ਦੇ ਫੌਜੀ ਆਪਣੇ ਹਥਿਆਰ ਸੁੱਟ ਦੇਣ ਤਾਂ ਗੱਲਬਾਤ ਫਿਰ ਕੀਤੀ ਜਾ ਸਕਦੀ ਹੈ। ਕੱਲ੍ਹ ਯੂਕਰੇਨ ਖਿਲਾਫ ਵੱਡੀ ਫੌਜੀ ਕਾਰਵਾਈ ਕਰਨ ਤੋਂ ਬਾਅਦ ਰੂਸ ਨੇ ਮੁੜ ਤੋਂ ਇਹ ਵੱਡਾ ਪ੍ਰਸਤਾਵ ਰੱਖਿਆ।

The post ਕੀਵ ‘ਚ ਦਾਖਲ ਹੋਏ ਰੂਸੀ ਸੈਨਿਕ, ਯੂਕਰੇਨ ਦਾ ਦਾਅਵਾ ‘ਰੂਸ ਦੇ 300 ਪੈਰਾਟਰੂਪਰਸ ਨਾਲ ਭਰੇ ਪਲੇਨ ਮਾਰ ਗਿਰਾਏ appeared first on Daily Post Punjabi.



source https://dailypost.in/latest-punjabi-news/russian-troops-enter/
Previous Post Next Post

Contact Form