ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਰੂਸੀ ਮੀਡੀਆ ਉੱਤੇ ਸਖ਼ਤੀ

ਰੂਸ ਦੇ ਯੂਕਰੇਨ ਉਪਰ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਨਾਲ -ਨਾਲ ਸੋਸ਼ਲ ਮੀਡੀਆ ਪਲੈਟਫਾਰਮ ਵੀ ਰੂਸ ਅਤੇ ਇਸਦੇ ਮੀਡੀਆ ਖ਼ਿਲਾਫ਼ ਅੱਗੇ ਆ ਰਹੇ ਹਨ। ਯੂਟਿਊਬ ਦੀ ਕੰਪਨੀ ਐਲਫਾਬੈਟ ਨੇ ਆਖਿਆ ਹੈ ਕਿ ਰੂਸੀ ਮੀਡੀਆ ਦੇ ਸਰਕਾਰੀ ਚੈਨਲ ਰਸ਼ੀਆ ਟੁਡੇ ਅਤੇ ਹੋਰ ਚੈਨਲ ਹੁਣ ਯੂਟਿਊਬ ਅਤੇ ਇਸ ਦੀਆਂ ਐਪਸ ਰਾਹੀਂ ਮਸ਼ਹੂਰੀ ਨਹੀਂ ਕਰ ਸਕਣਗੇ। ਗੂਗਲ ਨੇ ਵੀ ਰੂਸ ਤੋਂ ਮਸ਼ਹੂਰ ਉਪਰ ਪਾਬੰਦੀ ਲਗਾ ਦਿੱਤੀ ਹੈ। ਯੂਕਰੇਨ ਦੇ ਡਿਜੀਟਲ ਮੰਤਰੀ ਨੇ ਯੂਟਿਊਬ ਨੂੰ ਰੂਸ ਦੇ ਪ੍ਰਾਪੇਗੰਡਾ ਨੂੰ ਰੋਕਣ ਦੀ ਅਪੀਲ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਰੂਸ ਦਾ ਮੀਡੀਆ ਖ਼ਾਸ ਕਰਕੇ ਰਸ਼ੀਆ ਟੂਡੇ ਹਰ ਸਾਲ ਯੂਟਿਊਬ ਅਤੇ ਗੂਗਲ ਰਾਹੀਂ ਲੱਖਾਂ ਡਾਲਰ ਦੀ ਕਮਾਈ ਕਰਦਾ ਹੈ। ਯੂਟਿਊਬ ਤੋਂ ਪਹਿਲਾਂ ਫੇਸਬੁੱਕ ਅਤੇ ਟਵਿੱਟਰ ਨੇ ਰੂਸ ਤੋਂ ਮਿਲਣ ਵਾਲੀ ਮਸ਼ਹੂਰੀ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਦੋਹਾਂ ਉਪਰ ਰੂਸ ਵਿੱਚ ਰੋਕ ਵੀ ਲੱਗ ਚੁੱਕੀ ਹੈ।

The post ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਰੂਸੀ ਮੀਡੀਆ ਉੱਤੇ ਸਖ਼ਤੀ first appeared on Punjabi News Online.



source https://punjabinewsonline.com/2022/02/28/%e0%a8%b8%e0%a9%8b%e0%a8%b8%e0%a8%bc%e0%a8%b2-%e0%a8%ae%e0%a9%80%e0%a8%a1%e0%a9%80%e0%a8%86-%e0%a8%aa%e0%a8%b2%e0%a9%87%e0%a8%9f%e0%a8%ab%e0%a8%be%e0%a8%b0%e0%a8%ae%e0%a8%be%e0%a8%82-%e0%a8%a6/
Previous Post Next Post

Contact Form