ਫੈਕਟ ਸਮਾਚਾਰ ਸੇਵਾ
ਪੰਚਕੂਲਾ, ਫਰਵਰੀ 27
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਮਾਗਮ ਦੌਰਾਨ ਪੰਜਾਬੀ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਵੱਖ ਵੱਖ ਵਿਦਵਾਨਾਂ ਨੂੰ ਹਰਿਆਣਾ ਗੌਰਵ ਪੁਰਸਕਾਰ, ਮਹਾਂਕਵੀ ਭਾਈ ਸੰਤੋਖ ਸਿੰਘ ਪੁਰਸਕਾਰ, ਬਾਬਾ ਫਰੀਦ ਪੁਰਸਕਾਰ, ਸੰਤ ਤਰਨ ਸਿੰਘ ਵਹਿਮੀ, ਕਵੀ ਹਰਿਭਜਨ ਸਿੰਘ ਰੇਣੂ ਪੁਰਸਕਾਰ, ਰਾਗੀ/ਢਾਡੀ/ਲੋਕ ਗਾਇਕ ਪੁਰਸਕਾਰ ਨੂੰ ਦਿੱਤੇ। ਹਰਿਆਣਾ ਸਾਹਿਤਕ ਅਕਾਦਮੀ ਦੇ ਡਿਪਟੀ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਨੇ ਦੱਸਿਆ ਕਿ ਸਾਲ 2013 ਦਾ ਹਰਿਆਣਾ ਪੰਜਾਬੀ ਗੌਰਵ ਅੰਬਾਲਾ ਤੇ ਸਵਰਗਵਾਸੀ ਜਗੀਰ ਕੌਰ ਸੰਧੂ, ਬਾਬਾ ਫਰੀਦ ਪੁਰਸਕਾਰ ਡਾ. ਨਾਇਬ ਸਿੰਘ ਮੰਡੇਰ, ਸੰਤ ਤਰਨ ਸਿੰਘ ਵਹਿਮੀ ਪੁਰਸਕਾਰ ਡਾ. ਗੁਰਦਰਪਾਲ ਸਿੰਘ, ਕਵੀ ਹਰਿਭਜਨ ਸਿੰਘ ਰੇਣੂ ਪੁਰਸਕਾਰ ਪੂਰਨ ਸਿੰਘ ਨਿਰਾਲਾ ਅਤੇ ਰਾਗੀ/ਢਾਡੀ/ਲੋਕ ਗਾਇਕ ਪੁਰਸਕਾਰ ਭਾਈ ਮਨਜਿੰਦਰ ਸਿੰਘ (ਰਾਗੀ) ਨੂੰ ਦਿੱਤਾ ਗਿਆ।
ਸਾਲ 2014 ਦਾ ਹਰਿਆਣਾ ਪੰਜਾਬੀ ਗੌਰਵ ਸਵ. ਕਿਦਾਰ ਨਾਥ ਕਿਦਾਰ, ਮਹਾਂਕਵੀ ਭਾਈ ਸੰਤੋਖ ਸਿੰਘ ਪੁਰਸਕਾਰ ਡਾ. ਸਾਹਿਬ ਸਿੰਘ ਅਰਸੀ, ਬਾਬਾ ਫਰੀਦ ਪੁਰਸਕਾਰ ਸੁਵੇਗ ਸੰਧਰ, ਸੰਤ ਤਰਨ ਸਿੰਘ ਵਹਿਮੀ ਪੁਰਸਕਾਰ ਲਖਵਿੰਦਰ ਸਿੰਘ ਬਾਜਵਾ, ਕਵੀ ਹਰਿਭਜਨ ਸਿੰਘ ਰੇਣੂ ਪੁਰਸਕਾਰ ਹਰਭਜਨ ਸਿੰਘ ਰਾਜਾ ਅਤੇ ਰਾਗੀ/ਢਾਡੀ/ਲੋਕ ਗਾਇਕ ਪੁਰਸਕਾਰ ਕਰਨੈਲ ਸਿੰਘ ਅਸਪਾਲ ਨੂੰ ਦਿੱਤਾ ਗਿਆ। 2015 ਦਾ ਹਰਿਆਣਾ ਪੰਜਾਬੀ ਗੌਰਵ ਪੁਰਸਕਾਰ ਡਾ, ਰਮੇਸ਼ ਕੁਮਾਰ, ਮਹਾਂਕਵੀ ਭਾਈ ਸੰਤੋਖ ਸਿੰਘ ਪੁਰਸਕਾਰ ਡਾ. ਸੁਦਰਸ਼ਨ ਗਾਸੋ, ਬਾਬਾ ਫਰੀਦ ਪੁਰਸਕਾਰ ਸਵ. ਡਾ. ਦਰਸ਼ਨ ਸਿੰਘ, ਸੰਤ ਤਰਨ ਸਿੰਘ ਵਹਿਮੀ ਪੁਰਸਕਾਰ ਇਕਬਾਲ ਸਿੰਘ, ਕਵੀ ਹਰਿਭਜਨ ਸਿੰਘ ਰੇਣੂ ਪੁਰਸਕਾਰ ਸੁਭਾਸ਼ ਸਲੂਜਾ, ਰਾਗੀ/ਢਾਡੀ/ਲੋਕ ਗਾਇਕ ਪੁਰਸਕਾਰ ਗੁਰਮੁਖ ਸਿੰਘ ਵੜੈਚ ਨੂੰ ਦਿੱਤਾ ਗਿਆ। 2016 ਦਾ ਹਰਿਆਣਾ ਪੰਜਾਬੀ ਗੌਰਵ ਪੁਰਸਕਾਰ ਸਵ. ਡਾ. ਅੰਮ੍ਰਿਤ ਕੌਰ ਰੈਣਾ, ਮਹਾਂਕਵੀ ਭਾਈ ਸੰਤੋਖ ਸਿੰਘ ਪੁਰਸਕਾਰ ਜੋਗਿੰਦਰ ਕੌਰ ਅਗਨੀਹੋਤਰੀ, ਬਾਬਾ ਫਰੀਦ ਪੁਰਸਕਾਰ ਸਵ. ਸਾਧੂ ਸਿੰਘ ਕਿਸਾਨ, ਸੰਤ ਤਰਨ ਸਿੰਘ ਵਹਿਮੀ ਪੁਰਸਕਾਰ ਮਨਜੀਤ ਕੌਰ ਅੰਬਾਲਵੀ, ਕਵੀ ਹਰਿਭਜਨ ਸਿੰਘ ਰੇਣੂ ਪੁਰਸਕਾਰ ਕੰਵਲਜੀਤ ਕੌਰ ਜੁਨੇਜਾ, ਪੰਜਾਬੀ ਪੱਤਰਕਾਰਿਤਾ ਪੁਰਸਕਾਰ ਭੁਪਿੰਦਰ ਸਿੰਘ ਪੰਨੀਵਾਲੀਆ, ਗਾਈਕੀ ਪੁਰਸਕਾਰ ਰਿੰਕੂ ਕਾਲੀਆ, ਪੁਸਤਕ ਪੁਰਸਕਾਰ ਡਾ. ਪਰਮਜੀਤ ਕੌਰ ਸਿੱਧੂ ਅਤੇ ਕਹਾਣੀ ਪੁਰਸਕਾਰ ਗੁਰਪ੍ਰੀਤ ਕੌਰ ਅੰਬਾਲਾ ਨੂੰ ਦਿੱਤਾ ਗਿਆ।
Facebook Page:https://www.facebook.com/factnewsnet
See videos:https://www.youtube.com/c/TheFACTNews/videos
The post ਪੰਜਾਬੀ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ appeared first on The Fact News Punjabi.