| ਪੀ.ਐਲ.ਸੀ ਦਾ ਸਾਥ ਵਿਸ਼ਵਾਸ ਅਤੇ ਵਿਕਾਸ- ਬੀਬਾ ਜੈ ਇੰਦਰ Feb 5th 2022, 13:59, by Jaspreet Kaur Advertisement ਪੀ.ਐਲ.ਸੀ ਦਾ ਸਾਥ ਵਿਸ਼ਵਾਸ ਅਤੇ ਵਿਕਾਸ- ਬੀਬਾ ਜੈ ਇੰਦਰ ਪਟਿਆਲਾ ,ਰਾਜੇਸ਼ ਗੌਤਮ,5 ਫਰਵਰੀ 2022 ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ ਤੋ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਲਈ ਚੋਣ ਪ੍ਰਚਾਰ ਕਰ ਰਹੀ, ਬੀਬਾ ਜੈ ਇੰਦਰ ਕੌਰ ਨੇ ਅੱਜ ਦਾਲ ਦਲੀਆ ਚੌਂਕ ਤੋਂ ਗੁੜ ਮੰਡੀ ਤੱਕ ਦੁਕਾਨਾਂ ਅਤੇ ਬਜਾਰ ਬਜਾਰ ਵਿੱਚ ਘੁੰਮ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਲੋਕ ਕਾਂਗਰਸ ਦੀ ਸਮੁੱਚੀ ਟੀਮ ਤੋਂ ਇਲਾਵਾ ਬੀਜੇਪੀ ਪਟਿਆਲਾ ਸ਼ਹਿਰ ਦੀ ਟੀਮ ਵੀ ਹਾਜਰ ਸੀ। ਇਸ ਮੌਕੇ ਉਨਾਂ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਭਾਜਪਾ ਅਤੇ ਸ਼ੋਰਮਣੀ ਅਕਾਲੀ ਦਲ (ਸੰਯੁਕਤ)ਦੇ ਸਹਿਯੋਗ ਨਾਲ ਪੰਜਾਬ ਨੂੰ ਇਕ ਮਜ਼ਬੂਤ ਅਤੇ ਕੰਮ ਕਰਨ ਵਾਲੀ ਸਰਕਾਰ ਮਿਲੇਗੀ। ਜਿਸ ਨਾਲ ਸ਼ਹਿਰਾਂ ਅਤੇ ਖਾਸ ਕਰਕੇ ਪਿੰਡਾਂ ਤੇ ਕਸਬਿਆਂ ਦਾ ਰਿਕਾਰਡ ਤੋੜ ਵਿਕਾਸ ਹੋਵੇਗਾ। ਇਸਦੇ ਨਾਲ ਹੀ ਉਹਨਾਂ ਨੇ ਆਉਣ ਵਾਲੀ 20 ਫਰਵਰੀ ਨੂੰ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕੇ ਪੀ.ਐਲ.ਸੀ ਦਾ ਸਾਥ ਵਿਸ਼ਵਾਸ ਅਤੇ ਵਿਕਾਸ ਹੈ। ਕਿਉਂਕਿ ਉਹਨਾਂ ਨੂੰ ਹਰ ਜਗ੍ਹਾ ਤੋਂ ਲੋਕਾਂ ਦਾ ਸੱਚਾ ਪਿਆਰ ਅਤੇ ਸਾਥ ਮਿਲ ਰਿਹਾ ਹੈ। ਜਿਸ ਦੇ ਫਲਸਰੂਪ ਪੂਰੇ ਪੰਜਾਬ ਵਿੱਚ ਪੰਜਾਬ ਲੋਕ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਸਰੇ ਉਮੀਦਵਾਰ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕਰਨ ਗਏ। Advertisement Advertisement The post ਪੀ.ਐਲ.ਸੀ ਦਾ ਸਾਥ ਵਿਸ਼ਵਾਸ ਅਤੇ ਵਿਕਾਸ- ਬੀਬਾ ਜੈ ਇੰਦਰ appeared first on BARNALA TODAY. |