ਦਿਲਬਰ ਗਰਲ ਨੋਰਾ ਫਤੇਹੀ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਨਹੀਂ ਕੀਤਾ ਸੀ। ਅਦਾਕਾਰਾ ਦਾ ਅਕਾਊਂਟ ਹੈਕ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀਆਂ ਸਾਰੀਆਂ ਪੋਸਟਾਂ ਅਤੇ ਫਾਲੋਅਰਜ਼ ਦੀ ਲਿਸਟ ਗਾਇਬ ਹੋ ਗਈ ਸੀ। ਖਾਤਾ ਲਗਭਗ 4-5 ਘੰਟਿਆਂ ਲਈ ਡੀ-ਐਕਟੀਵੇਟ ਦਿਖਾਇਆ ਗਿਆ। ਹਾਲਾਂਕਿ ਇਸ ਤੋਂ ਬਾਅਦ ਖਾਤਾ ਰਿਕਵਰ ਵੀ ਹੋ ਗਿਆ। ਜਿਸ ਤੋਂ ਬਾਅਦ ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ‘ਤੇ ਆਪਣੇ ਅਕਾਊਂਟ ਦੇ ਹੈਕ ਹੋਣ ਦੀ ਜਾਣਕਾਰੀ ਸਾਂਝੀ ਕੀਤੀ।
ਅਕਾਊਂਟ ਦੇ ਅਚਾਨਕ ਡੀ-ਐਕਟੀਵੇਟ ਹੋਣ ਅਤੇ ਪੋਸਟ ਗਾਇਬ ਹੋਣ ਦੇ ਨਾਲ, ਕਿਆਸ ਅਰਾਈਆਂ ਚੱਲ ਰਹੀਆਂ ਸਨ ਕਿ ਨੋਰਾ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਹੈ। ਇਸ ਤੋਂ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ ਅਤੇ ਨੋਰਾ ਦਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਹੋਣ ਤੋਂ ਬਾਅਦ #NoraFatehi ਟਵਿਟਰ ‘ਤੇ ਵੀ ਟ੍ਰੈਂਡ ਹੋਣ ਲੱਗਾ।
ਅਕਾਊਂਟ ਰਿਕਵਰ ਹੋਣ ਤੋਂ ਬਾਅਦ ਨੋਰਾ ਨੇ ਸ਼ੇਅਰ ਕੀਤਾ ਕਿ ਕੋਈ ਹੈਕਰ ਸਵੇਰ ਤੋਂ ਉਸਦਾ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਨੋਰਾ ਫਤੇਹੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 37.6 ਮਿਲੀਅਨ ਫਾਲੋਅਰਜ਼ ਹਨ।
ਨੋਰਾ ਫਤੇਹੀ ਅੱਜਕਲ੍ਹ ਦੁਬਈ ‘ਚ ਆਪਣੇ ਕਰੀਬੀਆਂ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ, ਜਿਥੋਂ ਉਸ ਨੇ ਪਿਛਲੇ ਕੁਝ ਦਿਨਾਂ ‘ਚ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਅਦਾਕਾਰਾ ਦੇ ਅਕਾਊਂਟ ਦੇ ਅਚਾਨਕ ਗਾਇਬ ਹੋਣ ਕਾਰਨ ਕਈ ਲੋਕਾਂ ਨੂੰ ਇਹ ਵੀ ਖਦਸ਼ਾ ਪ੍ਰਗਟਾ ਰਹੇ ਹਨ ਕਿ ਅਕਾਊਂਟ ਹੈਕ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”

ਅਦਾਕਾਰਾ ਨੂੰ ਆਖਰੀ ਵਾਰ ਗੁਰੂ ਰੰਧਾਵਾ ਨਾਲ ਡਾਂਸ ਮੇਰੀ ਰਾਣੀ ਮਿਊਜ਼ਿਕ ਵੀਡੀਓ ਵਿੱਚ ਦੇਖਿਆ ਗਿਆ ਸੀ। ਅਦਾਕਾਰਾ ਇਸ ਸਾਲ ਰਿਲੀਜ਼ ਹੋਣ ਵਾਲੀ ਫਿਲਮ ‘ਥੈਂਕ ਗੌਡ’ ਵਿੱਚ ਅਜੇ ਦੇਵਗਨ, ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਸਿੰਘ ਦੇ ਨਾਲ ਨਜ਼ਰ ਆਵੇਗੀ।
The post ਨੋਰਾ ਫਤੇਹੀ ਦਾ ਇੰਸਟਾਗ੍ਰਾਮ ਅਕਾਊਂਟ ਹੈਕ! ਸਾਰੀਆਂ ਪੋਸਟਾਂ ਤੇ ਫਾਲੋਅਰਸ ਲਿਸਟ ਹੋਈ ਗਾਇਬ appeared first on Daily Post Punjabi.