| ਚੰਡੀਗੜ੍ਹ ਦਾ ਵਿਅਕਤੀ ਹੋਇਆ ਆਨਲਾਈਨ ਠੱਗੀ ਦਾ ਸ਼ਿਕਾਰ Feb 3rd 2022, 06:50, by Narinder Jagga ਲੱਗਿਆ 50 ਹਜ਼ਾਰ ਦਾ ਚੂਨਾ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਫਰਵਰੀ 3 ਚੰਡੀਗੜ੍ਹ 'ਚ ਆਨਲਾਈਨ ਠੱਗੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਜਿਹੇ 'ਚ ਸਾਈਬਰ ਠੱਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਚੰਡੀਗੜ੍ਹ 'ਚ ਇਕ ਵਿਅਕਤੀ ਨੂੰ ਆਨਲਾਈਨ ਲੈਣ-ਦੇਣ ਕਰਨੀ ਮਹਿੰਗੀ ਪੈ ਗਈ। ਦਰਅਸਲ ਵਿਅਕਤੀ ਆਪਣੇ ਪੇਟੀਐੱਮ ਵਾਲੇਟ ਤੋਂ ਆਪਣੇ ਬੈਂਕ ਅਕਾਊਂਟ 'ਚੋਂ 10 ਹਜ਼ਾਰ ਰੁਪਏ ਟਰਾਂਸਫਰ ਕਰ ਰਿਹਾ ਸੀ ਪਰ ਉਸ ਨਾਲ ਆਨਲਾਈਨ ਫ੍ਰਾਡ ਹੋ ਗਿਆ। 10 ਰੁਪਏ ਦੀ ਬਜਾਏ ਉਹ ਪੰਜ ਗੁਣਾ ਰਕਮ ਗੁਆ ਬੈਠਾ। ਧੋਖਾਧੜੀ ਦੀ ਇਹ ਘਟਨਾ ਚੰਡੀਗੜ੍ਹ ਦੇ ਬੁਡੈਲ 'ਚ ਰਹਿਣ ਵਾਲੇ ਰਾਮ ਲਖਣ ਨਾਲ ਹੋਈ ਹੈ। ਰਾਮ ਲਖਣ ਦੀ ਸ਼ਿਕਾਇਤ ਦੇ ਅਧਾਰ 'ਤੇ ਸਾਈਬਰ ਸੈਲ ਦੀ ਜਾਂਚ ਤੋਂ ਬਾਅਦ ਸੈਕਟਰ 34 ਥਾਣਾ ਪੁਲਿਸ ਨੇ ਅਣਪਛਾਤੇ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਦੇ ਪੇਟੀਐੱਮ ਵਾਲੇਟ 'ਚ 10 ਹਜ਼ਾਰ ਰੁਪਏ ਸੀ। ਇਸ ਰਾਸ਼ੀ ਨੂੰ ਉਹ ਪੇਟੀਐੱਮ ਰਾਹੀਂ ਆਪਣੇ ਬੈਂਕ ਅਕਾਊਂਟ 'ਚ ਟਰਾਂਸਫ਼ਰ ਕਰ ਰਿਹਾ ਸੀ। ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਜਦ ਨਹੀਂ ਹੋਏ ਤਾਂ ਉਸ ਨੇ ਗੂਗਲ ਤੋਂ ਪੇਟੀਐੱਮ ਕਸਟਮਰ ਕੇਅਰ ਦਾ ਨੰਬਰ ਲੈ ਕੇ ਉਸ 'ਤੇ ਕਾਲ ਕੀਤੀ। ਕਸਟਮਰ ਕੇਅਰ ਵਲੋਂ ਦੱਸੇ ਗਏ ਸਟੈੱਪਸ ਨੂੰ ਉਹ ਫਾਲੋ ਕਰਦਾ ਰਿਹਾ। ਜਿਸ ਦੇ ਬਾਅਦ ਉਸ ਦੇ ਅਕਾਊਂਟ 'ਚੋਂ 50 ਹਜ਼ਾਰ ਰੁਪਏ ਕੱਟ ਗਏ। ਇਸ ਤੋਂ ਬਾਅਦ ਜਦ ਉਸ ਨੰਬਰ 'ਤੇ ਦੁਬਾਰਾ ਕਾਲ ਕੀਤੀ ਤਾਂ ਉਹ ਨੰਬਰ ਬੰਦ ਸੀ। ਜਿਸ ਤੋਂ ਬਾਅਦ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਸ ਨਾਲ ਆਨਲਾਇਨ ਠੱਗੀ ਹੋ ਗਈ ਹੈ। ਇਸ ਤੋਂ ਬਾਅਦ ਉਸ ਨੇ ਸਾਈਬਰ ਸੈਲ ਪੁਲਿਸ ਨੂੰ ਸ਼ਿਕਾਇਤ ਕੀਤੀ। Facebook Page:https://www.facebook.com/factnewsnet See videos: https://www.youtube.com/c/TheFACTNews/videos The post ਚੰਡੀਗੜ੍ਹ ਦਾ ਵਿਅਕਤੀ ਹੋਇਆ ਆਨਲਾਈਨ ਠੱਗੀ ਦਾ ਸ਼ਿਕਾਰ appeared first on The Fact News Punjabi. |