ਫੈਕਟ ਸਮਾਚਾਰ ਸੇਵਾ
ਤਰਨ ਤਾਰਨ, ਫਰਵਰੀ 3
ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਪੱਖ ਚੋਣਾਂ ਯਕੀਨੀ ਲਈ ਤਰਨ ਤਾਰਨ ਜਿ਼ਲ੍ਹੇ ਵਿਚ ਤਾਇਨਾਤ ਕੀਤੇ ਗਏ ਜਨਰਲ ਅਬਜ਼ਰਵਰਾਂ, ਪੁਲਿਸ ਅਬਜ਼ਰਵਰ ਅਤੇ ਖਰਚਾ ਅਬਜ਼ਰਵਰਾਂ ਵੱਲੋਂ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ 21 ਤਰਨ ਤਾਰਨ ਤੇ ਵਿਧਾਨ ਸਭਾ ਹਲਕਾ 024 ਖਡੂਰ ਸਾਹਿਬ ਲਈ ਸੁਜਾਤਾ ਸਾਹੂ, ਅਤੇ ਵਿਧਾਨ ਸਭਾ ਹਲਕਾ 022 ਖੇਮਕਰਨ ਤੇ ਵਿਧਾਨ ਸਭਾ ਹਲਕਾ 023 ਪੱਟੀ ਲਈ ਰਵਿੰਦਰਾ ਐੱਸ. ਜਗਤਾਪ, ਜਨਰਲ ਅਬਜ਼ਰਵਰ ਲਗਾਇਆ ਗਿਆ ਹੈ।ਵਿਧਾਨ ਸਭਾ ਹਲਕਾ 021 ਤਰਨ ਤਾਰਨ ਤੇ ਵਿਧਾਨ ਸਭਾ ਹਲਕਾ 022 ਖੇਮਕਰਨ ਲਈ ਗੌਤਮ ਸਿੰਘ ਚੌਧਰੀ ਅਤੇ ਵਿਧਾਨ ਸਭਾ ਹਲਕਾ 023 ਪੱਟੀ ਤੇ ਵਿਧਾਨ ਸਭਾ ਹਲਕਾ 024 ਖਡੂਰ ਸਾਹਿਬ ਲਈ ਤਾਰਿਕ ਮਬੂਦ ਨੂੰ ਖਰਚਾ ਅਬਜ਼ਰਵਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ 021 ਤਰਨ ਤਾਰਨ ਤੇ ਵਿਧਾਨ ਸਭਾ ਹਲਕਾ 024 ਖਡੂਰ ਸਾਹਿਬ ਲਈ ਆਸ਼ੂਤੋਸ਼ ਸਿੰਘ, ਅਤੇ ਵਿਧਾਨ ਸਭਾ ਹਲਕਾ 022 ਖੇਮਕਰਨ ਤੇ ਵਿਧਾਨ ਸਭਾ 023 ਪੱਟੀ ਲਈ ਸ੍ਰੀ ਦੇਵ ਰੰਜਨ ਵਰਮਾ ਪੁਲਿਸ ਅਬਜ਼ਵਰ ਨਿਯੁਕਤ ਕੀਤਾ ਗਿਆ ਹੈ।
ਚੋਣ ਕਮਿਸ਼ਨ ਵੱਲੋਂ ਤਾਇਨਾਤ ਇੰਨ੍ਹਾਂ ਆਬਜਰਵਰਾਂ ਨੇ ਜਿ਼ਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਜਿ਼ਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਤੇ ਚੋਣ ਪ੍ਰਕ੍ਰਿਆ ਵਿਚ ਤਾਇਨਾਤ ਵੱਖ ਵੱਖ ਨੋਡਲ ਅਫ਼ਸਰਾਂ ਤੋਂ ਚੋਣ ਪ੍ਰਕਿਰਿਆਂ ਦੀ ਤਿਆਰੀਆਂ ਸਬੰਧੀ ਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਅਬਜ਼ਰਵਰਾਂ ਨੇ ਕਿਹਾ ਕਿ ਚੋਣ ਪ੍ਰਕ੍ਰਿਆ ਪੂਰੀ ਨਿਰੱਪਖਤਾ ਨਾਲ ਪੂਰੀ ਹੋਵੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ੍ਹ ਬਿੰਨ੍ਹਾਂ ਪਾਲਣਾ ਹੋਵੇ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਚੋਣ ਅਬਜ਼ਰਵਰਾਂ ਨੁੰ ਜੀ ਆਇਆਂ ਨੂੰ ਕਿਹਾ ਅਤੇ ਚੋਣਾਂ ਸਬੰਧੀ ਕੀਤੇ ਇੰਤਜਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀ ਚੋਣ ਪ੍ਰਕ੍ਰਿਆ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਮਤਦਾਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਸ. ਐੱਸ. ਪੀ. ਤਰਨ ਤਾਰਨ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਢੁੱਕਵੇਂ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿਲ੍ਹੇ ਵਿਚ ਹਥਿਆਰ ਜਮਾਂ ਕਰਵਾਉਣ ਦਾ ਕੰਮ ਆਖਰੀ ਪੜਾਅ 'ਤੇ ਹੈ ।
ਵਧੀਕ ਜਿ਼ਲ੍ਹਾ ਚੋਣ ਅਫ਼ਸਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ 1950 ਕੰਟਰੋਲ ਰੂਮ ਤੇ ਚੋਣਾਂ ਸਬੰਧੀ ਸਿ਼ਕਾਇਤਾਂ 128 ਪ੍ਰਾਪਤ ਹੋਈਆਂ ਹਨ, ਜਿੰਨ੍ਹਾਂ ਵਿੱਚੋਂ 191 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਸੀ-ਵਿਜ਼ਲ ਐਪ ਰਾਹੀਂ 275 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਸਾਰੀਆਂ ਦਾ ਨਿਪਟਾਰਾ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਖਰਚੇ ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਐੱਫ. ਐੱਸ. ਟੀ. ਅਤੇ ਐੱਸ. ਐੱਸ. ਟੀ. ਟੀਮਾਂ ਲਗਾਤਾਰ ਚੌਕਸੀ ਰੱਖ ਰਹੀਆਂ ਹਨ।
ਇਸ ਮੌਕੇ ਰਿਟਰਨਿੰਗ ਅਫ਼ਸਰ ਤਰਨ ਤਾਰਨ ਰਜਨੀਸ਼ ਅਰੋੜਾ, ਰਿਟਰਨਿੰਗ ਅਫ਼ਸਰ ਖੇਮਕਰਨ ਸਕੱਤਰ ਸਿੰਘ ਬੱਲ, ਰਿਟਰਨਿੰਗ ਅਫ਼ਸਰ ਪੱਟੀ ਅਲਕਾ ਕਾਲੀਆ ਅਤੇ ਰਿਟਰਨਿੰਗ ਅਫ਼ਸਰ ਖਡੂਰ ਸਾਹਿਬ ਦੀਪਕ ਭਾਟੀਆਂ ਤੋਂ ਇਲਾਵਾ ਵੱਖ ਵੱਖ ਸੈੱਲਾਂ ਦੇ ਨੋਡਲ ਅਫ਼ਸਰ ਵੀ ਹਾਜ਼ਰ ਸਨ।
The post ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਦੀ ਤਿਆਰੀਆਂ ਦਾ ਲਿਆ ਜਾਇਜ਼ਾ appeared first on The Fact News Punjabi.