ਪੰਜਾਬ 'ਚ ਡੀਜ਼ਲ ਖ਼ਰੀਦਣ ਲਈ ਪੈਟਰੋਲ ਪੰਪਾਂ 'ਤੇ ਲੱਗੀ ਹੋੜ Feb 27th 2022, 06:53, by Narinder Jagga ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਫਰਵਰੀ 27 ਰੂਸ ਅਤੇ ਯੂਕਰੇਨ ਵਿਚਕਾਰ ਜੰਗ ਅਤੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਖ਼ਦਸ਼ੇ ਕਾਰਨ ਪੰਜਾਬ 'ਚ ਤੇਲ ਖ਼ਰੀਦਣ ਲਈ ਪੰਪਾਂ 'ਤੇ ਕਤਾਰਾਂ ਲੱਗ ਗਈਆਂ ਹਨ। ਕਿਸਾਨਾਂ ਵੱਲੋਂ ਕਣਕ ਦੀ ਵਾਢੀ ਅਤੇ ਹੋਰ ਫ਼ਸਲਾਂ ਦੀ ਬਿਜਾਈ ਲਈ ਡੀਜ਼ਲ ਸਟੋਰ ਕੀਤਾ ਜਾ ਰਿਹਾ ਹੈ। ਕਈ ਪੈਟਰੋਲ ਪੰਪਾਂ 'ਚ ਤੇਲ ਖ਼ਤਮ ਹੋ ਗਿਆ ਹੈ। ਇਸ ਤੋਂ ਇਲਾਵਾ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 'ਤੇ ਵੀ ਅਸਰ ਪੈ ਰਿਹਾ ਹੈ। ਡੀਜ਼ਲ ਖ਼ਤਮ ਹੋਣ ਦੇ ਡਰੋਂ ਕਿਸਾਨ ਵੱਡੀ ਮਾਤਰਾ ਵਿੱਚ ਤੇਲ ਦੀ ਜਮ੍ਹਾਂਖੋਰੀ ਲਈ ਭੱਜ-ਦੌੜ ਕਰ ਰਹੇ ਹਨ। ਇਹ ਨਜ਼ਾਰਾ ਪੈਟਰੋਲ ਪੰਪਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇੱਕ-ਇੱਕ ਕਿਸਾਨ 3-3 ਤੋਂ 5-5 ਡਰੰਮ ਡੀਜ਼ਲ ਦੇ ਭਰਵਾ ਕੇ ਜਮ੍ਹਾਂ ਕਰ ਰਹੇ ਹਨ। ਪੈਟਰੋਲ ਦੀ ਜਮ੍ਹਾਂਖੋਰੀ ਵੀ ਤੇਜ਼ੀ ਨਾਲ ਹੋ ਰਹੀ ਹੈ। ਇਹ ਚਿੰਤਾ ਅੰਤਰਰਾਸ਼ਟਰੀ ਪੱਧਰ 'ਤੇ ਡੀਜ਼ਲ ਅਤੇ ਪੈਟਰੋਲ ਦੀ ਕਿੱਲਤ ਖੜ੍ਹੀ ਹੋਣ ਕਰਕੇ ਦਿਖਾਈ ਦੇ ਰਹੀ ਹੈ, ਜਿਸ ਕਰਕੇ ਕਿਸਾਨ ਵੱਡੀ ਪੱਧਰ 'ਤੇ ਤੇਲ ਜਮ੍ਹਾਂ ਕਰਨ ਵਿਚ ਰੁੱਝ ਗਏ ਹਨ। ਇਸ ਦੇ ਨਾਲ ਹੀ ਟਰਾਂਸਪੋਟਰਾਂ ਵਲੋਂ ਵੀ ਵੱਡੇ ਪੱਧਰ 'ਤੇ ਤੇਲ ਜਮ੍ਹਾਂ ਕੀਤਾ ਜਾ ਰਿਹਾ ਹੈ ਤਾਂ ਜੋ ਖੇਤੀ ਪੈਦਾਵਾਰ ਜਾਂ ਪ੍ਰਾਈਵੇਟ ਵ੍ਹੀਕਲਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। Facebook Page: https://www.facebook.com/factnewsnet See videos:https://www.youtube.com/c/TheFACTNews/videos The post ਪੰਜਾਬ 'ਚ ਡੀਜ਼ਲ ਖ਼ਰੀਦਣ ਲਈ ਪੈਟਰੋਲ ਪੰਪਾਂ 'ਤੇ ਲੱਗੀ ਹੋੜ appeared first on The Fact News Punjabi. |