ਸੁਖਬੀਰ ਬਾਦਲ ਕੋਲ 98 ਲੱਖ ਦੇ ਘੋੜੇ ਤਾਂ ਹਨ ਪਰ ਕਾਰ ਕੋਈ ਨੀਂ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਹਲਕੇ ਤੋਂ ਉਮੀਦਵਾਰ ਹਨ ਤੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਦੂਸਰੇ ਸਭ ਤੋਂ ਅਮੀਰ ਉਮੀਦਵਾਰ ਹਨ। ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੀ ਚੱਲ ਅਚੱਲ ਜਾਇਦਾਦ 122.77 ਕਰੋੜ ਐਲਾਨੀ ਗਈ ਹੈ। ਇਸ ਵਿੱਚ 51.21 ਕਰੋੜ ਉਨ੍ਹਾਂ ਦੇ ਆਪਣੇ ਅਤੇ 71.56 ਕਰੋੜ ਪਤਨੀ ਹਰਸਿਮਰਤ ਕੌਰ ਬਾਦਲ ਦੇ ਹਨ। 2017 ਵਿੱਚ ਉਨ੍ਹਾਂ ਦੀ ਜਾਇਦਾਦ 102 ਕਰੋੜ ਦੇ ਕਰੀਬ ਸੀ ਜਦਕਿ 2012 ਵਿੱਚ ਇਹ ਲਗਭਗ 90 ਕਰੋੜ ਸੀ। ਹਲਫ਼ਨਾਮੇ ਮੁਤਾਬਕ ਸੁਖਬੀਰ ਬਾਦਲ ਕੋਲ ਲਗਭਗ 95 ਲੱਖ ਦੇ ਘੋੜੇ ਅਤੇ 3 ਲੱਖ ਦੇ ਦੋ ਹਥਿਆਰ ਹਨ। ਉਨ੍ਹਾਂ ਕੋਲ ਕੋਈ ਕਾਰ ਨਹੀਂ ਹੈ ਪਰ ਦੋ ਟਰੈਕਟਰ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਮੁਕਤਸਰ, ਸਿਰਸਾ, ਗੰਗਾਨਗਰ, ਲੁਧਿਆਣਾ ਜਲੰਧਰ ਅਤੇ ਚੰਡੀਗੜ੍ਹ ਵਿੱਚ ਘਰ ਅਤੇ ਜ਼ਮੀਨ ਹੈ। ਉਨ੍ਹਾਂ ਉਪਰ ਲਗਭਗ 37 ਕਰੋੜ ਰੁਪਏ ਦੇ ਬੈਂਕ ਲੋਨ ਅਤੇ ਕਰਜ਼ਾ ਵੀ ਹੈ। ਉਨ੍ਹਾਂ ਦੇ ਕਵਰਿੰਗ ਕੈਂਡੀਡੇਟ ਹਰਸਿਮਰਤ ਕੌਰ ਬਾਦਲ ਕੋਲ 7 ਕਰੋੜ ਤੋਂ ਵੱਧ ਦੇ ਗਹਿਣੇ ਇੱਕ ਹਥਿਆਰ ਹੈ ਜਿਸ ਦੀ ਕੀਮਤ 1.25 ਲੱਖ ਹੈ ਅਤੇ ਲਗਭਗ 3.5 ਲੱਖ ਰੁਪਏ ਦੀਆਂ ਪੇਂਟਿੰਗਜ਼ ਵੀ ਹਨ। ਦੋਹੇਂ ਪਤੀ ਪਤਨੀ ਨੇ ਆਪਣੇ ਆਪ ਨੂੰ ਮੈਂਬਰ ਸੰਸਦ ਅਤੇ ਖੇਤੀਬਾੜੀ ਨਾਲ ਸੰਬੰਧਿਤ ਦੱਸਿਆ ਹੈ। ਇਸ ਦੇ ਨਾਲ ਹੀ ਆਪਣੀ ਕਮਾਈ ਦੇ ਸਾਧਨਾਂ ਵਿੱਚ ਸੰਸਦ ਮੈਂਬਰ ਵਜੋਂ ਤਨਖ਼ਾਹ, ਖੇਤੀਬਾੜੀ ਅਤੇ ਜ਼ਮੀਨ ਤੋਂ ਮਿਲਣ ਵਾਲਾ ਕਿਰਾਇਆ ਦੱਸਿਆ ਹੈ।

The post ਸੁਖਬੀਰ ਬਾਦਲ ਕੋਲ 98 ਲੱਖ ਦੇ ਘੋੜੇ ਤਾਂ ਹਨ ਪਰ ਕਾਰ ਕੋਈ ਨੀਂ first appeared on Punjabi News Online.



source https://punjabinewsonline.com/2022/02/04/%e0%a8%b8%e0%a9%81%e0%a8%96%e0%a8%ac%e0%a9%80%e0%a8%b0-%e0%a8%ac%e0%a8%be%e0%a8%a6%e0%a8%b2-%e0%a8%95%e0%a9%8b%e0%a8%b2-98-%e0%a8%b2%e0%a9%b1%e0%a8%96-%e0%a8%a6%e0%a9%87-%e0%a8%98%e0%a9%8b%e0%a9%9c/
Previous Post Next Post

Contact Form