| ਸਵੇਰੇ 9 ਤੋਂ 11 ਵਜੇ ਤੱਕ ਰੈਸਟ ਹਾਊਸ ਵਿਖੇ ਚੋਣ ਅਬਜਰਵਰ ਸੁਣਨਗੇ ਲੋਕਾਂ ਦੀਆਂ ਸ਼ਿਕਾਇਤਾਂ Feb 5th 2022, 14:03, by Jaspreet Kaur Advertisement ਸਵੇਰੇ 9 ਤੋਂ 11 ਵਜੇ ਤੱਕ ਰੈਸਟ ਹਾਊਸ ਵਿਖੇ ਚੋਣ ਅਬਜਰਵਰ ਸੁਣਨਗੇ ਲੋਕਾਂ ਦੀਆਂ ਸ਼ਿਕਾਇਤਾਂ ਪਰਦੀਪ ਕਸਬਾ ,ਸੰਗਰੂਰ, 5 ਫਰਵਰੀ 2022 ਜਿਲਾ ਚੋਣ ਅਫਸਰ-ਕਮ- ਡਿਪਟੀ ਕਮਿਸਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲਾ ਸੰਗਰੂਰ ਅੰਦਰ ਪੈਂਦੇ 5 ਵਿਧਾਨ ਸਭਾ ਹਲਕਿਆਂ ਦੀਆਂ ਹਰੇਕ ਤਰਾਂ ਦੀਆਂ ਚੋਣ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਦੀ ਤਰਫੋਂ 5 ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜ਼ਿਲੇ ਵਿੱਚ 2 ਜਨਰਲ ਅਬਜ਼ਰਵਰ, 2 ਖਰਚਾ ਅਬਜ਼ਰਵਰ ਅਤੇ ਇੱਕ ਪੁਲਿਸ ਅਬਜ਼ਰਵਰ ਦੀ ਤਾਇਨਾਤੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਆਈ.ਏ.ਐਸ ਅਧਿਕਾਰੀ ਸ਼੍ਰੀ ਸੁਬੋਧ ਯਾਦਵ 100-ਦਿੜਬਾ, 107-ਧੂਰੀ ਅਤੇ 108-ਸੰਗਰੂਰ ਵਿਧਾਨ ਸਭਾ ਹਲਕਿਆਂ ਦੇ ਜਨਰਲ ਅਬਜ਼ਰਵਰ ਵਜੋਂ ਤਾਇਨਾਤ ਕੀਤੇ ਗਏ ਹਨ ਜਦਕਿ 99-ਲਹਿਰਾ ਅਤੇ 101-ਸੁਨਾਮ ਲਈ ਆਈ.ਏ.ਐਸ ਅਧਿਕਾਰੀ ਸ਼੍ਰੀ ਰਾਜਿੰਦਰ ਵੀਜਾਰਾਓ ਨਿੰਬਲਕਰ ਨੂੰ ਜਨਰਲ ਅਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਦਾ ਕੋਈ ਵੀ ਨਾਗਰਿਕ, ਉਮੀਦਵਾਰ ਜਾਂ ਚੋਣ ਏਜੰਟ ਸ਼੍ਰੀ ਸੁਬੋਧ ਯਾਦਵ ਨਾਲ ਉਨਾਂ ਦੇ ਮੋਬਾਇਲ ਨੰਬਰ 70092-44326 ਅਤੇ ਸ਼੍ਰੀ ਨਿੰਬਲਕਰ ਨਾਲ ਉਨਾਂ ਦੇ ਮੋਬਾਇਲ ਨੰਬਰ 70092-27671 'ਤੇ ਸੰਪਰਕ ਕਰ ਸਕਦਾ ਹੈ। ਉਨਾਂ ਦੱਸਿਆ ਕਿ ਆਈ.ਸੀ.ਏ.ਐਸ ਅਧਿਕਾਰੀ ਸ਼੍ਰੀ ਸੁਭਾਸ਼ ਚੰਦਰਾ ਵੱਲੋਂ ਖਰਚਾ ਅਬਜਰਵਰ ਵਜੋਂ ਵਿਧਾਨ ਸਭਾ ਹਲਕਿਆਂ 107-ਧੂਰੀ ਅਤੇ 108-ਸੰਗਰੂਰ ਵਿਖੇ ਹੋਣ ਵਾਲੇ ਚੋਣ ਖਰਚਿਆਂ 'ਤੇ ਨਜ਼ਰ ਰੱਖੀ ਜਾਵੇਗੀ, ਜਿੰਨਾਂ ਦਾ ਸੰਪਰਕ ਨੰਬਰ 70094-66470 ਹੈ ਅਤੇ ਵਿਧਾਨ ਸਭਾ ਹਲਕਾ 99-ਲਹਿਰਾ, 100-ਦਿੜਬਾ ਅਤੇ 101-ਸੁਨਾਮ ਵਿਖੇ ਚੋਣ ਖਰਚਿਆਂ 'ਤੇ ਨਜ਼ਰ ਰੱਖਣ ਲਈ ਆਈ.ਆਰ.ਐਸ ਅਧਿਕਾਰੀ ਸ਼੍ਰੀ ਲਿਆਕਤ ਅਲੀ ਅਫ਼ਾਕੀ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਜਿਨਾਂ ਦਾ ਮੋਬਾਇਲ ਨੰਬਰ 70094-66718 ਹੈ। ਉਨਾਂ ਦੱਸਿਆ ਕਿ ਪੁਲਿਸ ਆਬਜਰਵਰ ਸ਼੍ਰੀ ਅਮੋਘ ਜੀਵਨ ਗਾਓਂਕਰ ਪੂਰੇ ਜ਼ਿਲ੍ਹੇ ਲਈ ਤਾਇਨਾਤ ਰਹਿਣਗੇ, ਜਿੰਨਾਂ ਦਾ ਮੋਬਾਇਲ ਨੰਬਰ 62393-15410 ਹੈ। ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਜੇਕਰ ਕੋਈ ਵੋਟਰ, ਚੋਣ ਲੜਨ ਵਾਲਾ ਉਮੀਦਵਾਰ ਜਾਂ ਚੋਣ ਏਜੰਟ ਵਿਧਾਨ ਸਭਾ ਚੋਣਾਂ ਬਾਰੇ ਆਮ, ਖਰਚਿਆਂ ਜਾਂ ਸੁਰੱਖਿਆ ਆਦਿ ਬਾਰੇ ਕੋਈ ਸ਼ਿਕਾਇਤ, ਸੁਝਾਅ ਜਾਂ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋਣ ਤਾਂ ਉਹ ਸਬੰਧਤ ਅਬਜਰਵਰ ਨਾਲ ਮੋਬਾਇਲ ਨੰਬਰ 'ਤੇ ਸੰਪਰਕ ਕਰ ਸਕਦੇ ਹਨ ਅਤੇ ਜੇਕਰ ਉਨਾਂ ਨੂੰ ਨਿੱਜੀ ਰੂਪ 'ਚ ਮਿਲਣਾ ਚਾਹੁੰਦੇ ਹਨ ਤਾਂ ਉਹ ਪੀ.ਡਬਲਿਯੂ.ਡੀ. ਰੈਸਟ ਹਾਊਸ, ਸੰਗਰੂਰ ਵਿਖੇ ਰੋਜ਼ਾਨਾ ਸਵੇਰੇ 9 ਤੋਂ 11 ਵਜੇ ਤੱਕ ਸਬੰਧਤ ਆਬਜਰਵਰ ਨੂੰ ਮਿਲ ਸਕਦੇ ਹਨ। Advertisement Advertisement The post ਸਵੇਰੇ 9 ਤੋਂ 11 ਵਜੇ ਤੱਕ ਰੈਸਟ ਹਾਊਸ ਵਿਖੇ ਚੋਣ ਅਬਜਰਵਰ ਸੁਣਨਗੇ ਲੋਕਾਂ ਦੀਆਂ ਸ਼ਿਕਾਇਤਾਂ appeared first on BARNALA TODAY. |