1971 ਦੀ ਲੜਾਈ ਦੇ ਜੰਗੀ ਯੋਧਿਆ ਨੂੰ ਕੀਤਾ ਸਨਮਾਨ‍ਿਤ

BARNALA TODAY
ਹੁਣ ਹਰ ਖ਼ਬਰ ਤੁਹਾਡੇ ਤੱਕ 
1971 ਦੀ ਲੜਾਈ ਦੇ ਜੰਗੀ ਯੋਧਿਆ ਨੂੰ ਕੀਤਾ ਸਨਮਾਨ‍ਿਤ
Feb 5th 2022, 13:56, by Jaspreet Kaur

Advertisement

 1971 ਦੀ ਲੜਾਈ ਦੇ ਜੰਗੀ ਯੋਧਿਆ ਨੂੰ ਕੀਤਾ ਸਨਮਾਨ‍ਿਤ

  • ਜੰਗ ਦੇ ਹੀਰੋ ਕੈਪਟਨ ਮੁੱਲਾ ਦੀ ਧਰਮ ਪਤਨੀ ਸੁੱਧਾ ਮੁੱਲਾ ਨੂੰ ਦਿੱਤੀ ਸਰਧਾਜਲੀ – ਇੰਜ ਸਿੱਧੂ

ਰਵੀ ਸੈਣ,ਬਰਨਾਲਾ,5 ਫਰਵਰੀ 2022
 1971 ਦੀ ਇੰਡੋ ਪਾਕ ਵਾਰ ਨੂੰ 50 ਵਰੇ ਪੂਰੇ ਹੋ ਗਏ। ਪੂਰੇ ਦੇਸ ਨੇ ਅਪਣੇ ਅਪਣੇ ਢੰਗ ਨਾਲ ਜੰਗੀ ਯੋਧਿਆ ਨੂੰ ਕੀਤਾ ਯਾਦ ਅੱਜ ਸਥਾਨਕ ਦਾਣਾ ਮੰਡੀ ਵਿੱਖੇ ਸੈਨਿਕ ਵਿੰਗ ਸਰੌਮਣੀ ਅਕਾਲੀ ਦਲ ਨੇ ਜਿੱਲਾ ਬਰਨਾਲਾ ਨਾਲ ਸਬੰਧਤ 71 ਦੀ ਲੜਾਈ ਵਿੱਚ ਦੇਸ ਤੋ ਕੁਰਬਾਨ ਹੋਣ ਵਾਲੇ ਯੋਧੇ ਵੀਰਾ ਦੇ ਪਰਵਾਰਾ ਨੂੰ ਅਤੇ ਜੰਗ ਵਿੱਚ ਹਿੱਸਾ ਲੈਣ ਵਾਲੇ ਜੰਗੀ ਯੋਧਿਆ ਨੂੰ  ਸਨਮਾਨ‍ਿਤ ਕੀਤਾ ਗਿਆ। ਇਹ ਜਾਣਕਾਰੀ ਪਰੈਸ ਦੇ ਨਾ ਬਿਆਨ ਜਾਰੀ ਕਰਦੀਆ ਸੈਨਿਕ ਵਿੰਗ ਦੇ ਕੌਮੀ ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕੇ 71 ਦੀ ਲੜਾਈ ਵਿੱਚ ਇੰਡੀਅਨ ਨੇਵੀ ਦੇ ਲੜਾਕੂ ਸਮੁੰਦਰੀ ਜਹਾਜ ਆਈ ਐਨ ਐਸ ਖੁੱਕਰੀ ਨੇ ਆਪਣੇ 194 ਅਫਸਰਾ ਅਤੇ ਜਵਾਨਾ ਸਮੇਤ ਸਹਾਦਤ ਦਾ ਜਾਮ ਪੀਤਾ ਅਤੇ ਸਿਰਫ 67 ਨੌਸੈਨਿਕ ਬੱਚ ਗਏ ਸਨ। ਜਿਸ ਦੇ ਕਮਾਡਿੰਗ ਅਫਸਰ ਸਹੀਦ ਕੈਪਟਨ ਮਹਿਦਰ ਨਾਥ ਮੁੱਲਾ ਮਹਾਵੀਰ ਚੱਕਰ ਸਨ। ਜਿਹੜੇ ਪਿੱਛੇ ਭਰ ਜੋਬਨ ਰੁੱਤੇ ਜਵਾਨ ਪਤਨੀ ਮੈਡਮ ਸੁਧਾ ਮੁੱਲਾ ਅਤੇ ਦੋ ਬੱਚੀਆ ਨੂੰ  ਛੱਡ ਗਏ ਸਨ। ਮੈਡਮ ਸੁੱਧਾ ਮੁੱਲਾ ਖੁੱਕਰੀ ਜਹਾਜ ਵਿੱਚ ਡੁੱਬ ਗਏ ਸਾਥੀਆ ਦੇ ਪਰਵਾਰਾ ਦੇ ਨਾਲ ਹਰ ਸੁੱਖ ਦੁੱਖ ਵਿੱਚ ਸਰੀਕ ਹੁੰਦੇ ਸਨ, ਅਤੇ ਓਹਨਾ ਦੀਆ ਤਕਲੀਫਾ ਨੂੰ  ਪਹਿਲ ਦੇ ਅਧਾਰ ਤੇ ਹੱਲ ਕਰਵਾਓਦੇ ਸਨ। ਓਹ ਭੀ ਕੁੱਝ ਦਿਨ ਪਹਿਲਾ 15 ਜਨਵਰੀ ਨੂੰ 83 ਸਾਲ ਦੀ ਓੁਮਰ ਭੋਗ ਕੇ ਗੁਰੂ ਚਰਨਾ ਵਿੱਚ ਜਾ ਵਿਰਾਜੇ। ਅੱਜ ਸੈਨਿਕ ਵਿੰਗ ਨੇ ਓਸ ਮਾਤਾ ਸੁੱਧਾ ਮੁੱਲਾ ਨੂੰ  ਸਰਧਾਜਲੀਆ ਭੇਟ ਕੀਤੀਆ ਅਤੇ ਓਹਨਾ ਦੀ ਆਤਮਿਕ ਸਾਤੀ ਲਈ ਅਰਦਾਸ ਕੀਤੀ। ਇੰਜ ਸਿੱਧੂ ਨੇ ਦੱਸੀਆ ਸਹੀਦ ਕਰਮ ਸਿੰਘ ਨਰੁਆਣਾ ਦੇ ਬੇਟੇ ਜਸਵਿੰਦਰ ਸਿੰਘ ਅਤੇ ਸਹੀਦ ਕਰਮ ਸਿੰਘ ਬਡਬਰ ਦੇ ਸਪੱਤਰ ਗੁਰਪਰੀਤ ਸਿੰਘ ਨੂੰ  ਅਤੇ 71 ਦੀ ਲੜਾਈ ਦੇ ਜੰਗੀ ਯੋਧੇ ਸੂਬੇਦਾਰ ਕਿਰਪਾਲ ਸਿੰਘ ਹੌਲਦਾਰ ਤਾਰਾ ਸਿੰਘ ਸਿਪਾਹੀ ਮੇਜਰ ਸਿੰਘ ਸਿਪਾਹੀ ਗੋਬਿੰਦ ਸਿੰਘ ਕੈਪਟਨ ਵਿਕਰਮ ਸਿੰਘ ਲੈਫ.ਭੋਲਾ ਸਿੰਘ ਵਰੰਟ ਅਫਸਰ ਬਲਵਿੰਦਰ ਢੀਡਸਾ ਹੋਲਦਾਰ ਬਲਦੇਵ ਸਿੰਘ ਬਸੰਤ ਸਿਘ ਓਗੋਕੇ ਸੂਬੇਦਾਰ ਨਾਇਬ ਸਿੰਘ ਸੂਬੇਦਾਰ ਗੁਰਮੇਲ ਸਿੰਘ ਨੂੰ ਸੈਨਿਕ ਵਿੰਗ ਵੱਲੋ ਸਨਮਾਨ‍ਿਤ  ਕੀਤਾ ਗਿਆ।
Advertisement
Advertisement

The post 1971 ਦੀ ਲੜਾਈ ਦੇ ਜੰਗੀ ਯੋਧਿਆ ਨੂੰ ਕੀਤਾ ਸਨਮਾਨ‍ਿਤ appeared first on BARNALA TODAY.

You are receiving this email because you subscribed to this feed at blogtrottr.com.

If you no longer wish to receive these emails, you can unsubscribe from this feed, or manage all your subscriptions.
Previous Post Next Post

Contact Form