ਪੰਜਾਬ ਨੇ ਹਰਿਆਣਾ ਨੂੰ 10 ਵਿਕਟਾਂ ਨਾਲ ਹਰਾਇਆ Feb 27th 2022, 12:36, by Narinder Jagga ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਫਰਵਰੀ 27 ਤੇਜ਼ ਗੇਂਦਬਾਜ਼ ਬਲਤੇਜ ਸਿੰਘ ਅਤੇ ਖੱਬੇ ਹੱਥ ਦੇ ਸਪਿਨਰ ਅਭਿਸ਼ੇਕ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜਾਬ ਨੇ ਰਣਜੀ ਟਰਾਫੀ ਐਲੀਟ ਗਰੁੱਪ ਐੱਫ ਮੈਚ 'ਚ ਅੱਜ ਇੱਥੇ ਹਰਿਆਣਾ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਬੋਨਸ ਸਮੇਤ 7 ਅੰਕ ਹਾਸਲ ਕੀਤੇ। ਹਰਿਆਣਾ ਨੇ ਫਾਲੋਆਨ ਕਰਦੇ ਹੋਏ ਸਵੇਰੇ ਆਪਣੀ ਦੂਜੀ ਪਾਰੀ ਚਾਰ ਵਿਕਟਾਂ 'ਤੇ 149 ਦੌੜਾਂ ਤੋਂ ਅੱਗੇ ਵਧਾਈ ਪਰ ਉਸ ਨੇ 54 ਦੌੜਾਂ ਦੇ ਅੰਦਰ ਬਾਕੀ ਬਚੀਆਂ 6 ਵਿਕਟਾਂ ਗੁਆ ਦਿੱਤੀਆਂ। ਇਸ ਤਰ੍ਹਾਂ ਉਸ ਦੀ ਪੂਰੀ ਟੀਮ 203 ਦੌੜਾਂ 'ਤੇ ਆਊਟ ਹੋ ਗਈ। ਪੰਜਾਬ ਨੂੰ 42 ਦੌੜਾਂ ਦਾ ਟੀਚਾ ਮਿਲਿਆ ਅਤੇ ਉਸ ਨੇ ਪ੍ਰਭਸਿਮਰਨ ਸਿੰਘ ਅਤੇ ਕਪਤਾਨ ਅਭਿਸ਼ੇਕ ਸ਼ਰਮਾ ਦੀਆਂ ਪਾਰੀਆਂ ਨਾਲ ਬਿਨਾ ਕਿਸੇ ਨੁਕਸਾਨ ਦੇ 45 ਦੌੜਾਂ ਬਣਾ ਕੇ ਵੱਡੀ ਜਿੱਤ ਦਰਜ ਕੀਤੀ। ਅਭਿਸ਼ੇਕ ਨੇ ਇਸ ਤੋਂ ਪਹਿਲਾਂ 4.5 ਓਵਰ 'ਚ 15 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਬਲਤੇਜ ਨੇ 15 ਓਵਰ 'ਚ 17 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਸਿਧਾਰਤ ਕੌਲ ਨੇ 75 ਦੌੜਾਂ ਦੇ ਕੇ 2 ਵਿਕਟਾਂ ਲਈਆਂ ਜਿਸ ਨਾਲ ਹਰਿਆਣਾ ਦੀ ਟੀਮ ਲਗਾਤਾਰ ਦੂਜੀ ਪਾਰੀ 'ਚ ਅਸਫਲ ਰਹੀ। ਉਸ ਵਲੋਂ ਨਿਸ਼ਾਂਤ ਸਿੰਧੂ ਨੇ ਸਭ ਤੋਂ ਜ਼ਿਆਦਾ 57 ਦੌੜਾਂ ਬਣਾਈਆਂ। Facebook Page: https://www.facebook.com/factnewsnet See videos: https://www.youtube.com/c/TheFACTNews/videos The post ਪੰਜਾਬ ਨੇ ਹਰਿਆਣਾ ਨੂੰ 10 ਵਿਕਟਾਂ ਨਾਲ ਹਰਾਇਆ appeared first on The Fact News Punjabi. |