USA : ਡਾਕਟਰਾਂ ਨੇ ਪਹਿਲੀ ਵਾਰ ਇਨਸਾਨ ਦੇ ਸਰੀਰ ‘ਚ ਲਗਾਇਆ ਸੂਰ ਦਾ ਦਿਲ

ਵਾਸ਼ਿੰਗਟਨ : ਅਮਰੀਕਾ ਵਿੱਚ ਡਾਕਟਰਾਂ ਨੇ ਇਨਸਾਨ ਦੇ ਸਰੀਰ ਵਿੱਚ ਸੂਰ ਦਾ ਦਿਲ ਟਰਾਂਸਪਲਾਂਟ ਕਰਕੇ ਇੱਕ ਰਿਕਾਰਡ ਕਾਇਮ ਕਰ ਦਿੱਤਾ ਹੈ। ਸਰਜਨਾਂ ਨੇ ਇੱਕ ਜੈਨੇਟਿਕ ਤੌਰ ‘ਤੇ ਮਾਡੀਫਾਈ ਸੂਰ ਦੇ ਦਿਲ ਨੂੰ 57 ਸਾਲਾ ਵਿਅਕਤੀ ਵਿੱਚ ਸਫਲਤਾਪੂਰਵਕ ਟਰਾਂਸਪਲਾਂਟ ਕੀਤਾ।

ਯੂਨੀਵਰਸਿਟੀ ਆਫ ਮੈਰੀਲੈਂਡ ਮੈਡੀਕਲ ਸਕੂਲ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਇਤਿਹਾਸਕ ਟਰਾਂਸਪਲਾਂਟ ਸ਼ੁੱਕਰਵਾਰ ਨੂੰ ਕੀਤਾ ਗਿਆ। ਹਾਲਾਂਕਿ ਇਸ ਟਰਾਂਸਪਲਾਂਟ ਤੋਂ ਬਾਅਦ ਵੀ ਮਰੀਜ਼ ਦੀ ਬੀਮਾਰੀ ਦਾ ਇਲਾਜ ਫਿਲਹਾਲ ਤੈਅ ਨਹੀਂ ਹੈ। ਪਰ ਇਸ ਸਰਜਰੀ ਨੂੰ ਜਾਨਵਰਾਂ ਤੋਂ ਇਨਸਾਨਾਂ ਵਿਚ ਟਰਾਂਸਪਲਾਂਟ ਕਰਨ ਦੇ ਸਬੰਧ ਵਿਚ ਇਕ ਮੀਲ ਪੱਥਰ ਤੋਂ ਘੱਟ ਨਹੀਂ ਕਿਹਾ ਜਾ ਸਕਦਾ ਹੈ।

Pig heart transplant
Pig heart transplant

ਰਿਪੋਰਟਾਂ ਮੁਤਾਬਕ ਡੇਵਿਡ ਬੇਨੇਟ ਨਾਂ ਦੇ ਮਰੀਜ਼ ਵਿੱਚ ਕਈ ਗੰਭੀਰ ਬਿਮਾਰੀਆਂ ਅਤੇ ਖ਼ਰਾਬ ਸਿਹਤ ਕਾਰਨ ਮਨੁੱਖੀ ਦਿਲ ਦਾ ਟਰਾਂਸਪਲਾਂਟ ਨਹੀਂ ਹੋ ਸਕਿਆ। ਇਸ ਲਈ ਸੂਰ ਦਾ ਦਿਲ ਲਾਇਆ ਗਿਆ ਸੀ। ਇਸ ਗੱਲ ‘ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਸੂਰ ਦਾ ਦਿਲ ਉਸ ਦੇ ਸਰੀਰ ‘ਚ ਕਿਵੇਂ ਕੰਮ ਕਰ ਰਿਹਾ ਹੈ।

ਮੈਰੀਲੈਂਡ ਨਿਵਾਸੀ ਡੇਵਿਡ ਬੇਨੇਟ ਪਿਛਲੇ ਕਈ ਮਹੀਨਿਆਂ ਤੋਂ ਦਿਲ-ਫੇਫੜਿਆਂ ਦੀ ਬਾਈਪਾਸ ਮਸ਼ੀਨ ਰਾਹੀਂ ਮੰਜੇ ‘ਤੇ ਪਿਆ ਹੋਇਆ ਹੈ। ਉਸ ਦਾ ਕਹਿਣਾ ਹੈ, ‘ਮੇਰੇ ਕੋਲ ਦੋ ਹੀ ਬਦਲ ਸਨ, ਜਾਂ ਤਾਂ ਮੈਂ ਮਰ ਜਾਵਾਂ ਜਾਂ ਮੈਂ ਇਹ ਟਰਾਂਸਪਲਾਂਟ ਕਰਵਾ ਲਵਾਂ। ਮੈਂ ਜੀਣਾ ਚਾਹੁੰਦਾ ਹਾਂ ਮੈਂ ਜਾਣਦਾ ਹਾਂ ਕਿ ਇਹ ਹਨੇਰੇ ਵਿੱਚ ਤੀਰ ਚਲਾਉਣ ਵਰਗਾ ਹੈ, ਪਰ ਇਹ ਮੇਰੀ ਆਖਰੀ ਪਸੰਦ ਹੈ। ਉਸ ਨੇ ਕਿਹਾ ਕਿ ਮੈਂ ਠੀਕ ਹੋਣ ਤੋਂ ਬਾਅਦ ਮੰਜੇ ਤੋਂ ਉਠਣ ਲਈ ਉਤਸੁਕ ਹਾਂ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

ਤੁਹਾਨੂੰ ਦੱਸ ਦੇਈਏ ਕਿ ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ, ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਰਵਾਇਤੀ ਟਰਾਂਸਪਲਾਂਟ ਨਾ ਹੋਣ ਦੀ ਸਥਿਤੀ ਵਿੱਚ ਆਖਰੀ ਕੋਸ਼ਿਸ਼ ਵਜੋਂ ਇਸ ਐਮਰਜੈਂਸੀ ਟਰਾਂਸਪਲਾਂਟ ਨੂੰ ਮਨਜ਼ੂਰੀ ਦਿੱਤੀ ਸੀ। ਸਰਜਰੀ ਰਾਹੀਂ ਸੂਰ ਦਾ ਦਿਲ ਟਰਾਂਸਪਲਾਂਟ ਕਰਨ ਵਾਲੇ ਡਾਕਟਰ ਬਾਰਟਲੇ ਗ੍ਰਿਫਿਥ ਦਾ ਕਹਿਣਾ ਹੈ, ‘ਇਹ ਸਫਲ ਸਰਜਰੀ ਸੀ। ਇਸ ਨਾਲ ਅਸੀਂ ਅੰਗਾਂ ਦੀ ਕਮੀ ਦੀ ਸਮੱਸਿਆ ਨੂੰ ਹੱਲ ਕਰਨ ਦੀ ਦਿਸ਼ਾ ‘ਚ ਇਕ ਕਦਮ ਹੋਰ ਅੱਗੇ ਵਧ ਗਏ ਹਾਂ।

ਦਰਅਸਲ, ਲੰਬੇ ਸਮੇਂ ਤੋਂ ਇਹ ਮੰਨਿਆ ਜਾਂਦਾ ਸੀ ਕਿ ਸੂਰ ਦਾ ਦਿਲ ਮਨੁੱਖੀ ਦਿਲ ਨੂੰ ਟਰਾਂਸਪਲਾਂਟ ਕਰਨ ਲਈ ਢੁਕਵਾਂ ਸੀ। ਪਰ ਸੂਰ ਦੇ ਸੈੱਲ ਜਿਨ੍ਹਾਂ ਵਿੱਚ ਅਲਫ਼ਾ-ਗੈਲ ਨਾਮਕ ਇੱਕ ਸ਼ੂਗਰ ਸੈੱਲ ਸੀ, ਉਸ ਨੂੰ ਮਨੁੱਖੀ ਸਰੀਰ ਦੁਆਰਾ ਰੱਦ ਕੀਤੇ ਜਾਣ ਦਾ ਖ਼ਤਰਾ ਸੀ। ਅਜਿਹੀ ਸਥਿਤੀ ਵਿੱਚ, ਇਸ ਸਮੱਸਿਆ ਨੂੰ ਹੱਲ ਕਰਨ ਲਈ ਸੂਰ ਨੂੰ ਜੈਨੇਟਿਕ ਤੌਰ ‘ਤੇ ਸੋਧਿਆ ਗਿਆ ਤਾਂ ਜੋ ਉਹ ਇਹ ਵਿਸ਼ੇਸ਼ ਸੈੱਲ ਪੈਦਾ ਨਾ ਕਰ ਸਕੇ।

The post USA : ਡਾਕਟਰਾਂ ਨੇ ਪਹਿਲੀ ਵਾਰ ਇਨਸਾਨ ਦੇ ਸਰੀਰ ‘ਚ ਲਗਾਇਆ ਸੂਰ ਦਾ ਦਿਲ appeared first on Daily Post Punjabi.



source https://dailypost.in/latest-punjabi-news/pig-heart-transplant/
Previous Post Next Post

Contact Form