ਦਵਿੰਦਰ ਸਿੰਘ ਸੋਮਲ
ਪਿਛਲੇ ਕਈ ਦਿਨਾ ਤੋ ਯੂਕੇ ਦੀ ਸਿਆਸਤ ਦੇ ਗੜ “ਨੰਬਰ 10 ਡਾਊਨਿੰਗ ਸਟਰੀਟ” ਜੋ ਕੀ ਪ੍ਰਧਾਨਮੰਤਰੀ ਦਾ ਘਰ ਹੈ ਇਸ ਅੰਦਰ ਲੌਕਡਾਊਨ ਦੇ ਦਿਨਾਂ ‘ਚ ਹੋਈਆਂ ਕਥਿਤ ਇਕੱਤਰਤਾਵਾ (ਪਾਰਟੀਆ) ਰਾਜਨੀਤੀ ਅੰਦਰ ਚਰਚਾ ਦਾ ਮੁੱਖ ਵਿਸ਼ਾ ਹੈ।
ਮੀਡੀਆ ਵਿੱਚ ਬੀਤੇ ਵਰੇ ਦੇ ਅਖੀਰੀ ਮਹੀਨੀਆ ‘ਚ ਸਰਕਾਰ ਦੇ ਲੋਕਾ ਵਲੋ ਲੌਕਡਾਊਨ ਦੇ ਦਿਨਾ ਅੰਦਰ ਕੀਤੀਆ ਇਹਨਾਂ ਇਕੱਤਰਤਾਵਾ ਦਾ ਕਾਫੀ ਚਰਚਾ ਰਿਹਾ ਇਸੇ ਹੀ ਮਸਲੇ ਵਾਰੇ ਸੀਨੀਅਰ ਸਿਵਲ ਅਧਿਕਾਰੀ (senior civil servant) ਸੂ ਗਰੈ ਜਾਂਚ ਕਰ ਰਹੀ ਹੈ।
ਪਰ ਇੰਗਲਿਸ਼ ਸਿਆਸਤ ਅੰਦਰ ਭੂਚਾਲ ਤੱਦ ਆਇਆ ਜਦ ਤਿੰਨ ਦਿਨ ਪਹਿਲਾ itv news ਵਲੋ ਇੱਕ ਈਮੇਲ ਜੋ ਬੋਰਿਸ ਜੋਨਸਨ ਦੇ ਪ੍ਰਿੰਸੀਪਲ ਪਰਾਈਵੇਟ ਸੈਕਟਰੀ ਮਾਰਟਿਨ ਰਿਨੋਲਡਸ ਨੇ ਭੇਜੀ ਸੀ ਉਸਨੂੰ ਲੋਕਾ ਸਾਹਮਣੇ ਲਿਆਦਾ ਗਿਆ।
itv news ਦੀ ਇਸ ਰਿਪੋਰਟ ਅਨੁਸਾਰ ਇਹ ਈਮੇਲ 20 ਮਈ 2020 ਨੂੰ 10 ਡਾਊਨਿੰਗ ਅੰਦਰ ਕੰਮ ਕਰਨ ਵਾਲਿਆ 100 ਤੋ ਉੱਪਰ ਲੋਕਾ ਨੂੰ ਭੇਜੀ ਗਈ ਅਤੇ ਇਸ ਵਿੱਚ ਸ਼ਾਮ ਨੂੰ ਗਾਰਡਨ ‘ਚ ਆਕੇ ਚੰਗੇ ਮੌਸਮ ਦਾ ਆਨੰਦ ਲੇਣ ਲਈ ਆਖਿਆ ਗਿਆ।
ਇਸ ਈ ਮੇਲ ਅੰਦਰ ਕਿਹਾ ਗਿਆ ਸੀ ਸ਼ਾਮ ਨੂੰ ਛੇ ਵਜੇ ਇਕੱਠੇ ਹੋਣ ਸਮਾਜਿਕ ਦੂਰੀ ਰੱਖ ਪੀਣ socially distanced drinkes ਲਈ।
ਸਰਕਾਰ ਤੋ ਲਗਾਤਾਰ ਪੁੱਛਿਆ ਜਾ ਰਿਹਾ ਸੀ ਕੇ ਕੀ ਪੀਐਮ ਨੇ ਇਸ ਇਕੱਤਰਤਾ ਅੰਦਰ ਹਿੱਸਾ ਲਿਆ ਇਸਦੇ ਜਵਾਬ ਨੂੰ ਸਰਕਾਰ ਵਲੋ ਟਾਲਿਆ ਜਾ ਰਿਹਾ ਸੀ ਜਦਕਿ ਮੀਡੀਆ ਅਦਾਰੇ ਸਕਾਈ ਨਿਊਜ ਦਾ ਇਹ ਮੰਨਣਾ ਸੀ ਕੇ ਪੀਐਮ ਆਪਣੀ ਪਤਨੀ ਸਮੇਤ ਉਸ ਇਕੱਤਰਤਾ ‘ਚ ਸ਼ਾਮਿਲ ਹੋਏ ਸੰਨ।
ਬੀਤੇ ਕੱਲ ਬੁੱਧਵਾਰ ਨੂੰ ਪੀਐਮ ਬੋਰਿਸ ਜੋਨਸਨ ਨੇ ਹਾਊਸ ਆਫ ਕਾਮਨ ਅੰਦਰ ਸਵਾਲਾ ਦੇ ਜਵਾਬ ਦੇਣ ਆਉਣਾ ਸੀ ਇਸ ਲਈ ਸੁਭਾਬਕਿਨ ਹੀ ਉਹਨਾਂ ਨੂੰ ਇਸਦਾ ਜਵਾਬ ਦੇਣਾ ਪੈਣਾ ਸੀ।
ਪੀਐਮ ਨੇ ਹਾਊਸ ਆਫ ਕਾਮਨ ਅੰਦਰ 20 may 2020 ਦੀ ਇਕੱਤਰਤਾ ਵਾਰੇ ਬੋਲਦਿਆ ਕਿਹਾ ਕੀ
“ਮੈ ਉਸ ਇਕੱਠ ਅੰਦਰ ਉਸਨੂੰ ਕੰਮ ਨਾਲ ਸਬੰਧਿਤ ਮੰਨਕੇ ਹੀ ਉੱਥੇ ਗਿਆ ਸੀ ਜਿਹੜੇ ਮੇਰੇ ਨਾਲ ਕੰਮ ਕਰਦੇ ਉਹਨਾਂ ਦਾ ਧੰਨਵਾਦ ਕਰਨ।ਉਹਨਾਂ ਕਿਹਾ ਕੇ ਹੁਣ ਜਦ ਮੈ ਉਸ ਘਟਨਾ ਵਾਰੇ ਸੋਚਦਾ ਤਾਂ ਮੈਨੂੰ ਲੱਗਦਾ ਕੇ ਬਹਿਤਰ ਸੀ ਮੈ ਸਾਰੇ ਸਟਾਫ ਨੂੰ ਵਾਪਿਸ ਬੁਲਾ ਦਿੰਦਾ ਮੈਨੂ ਉਹਨਾਂ ਨੂੰ ਧੰਨਵਾਦ ਕਹਿਣ ਲਈ ਕੋਈ ਹੋਰ ਤਰੀਕਾ ਲੱਭ ਲੇਣਾ ਚਾਹੀਦਾ ਸੀ ਹਾਂਲਾਕਿ ਕਿਹਾ ਜਾ ਸਕਦਾ ਸੀ ਕੇ ਤਕਨੀਕੀ ਤੌਰ ਤੇ ਸਬ ਕੁਝ ਨਿਯਮਾ ਦੇ ਅੰਦਰ ਹੀ ਹੈ ਪਰ ਲੱਖਾ ਹੀ ਲੋਕ ਹੋਣਗੇ ਜੋ ਇਸ ਨੂੰ ਇਸ ਤਰੀਕੇ ਨਾਲ ਨਹੀ ਲੇਣਗੇ”।
ਪੀਐਮ ਬੌਰਿਸ ਜੋਨਸਨ ਨੇ ਕਿਹਾ ਕੀ ਉਹ ਉਸ ਜਨਤਾ ਦੇ ਗੁੱਸੇ ਨੂੰ ਸਮਝਦੇ ਨੇ ਜਿਹਨਾਂ ਨੇ ਇਸ ਮਹਾਂਮਾਰੀ ਅੰਦਰ extraordinary ਆਸਧਾਰਨ ਕੁਰਬਾਨੀਆ ਦਿੱਤੀਆ ਨੇ ਜਦ ਉਹਨਾਂ ਨੂੰ ਮਹਿਸੂਸ ਹੋਵੇ ਕੇ ਜੋ ਉਹਨਾਂ ਲਈ ਨਿਯਮ ਬਣਾਉਦੇ ਨੇ ਉਹ ਆਪ ਉਹਨਾਂ ਤੇ ਖਰਾ ਨਹੀ ਉੱਤਰਦੇ। ਉਹਨਾਂ ਨੇ ਇਸ ਲਈ ਮੁਆਫੀ ਵੀ ਮੰਗੀ।
ਵਿਰੋਧੀ ਧਿਰ ਦੇ ਅਸਤੀਫੇ ਦੇ ਸਵਾਲਾ ਤੇ ਪੀਐਮ ਨੇ ਕਿਹਾ ਕੇ ਸਾਨੂੰ ਇਸ ਸਾਰੇ ਮਸਲੇ ਉੱਤੇ ਸੂ ਗ੍ਰੈ ਵਲੋ ਜੋ ਜਾਂਚ ਕੀਤੀ ਜਾ ਰਹੀ ਹੈ ਉਸਦੇ ਨਤੀਜੇ ਦਾ ਇੰਤਜਾਰ ਕਰਨਾ ਚਾਹੀਦਾ।ਜਿੱਥੇ ਵਿਰੋਧੀਆ ਵਲੋ ਪੀਐਮ ਤੋ ਉਸਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਜਨਤਕ ਤੋਰ ਤੇ ਚਾਰ ਸੱਤਾਧਾਰੀ ਧਿਰ ਦੇ MPS ਨੇ ਵੀ ਪੀਐਮ ਨੂੰ ਕੁਰਸੀ ਛੱਡਣ ਲਈ ਕਿਹਾ ਹੈ ਹਾਂਲਾਕਿ ਇੱਕ ਮੀਡੀਆ ਰਿਪੋਰਟ ਅਨੁਸਾਰ ਇੱਕ ਵੱਡਾ ਨੰਬਰ ਪੱਤਰਕਾਰਾ ਕੋਲ ਆਪਣੀ ਨਿਰਾਸ਼ਾ ਜ਼ਾਹਿਰ ਕਰ ਰਿਹਾ ਪਰ ਜਨਤਕ ਤੌਰ ਤੇ ਸਾਹਮਣੇ ਨਹੀੰ।ਜਿਕਰਯੋਗ ਹੈ ਕੀ ਬੀਤੇ ਕੱਲ ਕਈ ਕੈਬਨਿਟ ਮੰਤਰੀ ਸੋਸ਼ਲ ਮੀਡੀਆ ਉੱਤੇ ਪੀਐਮ ਦੇ ਹੱਕ ਚ ਵੀ ਨਿੱਤਰੇ ਨੇ। ਜਿਹਨਾਂ ਵਿੱਚ ਚਾਂਸਲਰ(ਖਜਾਨਾ ਮੰਤਰੀ) ਰਿਸ਼ੀ ਸੋਨਕ ਵੀ ਨੇ। ਰਿਸ਼ੀ ਸੋਨਕ ਦਾ ਪੀਐਮ ਦੇ ਹੱਕ ‘ਚ ਟਵੀਟ ਕਰਨਾ ਇਸ ਲਈ ਅਹਿਮ ਹੈ ਕਿਉਕਿ ਕੱਲ ਜਦ ਪੀਐਮ ਜੋਨਸਨ ਪਾਰਲੀਮੈਂਟ ਅੰਦਰ ਵਿਰੋਧੀਆ ਦੇ ਤਿੱਖੇ ਸਵਾਲਾ ਦੇ ਨਿਸ਼ਾਨੇ ਤੇ ਸੰਨ ਉਸ ਸਮੇ ਮਿਸਟਰ ਸੋਨਕ ਪਾਰਲੀਮਾਨ ਅੰਦਰ ਹਾਜ਼ਿਰ ਨਹੀ ਸੰਨ ਜਿਸਨੇ ਕਈ ਤਰਾ ਦੀਆ ਚਰਚਾਵਾ ਨੂੰ ਜਨਮ ਦਿੱਤਾ ਪਰ ਚਾਂਸਲਰ ਨੇ ਟਵੀਟ ‘ਚ ਕਿਹਾ ਕੇ ਮੈ ਕੱਲ ਆਪਣੇ ਕੰਮ ‘ਚ ਹੀ ਵਿਆਸਤ ਸੀ।
ਜਿਸ ਤਰੀਕੇ ਨਾਲ ਪੀਐਮ ਦੇ ਅਸਤੀਫੇ ਦੀ ਮੰਗ ਵਧ ਰਹੀ ਹੈ ਆਉਣ ਵਾਲੇ ਕੁਝ ਦਿਨ ਇੰਗਲਿਸ਼ ਸਿਆਸਤ ਲਈ ਅਹਿਮ ਰਹਿਣਗੇ।
ਕਾਬਿਲ ਏ ਜ਼ਿਕਰ ਹੈ ਕੀ ਕੁਝ ਮਾਹ ਪਹਿਲਾ ਹੀ ਤਤਕਾਲੀ ਸਿਹਤ ਸਕੱਤਰ ਯੂਕੇ ਮੈਟ ਹੈਨਕੋਕ ਨੂੰ ਵੀ ਲੌਕਡਾਊਨ ਨਿਯਮਾ ਦੀ ਉਲੰਘਣਾ ਕਾਰਣ ਆਹੁਦੇ ਤੋ ਅਸਤੀਫਾ ਦੇਣਾ ਪਿਆ ਸੀ।
The post ਸਿਰੇ ਦੀ ਠੰਡ ‘ਚ UK ਦੀ ਸਿਆਸਤ ਅੰਦਰ ਸਿਰੇ ਦੀ ਗਰਮੀ…! first appeared on Punjabi News Online.
source https://punjabinewsonline.com/2022/01/14/%e0%a8%b8%e0%a8%bf%e0%a8%b0%e0%a9%87-%e0%a8%a6%e0%a9%80-%e0%a8%a0%e0%a9%b0%e0%a8%a1-%e0%a8%9a-uk-%e0%a8%a6%e0%a9%80-%e0%a8%b8%e0%a8%bf%e0%a8%86%e0%a8%b8%e0%a8%a4-%e0%a8%85%e0%a9%b0%e0%a8%a6/