UK : ਬੋਰਿਸ ਜਾਨਸਨ ‘ਤੇ ਪ੍ਰਧਾਨ ਮੰਤਰੀ ਅਹੁਦਾ ਛੱਡਣ ਦਾ ਵਧਿਆ ਦਬਾਅ, ਰਿਸ਼ੀ ਸੁਨਾਕ ਬਣ ਸਕਦੇ ਨੇ ਬ੍ਰਿਟੇਨ ਦੇ PM

ਕੋਰੋਨਾ ਲਾਕਡਾਊਨ ਵਿਚ ਸ਼ਰਾਬ ਪਾਰਟੀ ਤੇ ਫਿਰ ਸੰਸਦ ਵਿਚ ਜ਼ਬਹਦਸਤੀ ਮਾਫੀ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ ‘ਤੇ ਅਸਤੀਫੇ ਦਾ ਦਬਾਅ ਵੱਧ ਰਿਹਾ ਹੈ। ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਾਕ ਪਹਿਲੀ ਪਸੰਦ ਬਣ ਕੇ ਉਭਰੇ ਹਨ। ਉਨ੍ਹਾਂ ਦੀ ਕੰਜਰਵੇਟਿਵ ਪਾਰਟੀ ਦੇ ਯੁਗਾਵ ਪੋਲ ਸਰਵੇ ਵਿਚ 46 ਫੀਸਦੀ ਲੋਕਾਂ ਨੇ ਮੰਨਿਆ ਕਿ ਸੁਨਾਕ ਜਾਨਸਨ ਤੋਂ ਬੇਹਤਰ ਪੀਐੱਮ ਸਾਬਤ ਹੋ ਸਕਦੇ ਹਨ। ਸੁਨਾਕ ਪ੍ਰਧਾਨ ਮੰਤਰੀ ਬਣਨਦੇ ਹਨ ਤਾਂ ਮਈ 2024 ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਕੰਜਰਵੇਟਿਵ ਪਾਰਟੀ ਨੂੰ ਜ਼ਿਆਦਾ ਸੀਟਾਂ ਮਿਲ ਸਕਦੀਆਂ ਹਨ।

ਕੰਜ਼ਰਵੇਟਿਵ ਪਾਰਟੀ ਦੇ ਹੀ 10 ‘ਚੋਂ 6 ਵੋਟਰਾਂ ਨੇ ਜਾਨਸਨ ਦੀ ਕਾਰਜਪ੍ਰਣਾਲੀ ਨੂੰ ਖਰਾਬ ਦੱਸਿਆ। ਜਾਨਸਨ ਦੀ ਲੋਕਪ੍ਰਿਯਤਾ ਘੱਟ ਕੇ 36 ਫੀਸਦੀ ਰਹਿ ਗਈ ਹੈ। ਜਾਨਸਨ ਦੀ ਲੋਕਪ੍ਰਿਯਤਾ ਵਿਚ ਕਮੀ ਜੁਲਾਈ 2020 ਤੋਂ ਬਾਅਦ ਵਧੀ ਹੈ। ਇਸ ਦੌਰਾਨ ਹੋਏ ਸਰਵੇ ‘ਚ ਜਾਨਸਨ ਨੂੰ ਆਪਣੀਪਾਰਟੀ ਦੇ 85 ਫੀਸਦੀ ਵੋਟਰਾਂ ਦਾ ਸਮਰਥਨ ਮਿਲਿਆ ਸੀ। ਸਰਵੇ ਵਿਚ ਇੱਕ-ਤਿਹਾਈ ਵੋਟਰਾਂ ਦਾ ਕਹਿਣਾ ਹੈ ਕਿ ਜਾਨਸਨ ਅਹੁਦਾ ਛੱਡ ਦੇਣ। ਜਾਨਸਨ ਵੱਲੋਂ ਲੋਕਡਾਊਨ ਪਾਰਟੀ ਦੀ ਗੱਲ ਕਬੂਲਣ ਤੋਂ ਬਾਅਦ ਬ੍ਰਿਟੇਨ ਦੇ ਸਿਹਤ ਸਕੱਤਰ ਜੋਨਾਥਨ ਟੈਨ ਨੇ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ।

ਸੁਨਾਕ ਦੇ ਫਰੰਟ ਰਨਰ ਬਣਨ ਦੇ 4 ਮੁੱਖ ਕਾਰਨ ਹਨ। ਕੋਰੋਨਾ ਕਾਲ ਦੌਰਾਨ ਦੇਸ਼ ਨੂੰ ਆਰਥਿਕ ਮੰਦੀ ਤੋਂ ਸਫਲਤਾਪੂਰਵਕ ਉਭਾਰਿਆ। ਸਾਰੇ ਵਰਗਾਂ ਨੂੰ ਖੁਸ਼ ਕੀਤਾ। 2020 ਵਿਚ ਹੋਟਲ ਇੰਡਸਟਰੀ ਨੂੰ ਈਟ ਆਊਟ ਟੂ ਹੈਲਪ ਆਊਟ ਸਕੀਮ ਤੋਂ ਸਵਾ 15 ਕਰੋੜ ਦੀ ਮਦਦ ਦਿੱਤੀ। ਮੁਲਾਜ਼ਮਾਂ ਤੇ ਸਵੈ-ਰੋਜ਼ਗਾਰ ਵਾਲੇ ਲੋਕਾਂ ਨੂੰ ਅਗਸਤ 2021 ਵਿਚ 2 ਲੱਖ ਰੁਪਏਦੀ ਸਹਾਇਤਾ ਰਕਮ ਦਿੱਤਾ। ਬ੍ਰਿਟੇਨ ਵਿਚ ਕੋਰੋਨਾ ਦੀ ਮੌਜੂਦਾ ਲਹਿਰ ਦੌਰਾਨ ਸਮੁੱਚੀ ਟੂਰਿਜ਼ਮ ਇੰਡਸਟਰੀ ਨੂੰ 10 ਹਜ਼ਾਰ ਕਰੋੜ ਦਾ ਪੈਕੇਜ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੀ ਬੋਰਿਸ ਦੇ ਅਸਤੀਫੇ ਤੋਂ ਬਾਅਦ ਪੀ. ਐੱਮ. ਅਹੁਦੇ ਲਈ ਦਾਅਵੇਦਾਰ ਹੋ ਸਕਦੀ ਹੈ। ਦੱਖਣ ਪੰਥੀ ਵਿਚਾਰਧਾਰਾ ਪਟੇਲ ਪ੍ਰਵਾਸੀਆਂ ਨੂੰ ਸ਼ਰਨ ਦੇਣ ਦੇ ਖਿਲਾਫ ਰਹੀ ਹੈ। ਯੂਗਾਵ ਪੋਲ ਦੇ ਵੀਰਵਾਰ ਨੂੰ ਆਏ ਨਤੀਜਿਆਂ ਵਿਚ ਬ੍ਰਿਟੇਨ ਵਿਚ ਵਿਰੋਧੀ ਲੇਬਰ ਪਾਰਟੀ ਨੂੰ ਕੰਜ਼ਰਵੇਟਿਵ ਤੋਂ 10 ਫੀਸਦੀ ਦੀ ਬੜ੍ਹਤ ਮਿਲੀ ਹੈ। ਕੰਜ਼ਰਵੇਟਿਵ ਨੂੰ 28 ਫੀਸਦੀ ਜਦੋਂ ਕਿ ਲੇਬਰ ਪਾਰਟੀ ਨੂੰ 38 ਫੀਸਦੀ ਸਮਰਥਨ ਮਿਲਿਆ ਹੈ।

The post UK : ਬੋਰਿਸ ਜਾਨਸਨ ‘ਤੇ ਪ੍ਰਧਾਨ ਮੰਤਰੀ ਅਹੁਦਾ ਛੱਡਣ ਦਾ ਵਧਿਆ ਦਬਾਅ, ਰਿਸ਼ੀ ਸੁਨਾਕ ਬਣ ਸਕਦੇ ਨੇ ਬ੍ਰਿਟੇਨ ਦੇ PM appeared first on Daily Post Punjabi.



source https://dailypost.in/latest-punjabi-news/great-pressure-on/
Previous Post Next Post

Contact Form