Omicron ਦੀ ਲਪੇਟ 'ਚ ਆਏ ਪ੍ਰਕਾਸ਼ ਸਿੰਘ ਬਾਦਲ Jan 24th 2022, 07:34, by Narinder Jagga ਫ਼ੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 24 ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਵਾਰ ਫਿਰ ਬੁਖਾਰ ਹੋ ਗਿਆ ਹੈ। ਇਸ ਲਈ ਹੁਣ ਉਨ੍ਹਾ ਨੂੰ ਦੋ ਦਿਨ ਹੋਰ DMC ਹਸਪਤਾਲ ਵਿਚ ਬਿਤਾਉਣੇ ਪੈਣਗੇ। ਬੀਤੇ ਦਿਨੀਂ ਪਹਿਲਾ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਅਤੇ ਉਹ ਪਾਜ਼ਿਟਿਵ ਹੋਣ ਕਾਰਨ ਉਸ ਹਸਪਤਾਲ ਵਿਚ ਹੀ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਡਾਕਟਰ ਵਿਸ਼ਵਮੋਹਨ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋਇਆ ਹੈ ਪਰ ਉਨ੍ਹਾਂ ਨੂੰ ਇਕ ਵਾਰ ਫਿਰ ਬੁਖਾਰ ਹੋ ਗਿਆ। ਜਿਸ ਕਾਰਨ ਉਸ ਨੂੰ ਅਜੇ ਤਕ ਛੁੱਟੀ ਨਹੀਂ ਦਿਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਥੋੜਾ ਜਿਹਾ ਇਨਫ਼ੈਕਸ਼ਨ ਹੈ, ਇਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਉਨਾਂ ਦੀ ਜੀਨੋਮ ਸੀਕਵੈਂਸਿੰਗ ਚੰਡੀਗੜ੍ਹ ਦੇ ਇਨਟੇਕ ਵਿਚ ਕੀਤੀ ਗਈ ਸੀ, ਜਿਸ ਵਿਚ ਉਮੀਕਰੋਨ ਨਿਕਲਿਆ ਸੀ। ਉਸ ਦੀ ਹਾਲਤ ਹੁਣ ਸਥਿਰ ਬਣੀ ਹੋਈ ਹੈ। Facebook Page: https://www.facebook.com/factnewsnet See videos:https://www.youtube.com/c/TheFACTNews/videos The post Omicron ਦੀ ਲਪੇਟ 'ਚ ਆਏ ਪ੍ਰਕਾਸ਼ ਸਿੰਘ ਬਾਦਲ appeared first on The Fact News Punjabi. |