ਅਲ-ਹਸਾਕਾ ਜੇਲ੍ਹ ‘ਤੇ ISIS ਦਾ ਅੱਤਵਾਦੀ ਹਮਲਾ, 136 ਦੀ ਮੌਤ; 84 ਅੱਤਵਾਦੀ ਸਨ ਸ਼ਾਮਲ

ਸੀਰੀਆ ਵਿੱਚ ਇਸਲਾਮਿਕ ਸਟੇਟ (ਆਈ.ਐਸ.ਆਈ.ਐਸ.) ਦੇ ਅੱਤਵਾਦੀਆਂ ਅਤੇ ਕੁਰਦ ਬਲਾਂ ਵਿਚਕਾਰ ਚਾਰ ਦਿਨਾਂ ਤੱਕ ਚੱਲੇ ਸੰਘਰਸ਼ ਵਿੱਚ ਐਤਵਾਰ ਤੱਕ 136 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਤਵਾਦੀਆਂ ਅਤੇ ਕੁਰਦ ਫੌਜ ਵਿਚਾਲੇ ਵੀਰਵਾਰ ਨੂੰ ਲੜਾਈ ਸ਼ੁਰੂ ਹੋਈ ਸੀ। ਆਈਐਸਆਈਐਸ ਦੇ 100 ਤੋਂ ਵੱਧ ਅੱਤਵਾਦੀਆਂ ਨੇ ਆਪਣੇ ਸਾਥੀਆਂ ਨੂੰ ਛੁਡਾਉਣ ਲਈ ਸੀਰੀਆ ਦੇ ਅਲ-ਹਸਾਕਾ ਸ਼ਹਿਰ ਦੀ ਘਵੇਰਨ ਜੇਲ੍ਹ ‘ਤੇ ਹਮਲਾ ਕੀਤਾ। ਜਿਸ ਤੋਂ ਬਾਅਦ ਕੁਰਦ ਬਲਾਂ ਨੇ ਉਨ੍ਹਾਂ ‘ਤੇ ਜਵਾਬੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਬ੍ਰਿਟੇਨ ਦੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਅਨੁਸਾਰ, ਆਈਐਸਆਈਐਸ ਦੇ ਲੜਾਕਿਆਂ ਨੇ ਜੇਲ੍ਹ ‘ਤੇ ਹਮਲਾ ਕੀਤਾ, ਉਨ੍ਹਾਂ ਨੇ ਆਪਣੇ ਕਈ ਸਾਥੀਆਂ ਨੂੰ ਛੁਡਵਾ ਲਿਆ ਅਤੇ ਹਥਿਆਰ ਵੀ ਲੁੱਟ ਲਏ। ਮਾਹਿਰਾਂ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਇੱਕ ਵਾਰ ਫਿਰ ਸੀਰੀਆ ਵਿੱਚ ਆਪਣੀ ਪਕੜ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ਦੇ ਮਹੀਨਿਆਂ ‘ਚ ਇਸ ਨਾਲ ਜੁੜੇ ਕਈ ‘ਸਲੀਪਰ ਸੈੱਲ’ ਵੀ ਸਰਗਰਮ ਹੋ ਗਏ ਹਨ।

ISIS terrorist attack
ISIS terrorist attack

ਕੁਰਦ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਨੇ ਐਤਵਾਰ ਨੂੰ ਕਿਹਾ- ਜੇਲ੍ਹ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਅੱਤਵਾਦੀ ਹੁਣ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿ ਸਕਣਗੇ। ਰਿਪੋਰਟਾਂ ਮੁਤਾਬਕ ਇਸ ਲੜਾਈ ‘ਚ ਹੁਣ ਤੱਕ 84 ISIS ਅੱਤਵਾਦੀ ਅਤੇ 45 ਕੁਰਦ ਲੜਾਕੇ ਮਾਰੇ ਜਾ ਚੁੱਕੇ ਹਨ। ਜਾਨ ਗਵਾਉਣ ਵਾਲਿਆਂ ਵਿੱਚ 7 ​​ਨਾਗਰਿਕ ਵੀ ਸ਼ਾਮਲ ਹਨ। ਯੂਨੀਸੇਫ ਨੇ ਐਤਵਾਰ ਨੂੰ ਹਿਰਾਸਤ ਵਿਚ ਲਏ ਗਏ 850 ਨਾਬਾਲਗਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਕੁਰਦ ਅਧਿਕਾਰੀਆਂ ਮੁਤਾਬਕ ਸ਼ਹਿਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ 50 ਤੋਂ ਵੱਧ ਦੇਸ਼ਾਂ ਦੇ ਅਪਰਾਧੀਆਂ ਨੂੰ ਰੱਖਿਆ ਗਿਆ ਹੈ। ਇਨ੍ਹਾਂ ‘ਚ ਇਸਲਾਮਿਕ ਸਟੇਟ ਦੇ 12 ਹਜ਼ਾਰ ਤੋਂ ਵੱਧ ਅੱਤਵਾਦੀ ਸ਼ਾਮਲ ਹਨ। ਅੱਤਵਾਦੀਆਂ ਦੇ ਹਮਲੇ ਤੋਂ ਪਹਿਲਾਂ ਹੀ ਜੇਲ ਦੇ ਅੰਦਰ ਹੰਗਾਮਾ ਸ਼ੁਰੂ ਹੋ ਗਿਆ ਸੀ। ਜਿਸ ਵਿਚ ਕੁਝ ਕੈਦੀ ਮਾਰੇ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਅਲ-ਹਸਾਕਾ ਜੇਲ੍ਹ ‘ਤੇ ISIS ਦਾ ਅੱਤਵਾਦੀ ਹਮਲਾ, 136 ਦੀ ਮੌਤ; 84 ਅੱਤਵਾਦੀ ਸਨ ਸ਼ਾਮਲ appeared first on Daily Post Punjabi.



source https://dailypost.in/news/international/isis-terrorist-attack/
Previous Post Next Post

Contact Form