ਕੋਰੋਨਾਵਾਇਰਸ ਨੇ ਵਧਾਇਆ ਅਮੀਰ ਗ਼ਰੀਬ ਦਾ ਪਾੜਾ : ਰਿਪੋਰਟ

ਕੋਰੋਨਾਵਾਇਰਸ ਨੇ ਦੇਸ਼ ਅਤੇ ਦੁਨੀਆਂ ਵਿੱਚ ਅਮੀਰ ਅਤੇ ਗ਼ਰੀਬ ਦੇ ਵਿਚਕਾਰ ਪਾੜੇ ਨੂੰ ਹੋਰ ਵੱਡਾ ਕੀਤਾ ਹੈ। ਔਕਸਫੈਮ ਰਿਪੋਰਟ ਅਨੁਸਾਰ ਦੁਨੀਆਂ ਦੇ ਦਾ ਸਭ ਤੋਂ ਅਮੀਰ ਲੋਕਾਂ ਦੀ ਦੌਲਤ ਵਿੱਚ ਵਾਧਾ ਹੋਇਆ ਹੈ। ਵਰਲਡ ਬੈਂਕ ਮੁਤਾਬਕ ਕਰੋੜਾਂ ਲੋਕ ਮਹਾਂਮਾਰੀ ਦੌਰਾਨ ਗ਼ਰੀਬੀ ਰੇਖਾ ਤੋਂ ਹੇਠਾਂ ਆਏ ਹਨ। ਔਕਸਫੈਮ ਮੁਤਾਬਕ ਭਾਰਤ ਵਿੱਚ ਗੌਤਮ ਅਡਾਨੀ ਦੀ ਦੌਲਤ ਅੱਠ ਗੁਣਾ ਤਕ ਵਧੀ ਹੈ। ਏਲਾਨ ਮਸਕ ਦੀ ਆਮਦਨ ਵਿੱਚ ਮਹਾਂਮਾਰੀ ਦੇ 20 ਮਹੀਨਿਆਂ ਦੌਰਾਨ ਦਸ ਗੁਣਾ ਵਾਧਾ ਹੋਇਆ ਹੈ। ਇਸ ਨਾਲ ਹੀ ਐਮਾਜੋਨ ਦੇ ਜੈਫ਼ ਬੇਜ਼ੋਸ ਫੇਸਬੁੱਕ ਦੇ ਮਾਰਕ ਜ਼ਕਰਬਰਗ ਅਤੇ ਮਾਈਕਰੋਸਾਫਟ ਦੇ ਬਿਲ ਗੇਟਸ ਦੀ ਦੌਲਤ ਵੀ ਕਈ ਗੁਣਾ ਵਧੀ ਹੈ।
ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ 84% ਘਰਾਂ ਦੀ ਆਮਦਨੀ ਘੱਟ ਗਈ ਹੈ ਪਰ ਅਰਬਪਤੀਆਂ ਦੀ ਗਿਣਤੀ ਵਧੀ ਹੈ। ਇਸ ਦਾ ਸਭ ਤੋਂ ਵੱਧ ਅਸਰ ਔਰਤਾਂ ‘ਤੇ ਪਿਆ ਹੈ ਜਿਨ੍ਹਾਂ ਦੀ ਆਮਦਨੀ ਵਿੱਚ 59 ਲੱਖ ਕਰੋੜ ਦਾ ਘੱਟ ਹੋਇਆ ਹੈ। ਕੰਮਕਾਜ ਵਾਲੀ ਜਗ੍ਹਾ ‘ਤੇ 2019 ਦੇ ਮੁਕਾਬਲੇ 1.3 ਕਰੋੜ ਔਰਤਾਂ ਦੀ ਘਾਟ ਦੇਖੀ ਗਈ ਹੈ।
ਔਕਸਫੈਮ ਰਿਪੋਰਟ ਮੁਤਾਬਕ ਹੀ ਭਾਰਤ ਵਿੱਚ ਅਰਬਪਤੀ ਲੋਕਾਂ ਦੀ ਗਿਣਤੀ 102 ਤੋਂ ਵਧ ਕੇ 142 ਹੋ ਗਈ ਹੈ। ਰਿਪੋਰਟ ਮੁਤਾਬਕ ਭਾਰਤ ਵਿੱਚ ਹੈਲਥ ਕੇਅਰ ਬਜਟ 10% ਘਟਿਆ ਹੈ। ਇਸ ਰਿਪੋਰਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਭਾਰਤ ਵਿੱਚ ਸੂਬਾ ਸਰਕਾਰਾਂ ਉੱਪਰ ਕੋਰੋਨਾਵਾਇਰਸ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਛੱਡ ਦਿੱਤੀ ਗਈ ਸੀ ਜਿਨ੍ਹਾਂ ਕੋਲ ਮਨੁੱਖੀ ਅਤੇ ਆਰਥਿਕ ਸੋਮਿਆਂ ਦੀ ਕਮੀ ਹੈ।

The post ਕੋਰੋਨਾਵਾਇਰਸ ਨੇ ਵਧਾਇਆ ਅਮੀਰ ਗ਼ਰੀਬ ਦਾ ਪਾੜਾ : ਰਿਪੋਰਟ first appeared on Punjabi News Online.



source https://punjabinewsonline.com/2022/01/17/%e0%a8%95%e0%a9%8b%e0%a8%b0%e0%a9%8b%e0%a8%a8%e0%a8%be%e0%a8%b5%e0%a8%be%e0%a8%87%e0%a8%b0%e0%a8%b8-%e0%a8%a8%e0%a9%87-%e0%a8%b5%e0%a8%a7%e0%a8%be%e0%a8%87%e0%a8%86-%e0%a8%85%e0%a8%ae%e0%a9%80/
Previous Post Next Post

Contact Form