ਕੋਰੋਨਾ ਦੇ ਵੱਖ-ਵੱਖ ਲੱਛਣਾਂ ਅਤੇ ਪ੍ਰਭਾਵਾਂ ਤੋਂ ਲਗਭਗ ਹਰ ਕੋਈ ਜਾਣੂ ਹੈ। ਪਿਛਲੇ ਦੋ ਸਾਲਾਂ ਤੋਂ ਇਸ ਬਾਰੇ ਇੰਨਾ ਕੁਝ ਦੇਖਿਆ ਜਾਂ ਸੁਣਿਆ ਗਿਆ ਹੈ ਕਿ ਬਹੁਤੀਆਂ ਗੱਲਾਂ ਮਨ ਵਿਚ ਚੰਗੀ ਤਰ੍ਹਾਂ ਬੈਠ ਗਈਆਂ ਹਨ। ਪਰ ਕੋਰੋਨਾ ਨੂੰ ਲੈ ਕੇ ਅਮਰੀਕਾ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਦਾਅਵਾ ਬਹੁਤ ਹੀ ਅਜੀਬ ਅਤੇ ਹੈਰਾਨ ਕਰਨ ਵਾਲਾ ਹੈ।
ਰਿਪੋਰਟ ਮੁਤਾਬਕ ਪੌਡਕਾਸਟ ‘ਤੇ ਆਪਣੀ ਪੀੜਾ ਬਿਆਨ ਕਰਦੇ ਹੋਏ ਇਸ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਉਸ ਦਾ ਪ੍ਰਾਈਵੇਟ ਪਾਰਟ ਛੋਟਾ ਹੋ ਗਿਆ ਹੈ। ਆਦਮੀ ਨੇ ਕਿਹਾ, ‘ਮੈਂ 30 ਸਾਲ ਦਾ ਹਾਂ। ਮੈਂ ਪਿਛਲੇ ਸਾਲ ਜੁਲਾਈ ਵਿੱਚ ਕੋਰੋਨਾ ਸੰਕਰਮਿਤ ਹੋ ਗਿਆ ਸੀ। ਇਲਾਜ ਤੋਂ ਬਾਅਦ ਜਦੋਂ ਮੈਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਦੇਖਿਆ ਕਿ ਮੇਰਾ ਪ੍ਰਾਈਵੇਟ ਪਾਰਟ ਪਹਿਲਾਂ ਨਾਲੋਂ ਛੋਟਾ ਹੋ ਗਿਆ ਹੈ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਮੈਨੂੰ ਇਰੈਕਟਾਈਲ ਡਿਸਫੰਕਸ਼ਨ ਸੀ, ਜੋ ਕਿ ਕੁਝ ਦਵਾਈਆਂ ਨਾਲ ਠੀਕ ਹੋ ਗਿਆ ਸੀ ਪਰ ਇਹ ਨਵੀਂ ਸਮੱਸਿਆ ਪੈਦਾ ਹੋ ਗਈ ਹੈ।
ਵਿਅਕਤੀ ਨੇ ਅੱਗੇ ਕਿਹਾ ਕਿ ਸੰਕਰਮਿਤ ਹੋਣ ਤੋਂ ਪਹਿਲਾਂ ਮੇਰੇ ਪ੍ਰਾਈਵੇਟ ਪਾਰਟ ਦਾ ਆਕਾਰ ਆਮ ਸੀ, ਪਰ ਹੁਣ ਇਹ ਹਿੱਸਾ ਪਹਿਲਾਂ ਦੇ ਮੁਕਾਬਲੇ ਥੋੜ੍ਹਾ ਸੁੰਗੜ ਗਿਆ ਹੈ। ਇਹ ਸ਼ਾਇਦ ਵੈਸਕੁਲਰ ਡੈਮੇਜ ਕਾਰਨ ਹੈ ਅਤੇ ਮੇਰੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਹਮੇਸ਼ਾ ਰਹੇਗੀ। ਇਸ ਦੇ ਨਾਲ ਹੀ ਪੋਡਕਾਸਟ ‘ਤੇ ਬੋਲਦੇ ਹੋਏ ਯੂਐਸ ਯੂਰੋਲੋਜਿਸਟ ਐਸ਼ਲੇ ਵਿੰਟਰ ਐਮਡੀ ਨੇ ਕਿਹਾ ਕਿ ਇਹ ਸੱਚ ਹੈ ਕਿ ਇਰੈਕਟਾਈਲ ਡਿਸਫੰਕਸ਼ਨ ਕਾਰਨ ਪ੍ਰਾਈਵੇਟ ਪਾਰਟ ਛੋਟਾ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ, ‘ਈਰੈਕਟਾਈਲ ਡਿਸਫੰਕਸ਼ਨ ‘ਚ ਤੁਹਾਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਪ੍ਰਾਈਵੇਟ ਪਾਰਟ ਆਪਣੇ ਆਪ ‘ਚ ਖਿਚਾਅ ਨਹੀਂ ਕਰਦਾ। ਦਰਅਸਲ, ਜਦੋਂ ਕੋਈ ਵਿਅਕਤੀ ਉਤੇਜਿਤ ਹੁੰਦਾ ਹੈ, ਤਾਂ ਉਸ ਦਾ ਦਿਮਾਗ ਉਸ ਦੇ ਗੁਪਤ ਅੰਗ ਦੀਆਂ ਨਸਾਂ ਨੂੰ ਉੱਥੇ ਖੂਨ ਦਾ ਪ੍ਰਵਾਹ ਵਧਾਉਣ ਲਈ ਸੰਕੇਤ ਭੇਜਦਾ ਹੈ, ਪਰ ਜਦੋਂ ਅਜਿਹਾ ਨਹੀਂ ਹੁੰਦਾ, ਤਾਂ ਇਸ ਨੂੰ ਖਿੱਚਿਆ ਨਹੀਂ ਜਾ ਸਕਦਾ ਅਤੇ ਨਤੀਜੇ ਵਜੋਂ ਪ੍ਰਾਈਵੇਟ ਛੋਟਾ ਰਹਿ ਜਾਂਦਾ ਹੈ।
ਇਸ ਅਮਰੀਕੀ ਵਿਅਕਤੀ ਦਾ ਮਾਮਲਾ ਇਸ ਗੱਲ ਦਾ ਸਬੂਤ ਹੈ ਕਿ ਕੋਰੋਨਾ ਵਾਇਰਸ ਸੰਕਰਮਿਤ ਵਿਅਕਤੀ ਦੇ ਗੁਪਤ ਅੰਗ ਦੇ ਖੂਨ ਦੇ ਪ੍ਰਵਾਹ ਤੱਕ ਪਹੁੰਚ ਸਕਦਾ ਹੈ। ਡਾ: ਵਿੰਟਰ ਦਾ ਕਹਿਣਾ ਹੈ ਕਿ ਇਹ ਇੱਕ ਦੁਰਲੱਭ ਕੋਵਿਡ ਲੱਛਣ ਹੈ, ਜੋ ਗੁਪਤ ਅੰਗ ਵਿੱਚ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜੋ ਬਾਅਦ ਵਿੱਚ ਇਰੈਕਟਾਈਲ ਡਿਸਫੰਕਸ਼ਨ ਦਾ ਕਾਰਨ ਬਣ ਸਕਦਾ ਹੈ। ਡਾਕਟਰ ਵਿੰਟਰ ਨੇ ਇੱਕ ਯੂਰੋਲੋਜਿਸਟ ਦੁਆਰਾ ਕੀਤੇ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋਏ ਦੋ ਵਿਅਕਤੀਆਂ ਦੇ ਗੁਪਤ ਅੰਗਾਂ ਵਿੱਚ ਵਾਇਰਸ ਦੇ ਨਿਸ਼ਾਨ ਪਾਏ ਗਏ, ਜਿਸ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਪ੍ਰਭਾਵਿਤ ਹੋਈ। ਬਾਅਦ ਵਿੱਚ ਉਨ੍ਹਾਂ ਨੂੰ ਇਮਪਲਾਂਟ ਸਰਜਰੀਆਂ ਕਰਵਾਉਣੀਆਂ ਪਈਆਂ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
The post ਕੋਰੋਨਾ ਦਾ ਅਜਿਹਾ ਸਾਈਡ ਇਫੈਕਟ ਆਇਆ ਸਾਹਮਣੇ, ਜਿਸ ਬਾਰੇ ਹੁਣ ਤੱਕ ਸੋਚਿਆ ਵੀ ਨਹੀਂ ਜਾ ਸਕਦਾ appeared first on Daily Post Punjabi.
source https://dailypost.in/news/international/corona-had-a-side-effect/