ਫੈਕਟ ਸਮਾਚਾਰ ਸੇਵਾ
ਜਲੰਧਰ , ਜਨਵਰੀ 28
ਪੰਜਾਬ ਦੇ ਤਿੰਨ ਦਿਨਾਂ ਦੌਰੇ 'ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਕਦੇ ਵੀ ਉਨ੍ਹਾਂ ਦੇ ਇਲਾਕੇ 'ਚ ਨਹੀਂ ਜਾਂਦੇ ਅਤੇ ਨਾ ਹੀ ਕਿਸੇ ਦਾ ਫ਼ੋਨ ਚੁੱਕਦੇ ਹਨ। ਨਵਜੋਤ ਸਿੱਧੂ ਕਿਸੇ ਵੀ ਵਿਅਕਤੀ ਦੇ ਸੁੱਖ-ਦੁੱਖ ਵਿੱਚ ਸ਼ਾਮਿਲ ਨਹੀਂ ਹੁੰਦੇ। 5 ਸਾਲਾਂ 'ਚ ਸਿੱਧੂ ਨੇ ਆਪਣੇ ਹਲਕੇ ਦਾ ਕੋਈ ਕੰਮ ਨਹੀਂ ਕਰਵਾਇਆ।
ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਦੇ ਚੋਣ ਲੜਨ 'ਤੇ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਦੋਵਾਂ ਨੂੰ ਪਰਖ ਕੇ ਦੇਖਿਆ ਹੈ। ਜ਼ਮਾਨਤ ਰੱਦ ਹੋਣ 'ਤੇ ਮਜੀਠੀਆ ਇਧਰ-ਉਧਰ ਭੱਜ ਰਹੇ ਹਨ। ਉਨ੍ਹਾਂ ਦੇ ਸਾਹਮਣੇ 'ਆਪ' ਦਾ ਉਮੀਦਵਾਰ ਆਮ ਆਦਮੀ ਹੀ ਖੜ੍ਹਾ ਹੈ, ਜੋ ਲੋਕਾਂ ਦੇ ਸਾਰੇ ਕੰਮ ਕਰਵਾਉਣਗੇ। ਰਾਹੁਲ ਗਾਂਧੀ ਦੇ ਪੰਜਾਬ ਦੌਰੇ 'ਤੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਆਉਣ 'ਚ ਦੇਰੀ ਕੀਤੀ। ਵਾਅਦੇ ਪੂਰੇ ਨਾ ਕਰ ਕੇ ਉਹ ਲੋਕਾਂ ਨੂੰ ਮੂੰਹ ਨਹੀਂ ਦਿਖਾ ਸਕੇ।
ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਉਨ੍ਹਾਂ ਨੂੰ ਹਰ ਸਮੇਂ ਗਾਲ੍ਹਾਂ ਕੱਢਦੇ ਰਹਿੰਦੇ ਹਨ। ਸੁਖਬੀਰ ਬਾਦਲ ਵੀ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹਨ। ਮੁੱਖ ਮੰਤਰੀ ਚੰਨੀ ਕਦੇ ਵੀ ਸੁਖਬੀਰ ਬਾਦਲ 'ਤੇ ਕੁਝ ਨਹੀਂ ਬੋਲਦੇ। ਇਹ ਸਭ ਆਪਸ ਵਿੱਚ ਜੁੜੇ ਹੋਏ ਹਨ। ਚੋਣਾਂ ਬਾਰੇ ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਪੰਜਾਬ 'ਚ ਬਦਲਾਅ ਲਿਆਉਣਾ ਚਾਹੁੰਦੇ ਹਨ। ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ਤੋਂ ਤੰਗ ਆ ਚੁੱਕੇ ਹਨ। ਇਨ੍ਹਾਂ ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਹੈ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਆਸਾਂ ਹਨ।
Facebook Page:https://www.facebook.com/factnewsnet
See videos: https://www.youtube.com/c/TheFACTNews/videos
The post ਅਰਵਿੰਦ ਕੇਜਰੀਵਾਲ ਨੇ ਨਵਜੋਤ ਸਿੱਧੂ ਨੂੰ ਲਿਆ ਲਪੇਟੇ 'ਚ appeared first on The Fact News Punjabi.