ਝਾਰਖੰਡ ਦੇ ਗਿਰੀਡੀਹ ਨੇੜੇ ਨਕਸਲੀਆਂ ਨੇ ਬੁੱਧਵਾਰ ਦੇਰ ਰਾਤ ਰੇਲਵੇ ਟਰੈਕ ਨੂੰ ਬੰਬ ਧਮਾਕਿਆਂ ਨਾਲ ਉਡਾ ਦਿੱਤਾ। ਨਕਸਲੀਆਂ ਨੇ ਹਾਵੜਾ ਤੋਂ ਗਯਾ-ਧਨਬਾਦ ਵਾਇਆ ਨਵੀਂ ਦਿੱਲੀ ਜਾਣ ਵਾਲੇ ਰੇਲ ਮਾਰਗ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਤੋਂ ਬਾਅਦ ਟਰੇਨਾਂ ਦਾ ਸੰਚਾਲਨ ਵਿਘਨ ਪਿਆ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹਾਵੜਾ-ਗਯਾ-ਦਿੱਲੀ ਰੇਲ ਰੂਟ ‘ਤੇ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਇਸ ਤੋਂ ਬਾਅਦ ਗੰਗਾ ਦਾਮੋਦਰ, ਲੋਕਮਾਨਿਆ ਤਿਲਕ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ ‘ਤੇ ਰੋਕ ਦਿੱਤਾ ਗਿਆ ਹੈ, ਜਦਕਿ ਕੁਝ ਟਰੇਨਾਂ ਨੂੰ ਰੂਟ ਬਦਲ ਕੇ ਚਲਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 12:15 ਵਜੇ ਨਕਸਲੀਆਂ ਦੀ ਟੀਮ ਇਸ ਇਲਾਕੇ ਵਿਚ ਪਹੁੰਚੀ ਅਤੇ ਗ੍ਰੈਂਡ ਕਾਰਡ ਰੇਲ ਮਾਰਗ ਦੇ ਚੀਚਾਕੀ ਅਤੇ ਚੌਧਰੀ ਡੈਮ ਰੇਲਵੇ ਸਟੇਸ਼ਨ ਦੇ ਵਿਚਕਾਰ ਰੇਲਵੇ ਟਰੈਕ ਨੂੰ ਬੰਬ ਧਮਾਕਿਆਂ ਨਾਲ ਉਡਾ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਗਿਰੀਡੀਹ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ, ਜਦਕਿ ਪੁਲਿਸ ਅਤੇ ਸੀਆਰਪੀਐਫ ਵੱਲੋਂ ਆਸਪਾਸ ਦੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸਥਿਤੀ ਨੂੰ ਆਮ ਵਾਂਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਰੇਲਵੇ ਟਰੈਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
The post ਝਾਰਖੰਡ: ਗਿਰੀਡੀਹ ‘ਚ ਨਕਸਲੀਆਂ ਦਾ ਦੰਗਾ, ਬੰਬ ਧਮਾਕਿਆਂ ਨਾਲ ਉਡਾਇਆ ਰੇਲਵੇ ਟਰੈਕ; ਬਦਲੇ ਕਈ ਟਰੇਨਾਂ ਦੇ ਰੂਟ appeared first on Daily Post Punjabi.